ACB ਦੀ ਵੱਡੀ ਕਾਰਵਾਈ, ਪੁੱਛਗਿੱਛ ਤੋਂ ਬਾਅਦ AAP ਵਿਧਾਇਕ ਅਮਾਨਤੁੱਲਾ ਖਾਨ ਨੂੰ ਕੀਤਾ ਗ੍ਰਿਫ਼ਤਾਰ

Saturday, Sep 17, 2022 - 05:12 AM (IST)

ACB ਦੀ ਵੱਡੀ ਕਾਰਵਾਈ, ਪੁੱਛਗਿੱਛ ਤੋਂ ਬਾਅਦ AAP ਵਿਧਾਇਕ ਅਮਾਨਤੁੱਲਾ ਖਾਨ ਨੂੰ ਕੀਤਾ ਗ੍ਰਿਫ਼ਤਾਰ

ਨੈਸ਼ਨਲ ਡੈਸਕ : ਐਂਟੀ ਕੁਰੱਪਸ਼ਨ ਬਿਊਰੋ (ਏ. ਸੀ. ਬੀ.) ਨੇ ‘ਆਪ’ ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏ. ਸੀ. ਬੀ. ਨੇ ਅੱਜ ਅਮਾਨਤੁੱਲਾ ਤੋਂ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਦੇ ਘਰ ਅਤੇ ਪੰਜ ਟਿਕਾਣਿਆਂ ’ਤੇ ਛਾਪਾਮਾਰ ਕਾਰਵਾਈ ਕੀਤੀ ਸੀ। ਜਾਣਕਾਰੀ ਮੁਤਾਬਕ ਅਮਾਨਤੁੱਲਾ ਖਾਨ ਦੇ ਟਿਕਾਣਿਆਂ ’ਤੇ ਛਾਪੇਮਾਰੀ ਦੌਰਾਨ ਹਥਿਆਰ ਬਰਾਮਦ ਹੋਏ ਹਨ, ਇਨ੍ਹਾਂ ਹਥਿਆਰਾਂ ਦਾ ਲਾਇਸੈਂਸ ਨਹੀਂ ਹੈ। ਇਕ ਟਿਕਾਣੇ ਤੋਂ ਲੱਖਾਂ ਰੁਪਏ ਦੀ ਨਕਦੀ ਵੀ ਮਿਲੀ ਹੈ, ਟੀਮਾਂ ਜਿਥੇ ਜਾਮੀਆ, ਓਖਲਾ, ਗਫੂਰ ਨਗਰ ’ਚ ਛਾਪੇਮਾਰੀ ਕਰ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : PM ਮੋਦੀ ਨੂੰ ਜਨਮ ਦਿਨ ਦੀ ਐਡਵਾਂਸ ਵਧਾਈ ਦੇਣ ਤੋਂ ਰਾਸ਼ਟਰਪਤੀ ਪੁਤਿਨ ਨੇ ਕੀਤਾ ਇਨਕਾਰ

ਜੋ ਰਿਕਾਰਡ ਮੰਗੇ ਗਏ, ਉਹ ਮੈਂ ਦਿੱਤੇ ਹਨ : ਅਮਾਨਤੁੱਲਾ

ਇਸ ਦੇ ਨਾਲ ਹੀ ਅਮਾਨਤੁੱਲਾ ਨੇ ਕਿਹਾ-ਇਹ ਲੋਕ ਕਹਿੰਦੇ ਹਨ ਕਿ ਉੱਪਰੋਂ ਦਬਾਅ ਹੈ, ਕੋਈ ਵੀ ਸ਼ਿਕਾਇਤ ਕਰੇ। ਸੀ.ਈ.ਓ. ਵਕਫ਼ ਬੋਰਡ ਦੀ ਸ਼ਿਕਾਇਤ ’ਤੇ ਅਜਿਹਾ ਹੋ ਰਿਹਾ ਹੈ, ਕੰਟ੍ਰੈਕਟ ਲਈ ਨਹੀਂ, ਸਥਾਈ ਸਟਾਫ ਲਈ ਨਿਯੁਕਤੀ ਹੋਈ ਸੀ। ਦੰਗਿਆਂ ਦੇ ਸਮੇਂ ਮੇਰਾ ਨਿੱਜੀ ਖਾਤਾ, ਰਿਲੀਜ਼ ਖਾਤਾ ਨਹੀਂ ਬਣ ਸਕਦਾ ਸੀ, ਉਨ੍ਹਾਂ ਕਿਹਾ ਕਿ ਮੇਰੇ ਤੋਂ ਪਹਿਲਾਂ 24 ਲੋਕਾਂ ਨੂੰ ਭਰਤੀ ਕੀਤਾ ਗਿਆ। ਸਾਰਿਆਂ ਨੂੰ ਮੈਰਿਟ ਦੇ ਆਧਾਰ ’ਤੇ ਲਿਆ ਗਿਆ, ਉਸੇ ਸੀ. ਈ. ਓ. ਨੇ ਇਨ੍ਹਾਂ ਲੋਕਾਂ ਨੂੰ ਵੀ ਰੱਖਿਆ ਸੀ, ਜਿਸ ਨੇ ਸ਼ਿਕਾਇਤ ਕੀਤੀ ਹੈ। ਇਹ 2022 ਦਾ ਰਿਕਾਰਡ ਮੰਗ ਰਹੇ ਹਨ, ਜੋ ਅਸੀਂ ਦਿੱਤਾ, ਰਿਲੀਫ ਕਮੇਟੀ 2020 ’ਚ ਬਣੀ, ਐੱਫ. ਆਈ. ਆਰ. ਉਸ ਤੋਂ ਪਹਿਲਾਂ ਹੋ ਗਈ। ਲਾ ਮੈਂ ਕਿਸੇ ਕੇਸ ਨੂੰ ਪ੍ਰਭਾਵਿਤ ਕੀਤਾ, ਨਾ ਕੁਝ ਗ਼ਲਤ ਕੀਤਾ। ਮੈਂ ਸਾਰੇ ਮਾਪਦੰਡਾਂ ਦੀ ਪਾਲਣਾ ਕੀਤੀ ਹੈ। ਮੇਰੇ ਖਿਲਾਫ 23-24 ਐੱਫ. ਆਈ. ਆਰਜ਼ ਹਨ।

ਇਹ ਖ਼ਬਰ ਵੀ ਪੜ੍ਹੋ : PM ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ’ਤੇ ਹੋਈ ਚਰਚਾ


author

Manoj

Content Editor

Related News