ਡਰਾਈਵਰ ਦੀ ਲਾਪਰਵਾਹੀ ਕਾਰਨ ਪਲਟੀ ਇੰਡੋ-ਕਨੇਡੀਅਨ ਬੱਸ

01/23/2019 8:54:56 PM

ਕਰਨਾਲ- ਕਰਨਾਲ ਨੈਸ਼ਨਲ ਹਾਈਵੇਅ 'ਤੇ ਬਲੜੀ ਬਾਈਪਾਸ ਦੇ ਨੇੜੇ ਇਕ ਇੰਡੋ ਕਨੇਡੀਅਨ ਬਸ ਪਲਟ ਗਈ ਹੈ। ਬਸ ਪਲਟਣ ਦਾ ਕਾਰਨ ਤੇਜ਼ ਰਫਤਾਰ ਦੱਸਿਆ ਗਿਆ ਹੈ। ਬੱਸ 'ਚ ਸਵਾਰ ਸਾਰੇ ਯਾਤਰੀ ਐੱਨ. ਆਰ. ਆਈ. ਸਨ, ਜੋ ਸੁਰੱਖਿਅਤ ਹਨ। ਯਾਤਰੀਆਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਸੁਰੱਖਿਅਤ ਬਾਹਰ ਕੱਢਿਆ ਗਿਆ। ਮੌਕੇ 'ਤੇ ਪੁਲਸ ਪਹੁੰਚ ਗਈ ਅਤੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ। ਯਾਤਰੀਆਂ ਨੇ ਡਰਾਈਵਰ 'ਤੇ ਬੁਰਾ ਵਿਹਾਰ ਕਰਨ ਦਾ ਦੋਸ਼ ਲਗਾਇਆ ਹੈ।

PunjabKesari

ਬੱਸ 'ਚ ਸਫਰ ਕਰ ਰਹੇ ਇਕ ਯਾਤਰੀ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਉਹ ਅੱਜ ਸਵੇਰੇ ਕੈਨੇਡਾ ਤੋਂ ਦਿੱਲੀ ਪਹੁੰਚਿਆਂ ਸੀ। ਉਹ ਦਿੱਲੀ ਤੋਂ ਇਸ ਬਸ ਰਾਹੀਂ ਜਲੰਧਰ ਜਾਣ ਦੇ ਲਈ ਬੈਠੇ ਸੀ। ਯਾਤਰੀ ਨੇ ਦੱਸਿਆ ਹੈ ਕਿ ਡਰਾਈਵਰ ਬੱਸ ਨੂੰ ਸਹੀ ਤਰੀਕੇ ਨਾਲ ਨਹੀਂ ਚਲਾ ਰਿਹਾ ਸੀ ਪਰ ਸਵਾਰੀਆਂ ਨੇ ਵੀ ਉਸ ਨੂੰ ਬੱਸ ਸੰਭਾਲ ਕੇ ਚਲਾਉਣ ਲਈ ਕਿਹਾ ਸੀ, ਜਿਸ 'ਤੇ ਡਰਾਈਵਰ ਬੋਲਿਆ ਸੀ ਕਿ ਇਹ ਕੈਨੇਡਾ ਨਹੀਂ ਹੈ, ਇੰਡੀਆ ਹੈ, ਇੱਥੇ ਇੰਝ ਹੀ ਬੱਸ ਚੱਲਦੀ ਹੈ।

PunjabKesari


Iqbalkaur

Content Editor

Related News