Tanker Attack: ਹੋਰਮੁਜ਼ ਸਟ੍ਰੇਟ ''ਚ ਟੈਂਕਰ ''ਤੇ ਮਿਜ਼ਾਈਲ ਹਮਲਾ, ਜਹਾਜ਼ ਨੂੰ ਲੱਗੀ ਅੱਗ, ਮਚੀ ਦਹਿਸ਼ਤ
Wednesday, Jul 08, 2026 - 08:29 AM (IST)
ਇੰਟਰਨੈਸ਼ਨਲ ਡੈਸਕ : ਓਮਾਨ ਤੱਟ ਨੇੜੇ ਸਥਿਤ ਰਣਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਸਮੁੰਦਰੀ ਰਸਤਾ ਹੋਰਮੁਜ਼ ਜਲਡਮਰੂ ਵਿੱਚ ਇੱਕ ਤੇਲ ਟੈਂਕਰ 'ਤੇ ਮਿਜ਼ਾਈਲ ਨਾਲ ਹਮਲਾ ਕਰਦੇ ਹੋਏ ਨਿਸ਼ਾਨਾ ਬਣਾਇਆ ਗਿਆ। ਇਸ ਭਿਆਨਕ ਹਮਲੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ, ਜਿਸਦੀ ਪੁਸ਼ਟੀ ਬ੍ਰਿਟਿਸ਼ ਫੌਜ ਅਤੇ ਸਮੁੰਦਰੀ ਸੁਰੱਖਿਆ ਏਜੰਸੀਆਂ ਨੇ ਕੀਤੀ ਹੈ। ਸਮੁੰਦਰੀ ਸੁਰੱਖਿਆ ਸੰਗਠਨ ਨਾਲ ਜੂੜੇ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪ੍ਰੇਸ਼ਨ ਸੈਂਟਰ (UKMTOC) ਨੇ ਕਿਹਾ ਕਿ ਟੈਂਕਰ 'ਤੇ ਓਮਾਨ ਦੇ ਲੀਮਾਹ ਦੇ ਨੇੜੇ ਜਲਡਮਰੂ ਵਿੱਚ ਹਮਲਾ ਕੀਤਾ ਗਿਆ ਸੀ।
ਪੜ੍ਹੋ ਇਹ ਵੀ - ਹਰ ਮਹੀਨੇ ਔਰਤਾਂ ਦੇ ਖਾਤੇ 'ਚ ਆਉਣਗੇ 2500 ਰੁਪਏ, ਰੇਖਾ ਸਰਕਾਰ ਦਾ ਵੱਡਾ ਐਲਾਨ
ਯੂਕੇਐਮਟੀਓਸੀ ਨੇ ਕਿਹਾ ਕਿ ਜਿਵੇਂ ਹੀ ਜਹਾਜ਼ ਓਮਾਨ ਦੀ ਖਾੜੀ ਵੱਲ ਸਟ੍ਰੇਟ ਰਾਹੀਂ ਦੱਖਣ ਵੱਲ ਜਾ ਰਿਹਾ ਸੀ, ਇੱਕ ਮਿਜ਼ਾਈਲ ਜਹਾਜ਼ ਦੇ ਖੱਬੇ ਪਾਸੇ ਜਾ ਵੱਜੀ। UKMTOC ਨੇ ਕਿਹਾ ਕਿ ਹਮਲੇ ਦਾ ਵਾਤਾਵਰਣ 'ਤੇ ਕੋਈ ਪ੍ਰਭਾਵ ਨਹੀਂ ਪਿਆ ਅਤੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਅਜੇ ਤੱਕ ਕਿਸੇ ਨੇ ਵੀ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਹਾਲਾਂਕਿ, ਹਾਲ ਹੀ ਦੇ ਦਿਨਾਂ ਵਿੱਚ, ਓਮਾਨ ਤੱਟ ਤੋਂ ਲੰਘ ਰਹੇ ਘੱਟੋ-ਘੱਟ ਦੋ ਹੋਰ ਜਹਾਜ਼ਾਂ 'ਤੇ ਹਮਲਾ ਕੀਤਾ ਗਿਆ ਹੈ ਅਤੇ ਇਹ ਸ਼ੱਕ ਹੈ ਕਿ ਇਹ ਹਮਲੇ ਈਰਾਨ ਦੁਆਰਾ ਕੀਤੇ ਗਏ ਸਨ।
ਪੜ੍ਹੋ ਇਹ ਵੀ - 7, 8, 9, 10, 11 ਨੂੰ ਪਵੇਗਾ ਬਹੁਤ ਭਾਰੀ ਮੀਂਹ! ਮੌਸਮ ਵਿਭਾਗ ਨੇ 22 ਸੂਬਿਆਂ ਨੂੰ ਲੈ ਕੇ ਕਰ 'ਤੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
