ਆਨ ਕੀਤਾ AC, ਠੰਡੀ ਹਵਾ ਦੀ ਥਾਂ ਨਿਕਲੇ 10 ਸੱਪ! ਘਰ ਛੱਡ ਭੱਜੇ ਲੋਕ

Wednesday, Mar 26, 2025 - 02:50 PM (IST)

ਆਨ ਕੀਤਾ AC, ਠੰਡੀ ਹਵਾ ਦੀ ਥਾਂ ਨਿਕਲੇ 10 ਸੱਪ! ਘਰ ਛੱਡ ਭੱਜੇ ਲੋਕ

ਨੈਸ਼ਨਲ ਡੈਸਕ : ਗਰਮੀਆਂ ਦੇ ਆਉਂਦੇ ਸਾਰ ਲੋਕਾਂ ਨੇ ਹੁਣ ਆਪਣੇ ਮਹੀਨਿਆਂ ਤੋਂ ਬੰਦ ਪਏ ਏਸੀ ਫਿਰ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਲੋਕ ਆਪੋ-ਆਪਣੇ ਏਸੀ ਨੂੰ ਸਾਫ ਕਰ ਰਹੇ ਹਨ ਤਾਂ ਜੋ ਗਰਮੀਆਂ ਵਿੱਚ ਉਨ੍ਹਾਂ ਦੀ ਵਰਤੋਂ ਕਰ ਸਕਣ। ਹਲਾਂਕਿ  ਇਕ ਸ਼ਖ਼ਸ ਨਾਲ ਏਸੀ ਨੂੰ ਸਾਫ ਕਰਨ ਦੌਰਾਨ ਕੁਝ ਅਜਿਹਾ ਵਾਪਰਿਆ ਕਿ ਹਰ ਕੋਈ ਹੈਰਾਨ ਰਹਿ ਗਿਆ। 

ਸੋਸ਼ਲ ਮੀਡੀਆ ਉੱਤੇ ਇਸ ਸੰਬੰਧੀ ਇਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਸ਼ਾਖਾਪਟਨਮ ਦੇ ਪੇਂਡੂਰਥੀ ਦਾ ਦੱਸਿਆ ਜਾ ਰਿਹਾ, ਇਸ ਵੀਡੀਓ ਵਿੱਚ ਜੋ ਘਟਨਾ ਕੈਦ ਹੋਈ ਹੈ, ਉਹ ਸੱਚਮੁੱਚ ਡਰਾ ਦੇਣ ਵਾਲੀ ਹੈ। ਜਾਣਕਾਰੀ ਮੁਤਾਬਕ ਪੇਂਜੂਰਥੀ ਇਲਾਕੇ ਅੰਦਰ ਇਕ ਘਰ ਦੇ ਅੰਦਰ ਏਸੀ ਨੂੰ ਸਰਵਿਸ (ਸਾਫ) ਕਰਨ ਤੋਂ ਪਹਿਲਾਂ ਆਨ ਕੀਤਾ ਗਿਆ। ਇਸ ਦੌਰਾਨ ਏਸੀ ਦੇ ਅੰਦਰੋ ਅਜਿਬੋ-ਗਰੀਬ ਆਵਾਜ਼ਾਂ ਆਉਣ ਲੱਗੀਆਂ। ਇਸ ਤੋਂ ਪਹਿਲਾਂ ਹੀ ਘਰ ਅੰਦਰ ਮੌਜੂਦ ਲੋਕ ਕੁਝ ਸਮਝ ਪਾਉਂਦੇ, ਵੇਖਦੇ ਹੀ ਵੇਖਦੇ ਏਸੀ ਅੰਦਰ ਕਈ ਸਪਾਂ ਦੇ ਹੋਣ ਬਾਰੇ ਪਤਾ ਲੱਗਾ। ਜਿਸ ਤੋਂ ਬਾਅਦ ਤਾਂ ਮੰਨੋ ਘਰਦੀਆਂ ਨੂੰ ਭਾਜੜਾਂ ਹੀ ਪੈ ਗਈਆਂ। ਲੋਕ ਆਪਣਾ ਘਰ ਛੱਡ ਭੱਜ ਨਿਕਲੇ। 

ਜਦ ਨੇੜੇ-ਤੇੜੇ ਘਰਾਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਸਭ ਦੇ ਹੋਸ਼ ਉੱਡ ਗਏ।ਵੱਡੀ ਭੀੜ ਇਕਤਰਤ ਹੋ ਗਈ। ਇਸ ਦੌਰਾਨ ਇਕ ਸੱਪ ਫੜ੍ਹਣ ਵਾਲੇ ਨੂੰ ਸੱਦਿਆ ਗਿਆ। ਜਿਸ ਦੌਰਾਨ ਇਹ ਵੀਡੀਓ ਵੀ ਫਿਲਮਾਈ ਗਈ ਦੱਸੀ ਜਾ ਰਹੀ ਹੈ, ਜੋ ਹੁਣ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਏਸੀ ਅੰਦਰੋ ਇਕ ਸੱਪ ਤੇ ਉਸਦੇ ਨਾਲ 8-10 ਛੋਟੇ ਬੱਚੇ (ਸੱਪ) ਰੈਸਕਿਊ ਕੀਤੇ ਗਏ ਹਨ। 

ਦੱਸਿਆ ਜਾ ਰਿਹਾ ਹੈ ਕਿ ਸੱਤਿਆਨਾਰਾਇਣ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਏਅਰ ਕੰਡੀਸ਼ਨਰ ਵਿੱਚ ਇੱਕ ਸੱਪ ਅਤੇ ਉਸਦੇ ਬੱਚਿਆਂ ਨੂੰ ਦੇਖਿਆ, ਜਦੋਂ ਉਸਨੇ ਲੰਬੇ ਸਮੇਂ ਬਾਅਦ ਪਹਿਲੀ ਵਾਰ ਇਸਨੂੰ ਚਾਲੂ ਕੀਤਾ।


 


author

DILSHER

Content Editor

Related News