CM ਯੋਗੀ ਦੇ ਕਾਫਿਲੇ ਦੀ ਐਂਟੀ ਡੈਮੋ ਗੱਡੀ ਨਾਲ ਵਾਪਰਿਆ ਹਾਦਸਾ, 5 ਪੁਲਸ ਕਰਮੀਆਂ ਸਣੇ 11 ਜ਼ਖ਼ਮੀ

Saturday, Feb 24, 2024 - 09:53 PM (IST)

CM ਯੋਗੀ ਦੇ ਕਾਫਿਲੇ ਦੀ ਐਂਟੀ ਡੈਮੋ ਗੱਡੀ ਨਾਲ ਵਾਪਰਿਆ ਹਾਦਸਾ, 5 ਪੁਲਸ ਕਰਮੀਆਂ ਸਣੇ 11 ਜ਼ਖ਼ਮੀ

ਨੈਸ਼ਨਲ ਡੈਸਕ - ਯੂਪੀ ਦੇ ਗੋਸਾਈਗੰਜ ਦੇ ਅਰਜੁਨਗੰਜ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿਥੇ ਇੱਕ ਐਂਟੀ ਡੈਮੋ ਗੱਡੀ ਪਲਟ ਗਈ। ਇਸ ਹਾਦਸੇ 'ਚ 5 ਪੁਲਸ ਕਰਮਚਾਰੀਆਂ ਸਮੇਤ 11 ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਹੋਰ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ। ਦੱਸ ਦਈਏ ਕਿ ਇਹ ਜ਼ਿਲ੍ਹਾ ਪ੍ਰਸ਼ਾਸਨ ਦਾ ਇੱਕ ਵਾਹਨ ਹੈ ਜੋ ਸੀਐਮ ਰੂਟ 'ਤੇ ਕੋਈ ਪ੍ਰਦਰਸ਼ਨ ਨਾ ਹੋਣ ਨੂੰ ਦੇਖਣ ਲਈ ਪਹਿਲਾਂ ਹੀ ਜਾਂਦਾ ਹੈ। ਹਾਲਾਂਕਿ ਇਸ ਹਾਦਸੇ ਦਾ ਮੁੱਖ ਮੰਤਰੀ ਯੋਗੀ ਦੇ ਫਲੀਟ ਨਾਲ ਕੋਈ ਸਬੰਧ ਨਹੀਂ ਹੈ।

ਇਹ ਵੀ ਪੜ੍ਹੋ - ਕੀ ਚੋਣ ਜਾਬਤੇ ਦੌਰਾਨ ਵੀ ਕਿਸਾਨਾਂ ਦਾ ਸੰਘਰਸ਼ ਰਹੇਗਾ ਜਾਰੀ? ਸਰਵਣ ਸਿੰਘ ਪੰਧੇਰ ਨੇ ਕੀਤਾ ਵੱਡਾ ਐਲਾਨ (ਵੀਡੀਓ)

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸੜਕ 'ਤੇ ਪਏ ਮਰੇ ਪਸ਼ੂ ਨਾਲ ਟਕਰਾਉਣ ਕਾਰਨ ਵਾਪਰਿਆ। ਗੱਡੀ ਦੀ ਲਪੇਟ 'ਚ ਆਉਣ ਨਾਲ 5 ਪੁਲਸ ਮੁਲਾਜ਼ਮਾਂ ਤੋਂ ਇਲਾਵਾ ਸੜਕ ਕਿਨਾਰੇ ਖੜ੍ਹੇ 5 ਵਿਅਕਤੀ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀਜੀਪੀ ਪ੍ਰਸ਼ਾਂਤ ਕੁਮਾਰ ਸਮੇਤ ਕਈ ਹੋਰ ਅਧਿਕਾਰੀ ਵੀ ਸਿਵਲ ਹਸਪਤਾਲ ਪੁੱਜੇ।

ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਜੁਆਇੰਟ ਸੀਪੀ ਉਪੇਂਦਰ ਅਗਰਵਾਲ ਨੇ ਦੱਸਿਆ ਕਿ ਕੁੱਲ 11 ਲੋਕ ਜ਼ਖ਼ਮੀ ਹੋਏ ਹਨ। ਇਸ ਵਿੱਚ 5 ਸਿਵਲ ਅਤੇ 5 ਪੁਲਸ ਮੁਲਾਜ਼ਮ ਹਨ। ਸਾਰਿਆਂ ਨੂੰ ਸਿਵਲ ਹਸਪਤਾਲ ਤੋਂ ਕੇਜੀਐਮਸੀ ਅਤੇ ਲੋਹੀਆ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

 


author

Inder Prajapati

Content Editor

Related News