ਵਿਦੇਸ਼ੀ ਰਾਜਦੂਤਾਂ ਦੇ ਪਛਾਣ ਪੱਤਰ ਵੀਡੀਓ ਕਾਨਫਰੰਸ ਰਾਹੀ ਸਵੀਕਾਰ : ਰਾਸ਼ਟਰਪਤੀ ਭਵਨ

Thursday, May 21, 2020 - 08:16 PM (IST)

ਨਵੀਂ ਦਿੱਲੀ (ਏ. ਐੱਨ. ਆਈ.)— ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸ ਨਾਲ 7 ਦੇਸ਼ਾਂ ਦੇ ਰਾਜਦੂਤਾਂ ਦੇ ਪਛਾਣ ਪੱਤਰ ਸਵੀਕਾਰ ਕੀਤੇ। ਰਾਸ਼ਟਰਪਤੀ ਭਵਨ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋ ਵੀਡੀਓ ਕਾਨਫਰੰਸ ਦੇ ਜਰੀਏ ਰਾਸ਼ਟਰਪਤੀ ਨੇ ਰਾਜਦੂਤਾਂ ਦੇ ਪਛਾਣ ਪੱਤਰ ਸਵੀਕਾਰ ਕੀਤੇ ਹਨ। ਰਾਸ਼ਟਪਤੀ ਨੂੰ ਪਛਾਣ ਪੱਤਰ ਸੌਂਪਣ ਵਾਲਿਆਂ 'ਚ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਰੀਆ ਦੇ ਰਾਜਦੂਤ ਚੋਈ ਹੂ ਚੋਲ, ਸੈਨੇਗਲ ਦੇ ਰਾਜਦੂਤ ਅਬਦੁੱਸ ਵਹਾਬ ਹੈਦਰਾ, ਤ੍ਰਿਨੀਦਾਦ ਤੇ ਟੋਬੈਗੋ ਦੇ ਹਾਈ ਕਮਿਸ਼ਨਰ ਦੇ ਰੋਜਰ ਗੋਪਾਲ, ਮਾਰੀਸ਼ਸ ਦੇ ਹਾਈ ਕਮਿਸ਼ਨਰ ਸ਼ਾਤੀ ਬਾਈ ਹਨੂੰਮਾਨਜੀ, ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਰਾਬਰਟ ਓਫਾਰੇਲ, ਕੋਟੇ ਡੇਲਵੀਅਰ ਦੇ ਰਾਜਦੂਤ ਐੱਮ. ਇਰਿਕ ਕੈਮਿਲੇ ਤੇ ਰਵਾਂਡਾ ਦੀ ਹਾਈ ਕਮਿਸ਼ਨਰ ਜੈਕਲਿਨ ਮੁਕਾਂਗਿਰਾ ਸ਼ਾਮਿਲ ਹੈ।

 


Gurdeep Singh

Content Editor

Related News