AC ਦੀ ਵਰਤੋਂ ਨਾਲ...! ਵਧਦੀ ਗਰਮੀ ਵਿਚਾਲੇ UN ਨੇ ਜਾਰੀ ਕਰ'ਤੀ ਚਿਤਾਵਨੀ
Friday, Jun 05, 2026 - 03:29 PM (IST)
ਨਵੀਂ ਦਿੱਲੀ- ਭਾਰਤ 'ਚ ਹਰ ਸਾਲ ਵਧ ਰਹੀ ਗਰਮੀ ਦੇ ਵਿਚਕਾਰ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (UNEP) ਦੀ ਮੁਖੀ ਇੰਗਰ ਐਂਡਰਸਨ ਨੇ ਭਾਰਤ ਨੂੰ ਇਕ ਅਹਿਮ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮਹਿੰਗੇ ਅਤੇ ਵੱਧ ਬਿਜਲੀ ਖਪਤ ਕਰਨ ਵਾਲੇ 'ਏਅਰ ਕੰਡੀਸ਼ਨਰਾਂ' (AC) 'ਤੇ ਨਿਰਭਰ ਰਹਿਣ ਦੀ ਬਜਾਏ, ਹੁਣ ਠੰਢਕ ਲਈ ਕੁਦਰਤੀ ਉਪਾਵਾਂ ਨੂੰ ਅਪਣਾਉਣ ਦਾ ਸਮਾਂ ਆ ਗਿਆ ਹੈ।
ਗਰਮੀ ਬਣੀ ਵੱਡੀ ਕਾਤਲ
ਐਂਡਰਸਨ ਨੇ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਦੱਸਿਆ ਕਿ ਗਰਮੀ ਦਾ ਪ੍ਰਕੋਪ ਹੁਣ ਹੜ੍ਹ, ਤੂਫਾਨ ਅਤੇ ਜੰਗਲਾਂ ਦੀ ਅੱਗ ਨਾਲ ਹੋਣ ਵਾਲੀਆਂ ਮੌਤਾਂ ਨਾਲੋਂ ਵੀ ਵੱਧ ਜਾਨਲੇਵਾ ਸਾਬਤ ਹੋ ਰਿਹਾ ਹੈ। ਸਭ ਤੋਂ ਵੱਧ ਚਿੰਤਾ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਪ੍ਰਗਟਾਈ ਗਈ ਹੈ। ਉਨ੍ਹਾਂ ਅਨੁਸਾਰ, ਦੁਨੀਆ ਦੇ ਕੁੱਲ ਕਾਰਜਬਲ ਦਾ ਲਗਭਗ 70 ਫੀਸਦੀ ਹਿੱਸਾ ਖਤਰਨਾਕ ਗਰਮੀ ਦੀ ਲਪੇਟ 'ਚ ਹੈ ਅਤੇ ਭਾਰਤ 'ਚ ਅਸੰਗਠਿਤ ਖੇਤਰ ਦੇ ਲਗਭਗ 82 ਫੀਸਦੀ ਕਾਮੇ ਇਸ ਘੇਰੇ 'ਚ ਆਉਂਦੇ ਹਨ।
ਦਿੱਲੀ 'ਚ ਤਾਪਮਾਨ 50 ਡਿਗਰੀ ਦੇ ਕਰੀਬ
ਯੂਐੱਨਈਪੀ ਮੁਖੀ ਨੇ ਕਿਹਾ ਕਿ ਨਵੀਂ ਦਿੱਲੀ ਦੁਨੀਆ ਦੇ ਸਭ ਤੋਂ ਗਰਮ ਵੱਡੇ ਸ਼ਹਿਰਾਂ 'ਚੋਂ ਇਕ ਬਣ ਗਈ ਹੈ, ਜਿੱਥੇ ਤਾਪਮਾਨ 50 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਰਿਹਾ ਹੈ, ਜੋ ਕਿ ਇਨਸਾਨਾਂ ਦੇ ਰਹਿਣ ਦੀ ਸੀਮਾ ਤੋਂ ਕਿਤੇ ਵੱਧ ਹੈ।
ਬਚਾਅ ਲਈ ਅਹਿਮ ਸੁਝਾਅ
ਗਰਮੀ ਦੀ ਲਹਿਰ (Heatwave) ਨਾਲ ਨਜਿੱਠਣ ਲਈ ਉਨ੍ਹਾਂ ਨੇ ਕਈ ਪ੍ਰਭਾਵਸ਼ਾਲੀ ਕਦਮਾਂ ਦਾ ਜ਼ਿਕਰ ਕੀਤਾ ਹੈ:
ਕੂਲਿੰਗ ਐਕਸ਼ਨ ਪਲਾਨ (HAP): ਸ਼ਹਿਰਾਂ 'ਚ ਗਰਮੀ ਨਾਲ ਲੜਨ ਲਈ ਵਿਸ਼ੇਸ਼ ਯੋਜਨਾਵਾਂ।
ਠੰਢਕ ਕੇਂਦਰ ਤੇ ਛਾਂ ਵਾਲੇ ਸਥਾਨ: ਲੋਕਾਂ ਦੇ ਆਰਾਮ ਲਈ ਠੰਢੀਆਂ ਥਾਵਾਂ ਅਤੇ ਪੀਣ ਵਾਲੇ ਪਾਣੀ ਦੀ ਸਹੀ ਸਹੂਲਤ।
ਕੰਮ ਦੇ ਘੰਟਿਆਂ 'ਚ ਬਦਲਾਅ: ਭਿਆਨਕ ਗਰਮੀ ਦੌਰਾਨ ਕੰਮ ਦੇ ਸਮੇਂ ਨੂੰ ਬਦਲਣਾ।
ਠੰਢੀਆਂ ਛੱਤਾਂ (Cool Roofs): ਖਾਸ ਕਰਕੇ ਗਰੀਬ ਬਸਤੀਆਂ 'ਚ ਛੱਤਾਂ ਨੂੰ ਠੰਢਾ ਰੱਖਣ ਵਾਲੀ ਤਕਨੀਕ ਦੀ ਵਰਤੋਂ।
ਭਾਰਤ ਦਾ ਨਿਵੇਸ਼ ਇਕ ਉਤਸ਼ਾਹਜਨਕ ਪਹਿਲੂ ਇਹ ਹੈ ਕਿ ਭਾਰਤ ਆਪਣੇ ਰਾਸ਼ਟਰੀ ਆਫ਼ਤ ਨਿਵਾਰਨ ਫੰਡ ਵਿੱਚੋਂ 1.5 ਅਰਬ ਡਾਲਰ ਕੁਦਰਤੀ ਤਰੀਕਿਆਂ ਨਾਲ ਠੰਢਕ ਪੈਦਾ ਕਰਨ ਵਾਲੇ ਸਰੋਤਾਂ ਨੂੰ ਡਿਜ਼ਾਈਨ ਕਰਨ ਅਤੇ ਬਿਹਤਰ ਵਰਤੋਂ ਲਈ ਖਰਚ ਕਰ ਰਿਹਾ ਹੈ। ਐਂਡਰਸਨ ਨੇ ਪਿੰਡ ਦੇ ਕਿਸੇ ਖੁੱਲ੍ਹੇ ਖੇਤ ਤੋਂ ਲੰਘਣ ਅਤੇ ਕੰਕ੍ਰੀਟ ਨਾਲ ਬਣੇ ਸ਼ਹਿਰੀ ਖੇਤਰ 'ਚ ਤੁਰਨ ਦੀ ਤੁਲਨਾ ਕਰਦੇ ਹੋਏ ਕਿਹਾ ਕਿ ਸ਼ਹਿਰਾਂ ਦੀ ਯੋਜਨਾ 'ਤੇ ਠੰਢਕ ਨੂੰ ਧਿਆਨ 'ਚ ਰੱਖ ਕੇ ਨਵੇਂ ਸਿਰੇ ਤੋਂ ਵਿਚਾਰ ਕਰਨ ਦੀ ਲੋੜ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
