ਲਿਬਨਾਨ-ਇਜ਼ਰਾਈਲ ਵਿਚਾਲੇ ਸਿੱਧੀ ਗੱਲਬਾਤ ਦਾ 7ਵਾਂ ਦੌਰ ਸ਼ੁਰੂ

Wednesday, Aug 05, 2026 - 02:18 PM (IST)

ਲਿਬਨਾਨ-ਇਜ਼ਰਾਈਲ ਵਿਚਾਲੇ ਸਿੱਧੀ ਗੱਲਬਾਤ ਦਾ 7ਵਾਂ ਦੌਰ ਸ਼ੁਰੂ

ਰੋਮ (ਏਜੰਸੀ)- ਲਿਬਨਾਨ ਅਤੇ ਇਜ਼ਰਾਈਲ ਵਿਚਾਲੇ ਅਮਰੀਕਾ ਦੀ ਵਿਚੋਲਗੀ ਵਿਚ ਸਿੱਧੀ ਗੱਲਬਾਤ ਦਾ ਸੱਤਵਾਂ ਦੌਰ ਮੰਗਲਵਾਰ ਨੂੰ ਇਟਲੀ ਦੀ ਰਾਜਧਾਨੀ ਰੋਮ ਵਿਚ ਸ਼ੁਰੂ ਹੋਇਆ। ਦੋਵਾਂ ਦੇਸ਼ਾਂ ਦੇ ਵਫਦ ਜੂਨ ਵਿਚ ਲਿਬਨਾਨ ਅਤੇ ਇਜ਼ਰਾਈਲ ਵਿਚਾਲੇ ਹੋਏ ਅਮਰੀਕੀ ਵਿਚੋਲਗੀ ਵਾਲੇ ਰੂਪਰੇਖਾ ਸਮਝੌਤੇ ਦੇ ਅਮਲ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰ ਰਹੇ ਹਨ।

ਸਮਝੌਤੇ ਤਹਿਤ ਇਜ਼ਰਾਈਲ ਨੂੰ ਕਬਜ਼ੇ ਵਾਲੇ ਸਾਰੇ ਲਿਬਨਾਨੀ ਖੇਤਰਾਂ ’ਚੋਂ ਪੜਾਅਵਾਰ ਫੌਜ ਹਟਾਉਣੀ ਪਵੇਗੀ। ਇਸ ਦੇ ਬਦਲੇ ਲਿਬਨਾਨੀ ਫੌਜ ਇਨ੍ਹਾਂ ਖੇਤਰਾਂ ਵਿਚ ਤਾਇਨਾਤ ਹੋਵੇਗੀ ਅਤੇ ਹਥਿਆਰਬੰਦ ਸਮੂਹਾਂ, ਵਿਸ਼ੇਸ਼ ਤੌਰ ’ਤੇ ਹਿਜ਼ਬੁੱਲਾ ਨੂੰ ਨਿਹੱਥੇ ਕੀਤਾ ਜਾਵੇਗਾ।

ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੱਖਣੀ ਲਿਬਨਾਨ ਦੀ ਸਰਹੱਦ ’ਤੇ ਤਣਾਅ ਜਾਰੀ ਹੈ ਅਤੇ ਇਜ਼ਰਾਈਲ ਦੀ ਦੱਖਣੀ ਕਸਬਿਆਂ ਵਿਚ ਮਕਾਨਾਂ ਅਤੇ ਹੋਰ ਢਾਂਚਿਆਂ ਨੂੰ ਢਾਹੁਣ ਦੀ ਕਾਰਵਾਈ ਜਾਰੀ ਹੈ। ਲਿਬਨਾਨ ਦੇ ਸਿਹਤ ਮੰਤਰਾਲੇ ਅਨੁਸਾਰ ਦੋ ਮਾਰਚ ਤੋਂ ਹੁਣ ਤੱਕ ਇਜ਼ਰਾਈਲੀ ਹਮਲਿਆਂ ਵਿਚ 4,333 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 12,236 ਹੋਰ ਜ਼ਖਮੀ ਹੋਏ ਹਨ। ਲਿਬਨਾਨ ਦਾ ਕਹਿਣਾ ਹੈ ਕਿ 26 ਜੂਨ ਨੂੰ ਸਮਝੌਤੇ ’ਤੇ ਦਸਤਖਤ ਹੋਣ ਦੇ ਬਾਵਜੂਦ ਇਜ਼ਰਾਈਲ ਨੇ ਆਪਣੀ ਫੌਜੀ ਮੁਹਿੰਮ ਜਾਰੀ ਰੱਖੀ ਹੋਈ ਹੈ।


author

cherry

Content Editor

Related News