AC ਬਾਜ਼ਾਰ ਠੰਢਾ, ਸਾਫਟ ਡ੍ਰਿੰਕਸ ਅਤੇ ਆਈਸਕ੍ਰੀਮ ਦੀ ਵਿਕਰੀ ’ਚ ਜ਼ੋਰਦਾਰ ਉਛਾਲ

Monday, Jun 29, 2026 - 12:50 PM (IST)

AC ਬਾਜ਼ਾਰ ਠੰਢਾ, ਸਾਫਟ ਡ੍ਰਿੰਕਸ ਅਤੇ ਆਈਸਕ੍ਰੀਮ ਦੀ ਵਿਕਰੀ ’ਚ ਜ਼ੋਰਦਾਰ ਉਛਾਲ

ਬਿਜ਼ਨੈੱਸ ਡੈਸਕ - ਚਾਲੂ ਵਿੱਤੀ ਸਾਲ ਦੀ ਜੂਨ ਤਿਮਾਹੀ ’ਚ ਗਰਮੀ ਨਾਲ ਜੁੜੇ ਉਤਪਾਦਾਂ ਦੀ ਮੰਗ ਦਾ ਰੁਖ ਵੱਖ-ਵੱਖ ਰਿਹਾ। ਬੇਮੌਸਮੀ ਬਾਰਿਸ਼, ਹਨੇਰੀ ਅਤੇ ਮਹਿੰਗਾਈ ਦੇ ਅਸਰ ਨਾਲ ਏਅਰ ਕੰਡੀਸ਼ਨਰ (ਏ. ਸੀ.) ਦੀ ਵਿਕਰੀ ਉਮੀਦ ਤੋਂ ਕਮਜ਼ੋਰ ਰਹੀ, ਜਦੋਂਕਿ ਸਾਫਟ ਡ੍ਰਿੰਕਸ, ਆਈਸਕ੍ਰੀਮ, ਡੇਅਰੀ ਉਤਪਾਦ ਅਤੇ ਹੋਰ ਤਾਜ਼ਗੀ ਦੇਣ ਵਾਲੇ ਉਤਪਾਦਾਂ ਦੀ ਮੰਗ ’ਚ ਸ਼ਲਾਘਾਯੋਗ ਵਾਧਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਸਿਰਫ਼ 19 ਦਿਨਾਂ 'ਚ ਆਸਮਾਨ ਤੋਂ ਜ਼ਮੀਨ 'ਤੇ ਆਏ Gold-Silver ਦੇ ਭਾਅ, ਜਾਣੋ ਨਵੇਂ ਤੇ ਪੁਰਾਣੇ ਨਿਵੇਸ਼ਕ ਕੀ ਕਰਨ

ਉਦਯੋਗ ਮਾਹਿਰਾਂ ਅਨੁਸਾਰ ਜੂਨ ’ਚ ਦੇਸ਼ ਦੇ ਕਈ ਹਿੱਸਿਆਂ ’ਚ ਸਮੇਂ ਤੋਂ ਪਹਿਲਾਂ ਮਾਨਸੂਨ, ਹਨੇਰੀ-ਮੀਂਹ ਅਤੇ ਰਾਤ ਦੇ ਸਮੇਂ ਮੁਕਾਬਲਤਨ ਘੱਟ ਤਾਪਮਾਨ ਰਹਿਣ ਨਾਲ ਏ. ਸੀ. ਦੀ ਲੋੜ ਘੱਟ ਮਹਿਸੂਸ ਹੋਈ। ਉੱਥੇ ਹੀ ਵਧਦੀਆਂ ਕੀਮਤਾਂ ਕਾਰਨ ਕਈ ਖਪਤਕਾਰਾਂ ਨੇ ਮਹਿੰਗੇ ਏ. ਸੀ. ਦੀ ਬਜਾਏ ਏਅਰ ਕੂਲਰ ਅਤੇ ਪੱਖਿਆਂ ਨੂੰ ਤਰਜੀਹ ਦਿੱਤੀ।

ਇਹ ਵੀ ਪੜ੍ਹੋ1 ਜੁਲਾਈ ਤੋਂ ਬਦਲ ਜਾਣਗੇ ਇਹ ਨਿਯਮ, ਦੇਸ਼ ਦੇ ਹਰ ਵਿਅਕਤੀ 'ਤੇ ਹੋਵੇਗਾ ਇਸ ਦਾ ਅਸਰ

ਗੋਦਰੇਜ ਐਂਟਰਪ੍ਰਾਈਜ਼ਿਜ਼ ਸਮੂਹ ਦੇ ਉਪਕਰਨ ਕਾਰੋਬਾਰੀ ਮੁਖੀ ਕਮਲ ਨੰਦੀ ਨੇ ਦੱਸਿਆ ਕਿ ਰੈਫ੍ਰੀਜਰੇਟਰ ਦੀ ਮੰਗ ਆਮ ਅਤੇ ਪ੍ਰੀਮੀਅਮ ਦੋਵਾਂ ਸ਼੍ਰੇਣੀਆਂ ’ਚ ਮਜ਼ਬੂਤ ਬਣੀ ਹੋਈ ਹੈ ਅਤੇ ਮਾਨਸੂਨ ਆਉਣ ਨਾਲ ਵਾਸ਼ਿੰਗ ਮਸ਼ੀਨਾਂ ਦੀ ਵਿਕਰੀ ਵੀ ਵਧ ਰਹੀ ਹੈ। ਹਾਲਾਂਕਿ ਜੂਨ ’ਚ ਵਿਸ਼ੇਸ਼ ਤੌਰ ’ਤੇ ਉੱਤਰ ਭਾਰਤ ’ਚ ਏ. ਸੀ. ਦੀ ਵਿਕਰੀ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ।

ਇਹ ਵੀ ਪੜ੍ਹੋ :  ਗੈਸ ਸਿਲੰਡਰ ਕਦੋਂ ਪਹੁੰਚੇਗਾ ਤੁਹਾਡੇ ਘਰ, ਤੁਰੰਤ ਕਰੋ ਚੈੱਕ, ਜਾਣੋ ਕਿਵੇਂ

ਇਕ ਪ੍ਰਮੁੱਖ ਏ. ਸੀ. ਕੰਪਨੀ ਦੇ ਸੀਨੀਅਰ ਅਧਿਕਾਰੀ ਨੇ ਵੀ ਮੰਨਿਆ ਕਿ ਇਸ ਵਾਰ ਗਰਮੀ ਦਾ ਮੌਸਮ ਉਦਯੋਗ ਦੀਆਂ ਉਮੀਦਾਂ ਦੇ ਅਨੁਕੂਲ ਨਹੀਂ ਰਿਹਾ। ਹਾਲਾਂਕਿ ਪ੍ਰੀਮੀਅਮ ਉਤਪਾਦਾਂ ਦੀ ਵਧਦੀ ਹਿੱਸੇਦਾਰੀ ਅਤੇ ਉੱਚੀਆਂ ਕੀਮਤਾਂ ਕਾਰਨ ਉਦਯੋਗ ਦੇ ਕਾਰੋਬਾਰ ਦੇ ਮੁੱਲ ’ਚ ਹੁਣ ਤੱਕ ਲੱਗਭਗ 35 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਦੂਜੇ ਪਾਸੇ ਸਾਫਟ ਡ੍ਰਿੰਕਸ ਅਤੇ ਡੇਅਰੀ ਕੰਪਨੀਆਂ ਨੇ ਮਜ਼ਬੂਤ ਮੰਗ ਦਰਜ ਕੀਤੀ। ਕੋਕਾ-ਕੋਲਾ ਦੇ ਭਾਰਤ ਅਤੇ ਦੱਖਣ-ਪੱਛਮ ਏਸ਼ੀਆ ਦੇ ਗਾਹਕ ਵਿਕਾਸ ਉਪ-ਪ੍ਰਧਾਨ ਅਭਿਸ਼ੇਕ ਗੁਪਤਾ ਨੇ ਕਿਹਾ ਕਿ ਛੋਟੇ ਪੈਕ, ਕੁਇੱਕ ਕਾਰਮਸ ਅਤੇ ਚਲਦੇ-ਫਿਰਦੇ ਖਪਤ ਦੀ ਵਧਦੀ ਪ੍ਰਵਿਰਤੀ ਨਾਲ ਵਿਕਰੀ ਨੂੰ ਚੰਗਾ ਸਮਰਥਨ ਮਿਲਿਆ ਹੈ।

ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, ਜਾਣੋ 24K ਸ਼ੁੱਧ ਸੋਨੇ ਦਾ ਭਾਅ

ਮਦਰ ਡੇਅਰੀ ਦੇ ਮੈਨੇਜਿੰਗ ਡਾਇਰੈਕਟਰ ਜੈਤੀਰਥ ਚਾਰੀ ਅਨੁਸਾਰ ਜੂਨ ਤਿਮਾਹੀ ’ਚ ਕੰਪਨੀ ਦੇ ਤਾਜ਼ਾ ਡੇਅਰੀ ਉਤਪਾਦਾਂ ਅਤੇ ਆਈਸਕ੍ਰੀਮ ਦੀ ਵਿਕਰੀ ਮਾਤਰਾ ’ਚ ਪਿਛਲੇ ਸਾਲ ਦੀ ਤੁਲਨਾ ’ਚ 30 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ।

ਉੱਥੇ ਹੀ ਹੈਵਮੋਰ ਆਈਸਕ੍ਰੀਮ ਨੇ ਕੋਨ, ਸਟਿਕ ਅਤੇ ਸਿੰਗਲ-ਸਰਵ ਕੱਪ ਵਰਗੇ ਉਤਪਾਦਾਂ ਦੀ ਮੰਗ ’ਚ ਲਗਾਤਾਰ ਵਾਧੇ ਦੀ ਜਾਣਕਾਰੀ ਦਿੱਤੀ। ਡੀ. ਐੱਸ. ਗਰੁੱਪ ਨੇ ਵੀ ਦੱਸਿਆ ਕਿ ਰਾਇਤਾ ਮਸਾਲਾ, ਛਾਛ ਮਸਾਲਾ, ਜਲਜੀਰਾ ਅਤੇ ਕਾਲਾ ਨਮਕ ਵਰਗੇ ਰਵਾਇਤੀ ਉਤਪਾਦਾਂ ਦੀ ਵਿਕਰੀ ’ਚ ਵੀ ਸ਼ਲਾਘਾਯੋਗ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਹੁਣ PNG ਦੀ ਵਰਤੋਂ ਕਰਨ ਵਾਲਿਆਂ ਨੂੰ ਵੀ ਵਾਪਸ ਮਿਲ ਸਕੇਗਾ LPG ਗੈਸ ਕਨੈਕਸ਼ਨ, ਜਾਣੋ ਕਿਵੇਂ
ਇਹ ਵੀ ਪੜ੍ਹੋ :   June ਮਹੀਨੇ ਧੜੰਮ ਡਿੱਗੇ Gold-Silver ਦੇ ਭਾਅ, ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਸਮਾਂ
ਇਹ ਵੀ ਪੜ੍ਹੋ : ਫਿਰ ਆਈ ਨਵੀਂ ਆਫ਼ਤ, ਰਸੋਈ ਗੈਸ ’ਤੇ ਵੀ ਮੰਡਰਾਇਆ ਸੰਕਟ, ਜਾਣੋ ਆਮ ਆਦਮੀ ’ਤੇ ਕੀ ਹੋਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News