ਯੂ.ਪੀ. STF ਨੇ ਅਬੂ ਸਲੇਮ ਦੇ ਸਾਥੀ ਨੂੰ ਨੋਇਡਾ ਤੋਂ ਕੀਤਾ ਗ੍ਰਿਫਤਾਰ

07/16/2020 3:32:58 PM

ਨੋਇਡਾ- ਅੰਡਰਵਰਲਡ ਡਾਨ ਅਬੂ ਸਲੇਮ ਅਤੇ ਖਾਨ ਮੁਬਾਰਕ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਇਕ ਬਦਮਾਸ਼ ਨੂੰ ਉੱਤਰ ਪ੍ਰਦੇਸ਼ ਪੁਲਸ ਦੇ ਵਿਸ਼ੇਸ਼ ਕਾਰਜ ਫੋਰਸ (ਐੱਸ.ਟੀ.ਐੱਫ.) ਨੇ ਬੀਤੀ ਰਾਤ ਥਾਣਾ ਸੈਕਟਰ 20 ਤੋਂ ਗ੍ਰਿਫਤਾਰ ਕਰ ਲਿਆ। ਪੱਛਮੀ ਉੱਤਰ ਪ੍ਰਦੇਸ਼ ਐੱਸ.ਟੀ.ਐੱਫ. ਦੇ ਐੱਸ.ਪੀ. ਕੁਲਦੀਪ ਨਾਰਾਇਣ ਨੇ ਦੱਸਿਆ ਕਿ ਮੁੰਬਈ ਲੜੀਵਾਰ ਧਮਾਕੇ ਦੇ ਦੋਸ਼ੀ ਅਬੂ ਸਲੇਮ ਅਤੇ ਖਾਨ ਮੁਬਾਰਕ ਦੇ ਨਜ਼ਦੀਕੀ ਸਹਿਯੋਗੀ ਗਜੇਂਦਰ ਸਿੰਘ ਨੂੰ ਪੱਛਮੀ ਉੱਤਰ ਪ੍ਰਦੇਸ਼ ਐੱਸ.ਟੀ.ਐੱਫ. ਨੇ ਬੁੱਧਵਾਰ ਰਾਤ ਥਾਣਾ ਸੈਕਟਰ 20 ਤੋਂ ਪੁਲਸ ਦੇ ਸਹਿਯੋਗ ਨਾਲ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਗਜੇਂਦਰ ਲੋਕਾਂ ਤੋਂ ਰੰਗਦਾਰੀ ਵਸੂਲਣ ਦਾ ਕੰਮ ਕਰਦਾ ਸੀ ਅਤੇ ਇਸ ਨੇ ਸਾਲ 2014 'ਚ ਦਿੱਲੀ ਦੇ ਇਕ ਵਪਾਰੀ ਤੋਂ ਪ੍ਰਾਪਰਟੀ ਦੇ ਨਾਂ 'ਤੇ ਇਕ ਕਰੋੜ 80 ਲੱਖ ਰੁਪਏ ਹੜਪ ਲਏ ਸਨ।PunjabKesari

ਉਨ੍ਹਾਂ ਨੇ ਦੱਸਿਆ ਕਿ ਜਦੋਂ ਵਪਾਰੀ ਨੇ ਪੈਸੇ ਵਾਪਸੀ ਦਬਾਅ ਬਣਾਇਆ ਤਾਂ ਗਜੇਂਦਰ ਨੇ ਖਾਨ ਮੁਬਾਰਕ ਦੇ ਸ਼ੂਟਰ ਤੋਂ ਉਸ ਵਾਪਰੀ 'ਤੇ ਨੋਇਡਾ 18 'ਚ ਗੋਲੀਆਂ ਚਲਵਾਈਆਂ ਸਨ। ਉਨ੍ਹਾਂ ਨੇਦੱਸਿਆ ਕਿ ਇਸ ਲਈ ਗਜੇਂਦਰ ਨੇ 10 ਲੱਖ ਰੁਪਏ ਦੀ ਸੁਪਾਰੀ ਖਾਨ ਮੁਬਾਰਕ ਨੂੰ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਗਜੇਂਦਰ ਖਾਨ ਮੁਬਾਰਕ ਅਤੇ ਅਬੂ ਸਲੇਮ ਦੇ ਪੈਸੇ ਨੋਇਡਾ ਐੱਨ.ਸੀ.ਆਰ. 'ਚ ਪ੍ਰਾਪਰਟੀ 'ਚ ਵੀ ਲਗਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਗਜੇਂਦਰ ਥਾਣਾ ਸੈਕਟਰ 20 'ਚ 2 ਮਾਮਲਿਆਂ 'ਚ ਵਾਂਟੇਡ ਵੀ ਚੱਲ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪੁੱਛ-ਗਿੱਛ ਦੌਰਾਨ ਡੀ. ਕੰਪਨੀ ਨਾਲ ਜੁੜੇ ਲੋਕਾਂ ਬਾਰੇ ਕੁਝ ਅਹਿਮ ਜਾਣਕਾਰੀਆਂ ਮਿਲੀਆਂ ਹਨ ਅਤੇ ਐੱਸ.ਟੀ.ਐੱਫ. ਜਲਦ ਹੀ ਉਨ੍ਹਾਂ ਵਿਰੁੱਧ ਕਾਰਵਾਈ ਕਰੇਗੀ।


DIsha

Content Editor

Related News