ਲਾਲ ਸਾਗਰ ''ਚ ਕਾਰਗੋ ਜਹਾਜ਼ ''ਤੇ ਹਮਲਾ ! ਬ੍ਰਿਟਿਸ਼ ਫ਼ੌਜ ਨੇ ਕੀਤਾ ਦਾਅਵਾ

Monday, Jul 06, 2026 - 03:40 PM (IST)

ਲਾਲ ਸਾਗਰ ''ਚ ਕਾਰਗੋ ਜਹਾਜ਼ ''ਤੇ ਹਮਲਾ ! ਬ੍ਰਿਟਿਸ਼ ਫ਼ੌਜ ਨੇ ਕੀਤਾ ਦਾਅਵਾ

ਇੰਟਰਨੈਸ਼ਨਲ ਡੈਸਕ- ਯਮਨ ਦੇ ਸਮੁੰਦਰੀ ਤੱਟ ਨੇੜੇ ਲਾਲ ਸਾਗਰ ਵਿਚ ਇਕ ਕਾਰਗੋ ਸ਼ਿਪ ’ਤੇ ਹਮਲਾ ਕੀਤਾ ਗਿਆ ਹੈ। ਬ੍ਰਿਟਿਸ਼ ਫ਼ੌਜ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ‘ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪ੍ਰੇਸ਼ਨਜ਼’ (ਯੂ.ਕੇ.ਐੱਮ.ਟੀ.ਓ.) ਕੇਂਦਰ ਨੇ ਦੱਸਿਆ ਕਿ ਇਹ ਹਮਲਾ ਤੱਟਵਰਤੀ ਸ਼ਹਿਰ ਹੋਦੇਦਾ ਨੇੜੇ ਹੋਇਆ, ਜੋ ਇਰਾਨ ਸਮਰਥਿਤ ਹੂਤੀ ਬਾਗੀਆਂ ਦੇ ਕੰਟਰੋਲ ਵਿਚ ਹੈ।

ਕੇਂਦਰ ਦੇ ਅਨੁਸਾਰ ‘ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਜਹਾਜ਼ ’ਤੇ ਹਮਲਾ ਕੀਤਾ।’ ਯੂ. ਕੇ. ਐੱਮ. ਟੀ. ਓ. ਨੇ ਕਿਹਾ ਕਿ ਸਬੰਧਤ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਕਿਸੇ ਵੀ ਸਮੂਹ ਨੇ ਅਜੇ ਤੱਕ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਯਮਨ ਦੇ ਹੂਤੀ ਬਾਗੀਆਂ ਨੇ ਜਹਾਜ਼ਾਂ ’ਤੇ ਫਿਰ ਤੋਂ ਹਮਲੇ ਸ਼ੁਰੂ ਕਰਨ ਦੀ ਧਮਕੀ ਦਿੱਤੀ ਹੈ। ਹਾਲਾਂਕਿ, ਬਾਗੀਆਂ ਨੇ ਅਜੇ ਤੱਕ ਅਜਿਹੇ ਹਮਲੇ ਸ਼ੁਰੂ ਨਹੀਂ ਕੀਤੇ ਹਨ।

ਹੂਤੀ ਬੁਲਾਰੇ ਨੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਹਾਲ ਹੀ ਦੇ ਦਿਨਾਂ ਵਿਚ ਸੋਮਾਲੀ ਸਮੁੰਦਰੀ ਡਾਕੂ ਵੀ ਅਦਨ ਦੀ ਖਾੜੀ ਵਿਚ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਸਰਗਰਮ ਰਹੇ ਹਨ। ਯੂ.ਕੇ.ਐੱਮ.ਟੀ.ਓ. ਦੇ ਅਨੁਸਾਰ, ਸ਼ੱਕੀ ਸਮੁੰਦਰੀ ਡਾਕੂਆਂ ਨੇ 1 ਜੁਲਾਈ ਨੂੰ ਯਮਨ ਦੇ ਦੱਖਣ-ਪੂਰਬੀ ਹਿੱਸੇ ਵਿਚ ਬੰਦਰਗਾਹ ਸ਼ਹਿਰ ਬਾਲਹਾਫ਼ ਤੋਂ 76 ਸਮੁੰਦਰੀ ਮੀਲ (140 ਕਿਲੋਮੀਟਰ) ਦੱਖਣ ਵਿਚ ਇਕ ਜਹਾਜ਼ ’ਤੇ ਹਮਲਾ ਕੀਤਾ ਸੀ।


author

Harpreet SIngh

Content Editor

Related News