Abu Dhabi ਲਈ ਟੇਕ ਆਫ਼ ਕਰਨ ਲੱਗਾ ਜਹਾਜ਼ ! ਅਚਾਨਕ ਵਿੰਗ ''ਚ ਲੱਗ ਗਈ ਅੱਗ, ਫ਼ਿਰ...
Tuesday, May 12, 2026 - 11:58 AM (IST)
ਨੈਸ਼ਨਲ ਡੈਸਕ- ਚੇਨਈ ਇੰਟਰਨੈਸ਼ਨਲ ਏਅਰਪੋਰਟ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੋਮਵਾਰ ਰਾਤ ਇੱਕ ਭਿਆਨਕ ਜਹਾਜ਼ ਹਾਦਸਾ ਹੋਣੋਂ ਬਚ ਗਿਆ। ਇੱਥੋਂ ਅਬੂ ਧਾਬੀ ਜਾਣ ਵਾਲੇ ਏਤਿਹਾਦ ਏਅਲਾਈਨਜ਼ ਦੇ ਇੱਕ ਜਹਾਜ਼ ਦੇ ਵਿੰਗ ਵਿੱਚ ਟੇਕਆਫ਼ ਤੋਂ ਕੁਝ ਸਮਾਂ ਪਹਿਲਾਂ ਅਚਾਨਕ ਅੱਗ ਲੱਗ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਦੀ ਚੌਕਸੀ ਸਦਕਾ ਜਹਾਜ਼ ਨੂੰ ਤੁਰੰਤ ਰੋਕ ਕੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਜਾਣਕਾਰੀ ਅਨੁਸਾਰ ਇਹ ਘਟਨਾ ਉਦੋਂ ਵਾਪਰੀ, ਜਦੋਂ ਜਹਾਜ਼ ਰਨਵੇਅ 'ਤੇ ਟੇਕਆਫ਼ ਕਰਨ ਲਈ ਤਿਆਰ ਸੀ। ਅਧਿਕਾਰੀਆਂ ਅਨੁਸਾਰ, ਜਿਵੇਂ ਹੀ ਜਹਾਜ਼ ਨੇ ਰਫ਼ਤਾਰ ਫੜਨੀ ਸ਼ੁਰੂ ਕੀਤੀ, ਗਰਾਊਂਡ ਸਟਾਫ਼ ਅਤੇ ਪਾਇਲਟ ਨੇ ਜਹਾਜ਼ ਦੇ ਸੱਜੇ ਵਿੰਗ 'ਚੋਂ ਧੂੰਆਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਦੇਖੀਆਂ। ਇਸ ਦੌਰਾਨ ਪਾਇਲਟ ਨੇ ਸਮਝਦਾਰੀ ਦਿਖਾਉਂਦੇ ਹੋਏ ਜਹਾਜ਼ ਨੂੰ ਤੁਰੰਤ ਰੋਕ ਦਿੱਤਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਕੁਝ ਹੀ ਸਮੇਂ ਵਿੱਚ ਅੱਗ 'ਤੇ ਕਾਬੂ ਪਾ ਲਿਆ।
ਇਹ ਵੀ ਪੜ੍ਹੋ- ਲੀਕ ਹੋ ਗਿਆ ਪੇਪਰ ! 180 'ਚੋਂ 140 ਸਵਾਲ ਹੋਏ Match, ਫ਼ਿਕਰਾਂ 'ਚ ਪਏ NEET ਦੇ ਵਿਦਿਆਰਥੀ
ਹਾਲਾਂਕਿ ਗਨੀਮਤ ਰਹੀ ਕਿ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਅੱਗ ਲੱਗਣ ਤੋਂ ਤੁਰੰਤ ਬਾਅਦ ਐਮਰਜੈਂਸੀ ਰਸਤਿਆਂ ਰਾਹੀਂ ਯਾਤਰੀਆਂ ਨੂੰ ਬਾਹਰ ਕੱਢ ਕੇ ਹਵਾਈ ਅੱਡੇ ਦੀ ਟਰਮੀਨਲ ਬਿਲਡਿੰਗ ਵਿੱਚ ਲਿਜਾਇਆ ਗਿਆ। ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਏਅਰਲਾਈਨ ਵੱਲੋਂ ਵਿਕਲਪਿਕ ਜਹਾਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਹਾਲਾਂਕਿ ਏਅਰਪੋਰਟ ਅਧਿਕਾਰੀਆਂ ਨੇ ਪ੍ਰਭਾਵਿਤ ਜਹਾਜ਼ ਨੂੰ ਫਿਲਹਾਲ ਉਡਾਣ ਭਰਨ ਤੋਂ ਰੋਕ ਦਿੱਤਾ ਹੈ।
ਤਕਨੀਕੀ ਮਾਹਿਰਾਂ ਦੀ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅੱਗ ਇੰਜਣ ਦੀ ਖਰਾਬੀ ਕਾਰਨ ਲੱਗੀ ਜਾਂ ਤੇਲ ਲੀਕ ਹੋਣ ਕਾਰਨ। ਡੀ.ਜੀ.ਸੀ.ਏ. (DGCA) ਵੀ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
