ਰੂਸ ਸੁੱਟਣ ਲੱਗਾ ਸੀ ਪ੍ਰਮਾਣੂ ਬੰਬ ! PM ਮੋਦੀ ਨੇ ਐਨ ਮੌਕੇ ''ਫੜ੍ਹ ਲਈ'' ਪੁਤਿਨ ਦੀ ''ਬਾਂਹ''

Wednesday, Jul 15, 2026 - 02:17 PM (IST)

ਰੂਸ ਸੁੱਟਣ ਲੱਗਾ ਸੀ ਪ੍ਰਮਾਣੂ ਬੰਬ ! PM ਮੋਦੀ ਨੇ ਐਨ ਮੌਕੇ ''ਫੜ੍ਹ ਲਈ'' ਪੁਤਿਨ ਦੀ ''ਬਾਂਹ''

ਇੰਟਰਨੈਸ਼ਨਲ ਡੈਸਕ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਦੋਸਤੀ ਬਾਰੇ ਤਾਂ ਪੂਰੀ ਦੁਨੀਆ ਜਾਣਦੀ ਹੀ ਹੈ। ਇਸ ਗੱਲ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ, ਜਦੋਂ ਪੋਲੈਂਡ ਦੇ ਇਕ ਮੰਤਰੀ ਨੇ ਇਕ ਅਜਿਹਾ ਦਾਅਵਾ ਕੀਤਾ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ।

ਪੋਲੈਂਡ ਦੇ ਇੱਕ ਉੱਚ-ਪੱਧਰੀ ਮੰਤਰੀ ਨੇ ਹੈਰਾਨੀਜਨਕ ਦਾਅਵਾ ਕੀਤਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ-ਯੂਕ੍ਰੇਨ ਜੰਗ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕ੍ਰੇਨ 'ਚ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਰੋਕਣ 'ਚ ਬੇਹੱਦ ਅਹਿਮ ਭੂਮਿਕਾ ਨਿਭਾਈ ਸੀ।

ਪੋਲੈਂਡ ਦੇ ਮੰਤਰੀ ਨੇ ਇੱਕ ਇੰਟਰਵਿਊ ਦੌਰਾਨ ਦਾਅਵਾ ਕੀਤਾ ਕਿ ਜਦੋਂ ਰੂਸ ਅਤੇ ਯੂਕ੍ਰੇਨ ਵਿਚਾਲੇ ਤਣਾਅ ਸਿਖ਼ਰਾਂ 'ਤੇ ਸੀ ਅਤੇ ਰੂਸ ਯੂਕ੍ਰੇਨ 'ਤੇ ਪਰਮਾਣੂ ਹਥਿਆਰਾਂ ਨਾਲ ਹਮਲਾ ਕਰਨ ਬਾਰੇ ਸੋਚ ਰਿਹਾ ਸੀ, ਉਦੋਂ ਪੀ.ਐੱਮ. ਮੋਦੀ ਨੇ ਇਸ ਮਾਮਲੇ 'ਚ ਦਖ਼ਲ ਦਿੱਤਾ ਤੇ ਪੁਤਿਨ ਨਾਲ ਗੱਲਬਾਤ ਕਰ ਕੇ ਇਹ ਵਿਨਾਸ਼ਕਾਰੀ ਕਦਮ ਕਦਮ ਚੁੱਕਣ ਤੋਂ ਉਨ੍ਹਾਂ ਨੂੰ ਰੋਕਿਆ ਸੀ।

ਇਹ ਵੀ ਪੜ੍ਹੋ- ਦੋ-ਫਾੜ ਹੋ ਗਿਆ ਪਾਕਿਸਤਾਨ ! ਬਣ ਗਿਆ ਨਵਾਂ ਦੇਸ਼, ਫ਼ੌਜ ਨੇ 85 ਫ਼ੀਸਦੀ ਹਿੱਸੇ 'ਤੇ ਕੀਤਾ ਕਬਜ਼ਾ

ਰਿਪੋਰਟ ਮੁਤਾਬਕ, ਪੀ.ਐੱਮ. ਮੋਦੀ ਨੇ ਪੁਤਿਨ ਨੂੰ ਸਿੱਧੇ ਤੌਰ 'ਤੇ ਕਿਹਾ ਸੀ- "ਅੱਜ ਦਾ ਯੁੱਗ ਜੰਗ ਦਾ ਨਹੀਂ ਹੈ।" ਇਸ ਮਗਰੋਂ ਭਾਰਤ ਨੇ ਨਿਰੰਤਰ ਕੂਟਨੀਤਕ ਦਬਾਅ ਬਣਾ ਕੇ ਰੂਸ ਨੂੰ ਪਰਮਾਣੂ ਹਮਲੇ ਦੇ ਫੈਸਲੇ ਤੋਂ ਪਿੱਛੇ ਹਟਣ ਲਈ ਮਜਬੂਰ ਕੀਤਾ ਸੀ।

ਪੋਲੈਂਡ ਦੇ ਮੰਤਰੀ ਦੇ ਇਸ ਬਿਆਨ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਭੂਮਿਕਾ ਅਤੇ ਪੀ.ਐੱਮ. ਮੋਦੀ ਦੇ ਪ੍ਰਭਾਵ ਨੂੰ ਉਜਾਗਰ ਕੀਤਾ ਹੈ। ਪੱਛਮੀ ਦੇਸ਼ਾਂ ਵੱਲੋਂ ਵੀ ਇਸ ਗੱਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਭਾਰਤ ਨੇ ਰੂਸ ਨਾਲ ਆਪਣੇ ਮਜ਼ਬੂਤ ਸਬੰਧਾਂ ਦੀ ਵਰਤੋਂ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਕੀਤੀ।

ਜ਼ਿਕਰਯੋਗ ਹੈ ਕਿ ਭਾਰਤ ਸ਼ੁਰੂ ਤੋਂ ਹੀ ਯੂਕ੍ਰੇਨ ਜੰਗ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਵਕਾਲਤ ਕਰਦਾ ਆ ਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕਾ ਅਤੇ ਹੋਰ ਕਈ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਨੇ ਵੀ ਰੂਸ ਨੂੰ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੀ ਦਖ਼ਲਅੰਦਾਜ਼ੀ ਸਵੀਕਾਰ ਕੀਤੀ ਸੀ।

ਇਹ ਵੀ ਪੜ੍ਹੋ- FBI ਦੀ Most Wanted ਲਿਸਟ 'ਚ ਆਇਆ ਪੰਜਾਬੀ ਮੁੰਡੇ ਦਾ ਨਾਂ ! ਕਾਰੇ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News