ਜੰਮੂ-ਕਸ਼ਮੀਰ ਦੇ ਅਬਰਾਰ ਦੀ ਕਹਾਣੀ, ਜਿਸ ਨੇ 400 ਮੀਟਰ ਦੀ ਨੈਸ਼ਨਲ ਦੌੜ ''ਚ ਬਣਾਇਆ ਰਿਕਾਰਡ

Wednesday, Oct 13, 2021 - 07:43 PM (IST)

ਜੰਮੂ-ਕਸ਼ਮੀਰ ਦੇ ਅਬਰਾਰ ਦੀ ਕਹਾਣੀ, ਜਿਸ ਨੇ 400 ਮੀਟਰ ਦੀ ਨੈਸ਼ਨਲ ਦੌੜ ''ਚ ਬਣਾਇਆ ਰਿਕਾਰਡ

ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਅਬਰਾਰ ਚੌਧਰੀ ਨੇ ਅੰਡਰ-20 ਮੇਂਸ 400 ਮੀਟਰ ਨੈਸ਼ਨਲ ਵਿੱਚ ਜਿੱਤ ਹਾਸਲ ਕਰ ਦੇਸ਼ਭਰ ਵਿੱਚ ਸੁਰਖੀਆਂ ਬਟੋਰ ਲਈਆਂ ਹਨ। ਅਬਰਾਰ ਨੇ ਇਸ ਦੌੜ ਨੂੰ ਸਿਰਫ 48.56 ਸੈਕਿੰਡ ਵਿੱਚ ਪੂਰਾ ਕੀਤਾ ਅਤੇ ਆਪਣਾ ਬੈਸਟ ਸਥਾਪਤ ਕੀਤਾ। ਅਬਰਾਰ ਚੌਧਰੀ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਅਜਿਹੇ ਖਿਡਾਰੀ ਬਣੇ ਹਨ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਬਾਅਦ ਅਜਿਹੇ ਨੈਸ਼ਨਲ ਈਵੈਂਟ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ।

ਜੰਮੂ ਦੇ ਕੋਲ ਇੱਕ ਛੋਟੇ ਜਿਹੇ ਪਿੰਡ ਤੋਂ ਆਉਣ ਵਾਲੇ 18 ਸਾਲ ਦੇ ਅਬਰਾਰ ਚੌਧਰੀ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਜੋ ਕਾਰਨਾਮਾ ਕੀਤਾ, ਉਸ ਦੀ ਚਰਚਾ ਹਰ ਪਾਸੇ ਹੈ। ਅਬਰਾਰ ਚੌਧਰੀ ਨੇ ESPN ਨੂੰ ਦੱਸਿਆ ਹੈ ਕਿ ਉਨ੍ਹਾਂ ਦਾ ਪਿੰਡ ਸਿਰਫ ਇਸ ਲਈ ਮਸ਼ਹੂਰ ਹੈ ਕਿਉਂਕਿ ਜੰਮੂ ਤੋਂ ਵੈਸ਼ਨੋ ਦੇਵੀ ਮੰਦਰ ਦੇ ਰਸਤੇ ਵਿੱਚ ਪੈਂਦਾ ਹੈ। ਉੱਥੇ ਖੇਡ ਦੀ ਕੋਈ ਸਹੂਲਤ ਨਹੀਂ ਹੈ।

ਇਹ ਵੀ ਪੜ੍ਹੋ - ਸਾਬਕਾ ਪੀ.ਐੱਮ. ਮਨਮੋਹਨ ਸਿੰਘ ਦੀ ਵਿਗੜੀ ਸਿਹਤ, ਏਮਜ਼ 'ਚ ਦਾਖਲ

ਅਬਰਾਰ ਦਾ ਕਹਿਣਾ ਹੈ ਕਿ ਇਨ੍ਹਾਂ ਮੁਸ਼ਕਲਾਂ ਤੋਂ ਬਾਅਦ ਵੀ ਉਹ ਸਪੋਰਟਸਮੈਨ ਹੀ ਬਣਨਾ ਚਾਹੁੰਦਾ ਸੀ, ਉਨ੍ਹਾਂ ਦੇ  ਪਿਤਾ ਕਿਸਾਨ ਹਨ ਅਤੇ ਉਨ੍ਹਾਂ ਨੇ ਇਸ ਵਿੱਚ ਕਾਫ਼ੀ ਸਾਥ ਦਿੱਤਾ। ਜੰਮੂ ਦੇ ਇਸ ਖਿਡਾਰੀ ਨੇ ਦੱਸਿਆ ਕਿ 2019 ਵਿੱਚ ਉਨ੍ਹਾਂ ਦੇ PT ਟੀਚਰ ਨੇ ਇੱਕ ਦੌੜ ਵਿੱਚ ਹਿੱਸਾ ਲੈਣ ਲਈ ਪੁੱਛਿਆ, ਮੈਨੂੰ ਉਦੋਂ ਪਤਾ ਨਹੀਂ ਸੀ ਪਰ ਮੈਂ 'ਭਾਗ ਮਿਲਖਾ ਭਾਗ' ਫਿਲਮ ਵੇਖੀ ਸੀ ਤਾਂ ਮੈਨੂੰ ਮਿਲਖਾ ਸਿੰਘ ਜੀ ਤੋਂ ਪ੍ਰੇਰਨਾ ਮਿਲੀ।

ਅਬਰਾਰ ਚੌਧਰੀ ਨੇ ਜ਼ਿਲ੍ਹਾ ਅਤੇ ਰਾਜ ਪੱਧਰ ਦੇ ਮੁਕਾਬਲੇ ਵਿੱਚ ਜਿੱਤ ਹਾਸਲ ਕੀਤੀ। ਉਹ ਵੀ ਤੱਦ ਜਦੋਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਸੀ। ਹੁਣ ਨੈਸ਼ਨਲ ਚੈਂਪੀਅਨ ਬਣ ਚੁੱਕੇ ਅਬਰਾਰ ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ ਦਿੱਲੀ ਪੱਧਰ ਤੱਕ ਆ ਕੇ ਖੇਡ ਸਕਣਗੇ, ਉਹ ਤਾਂ ਸਿਰਫ ਇਸ ਲਈ ਆ ਗਏ ਸਨ ਕਿਉਂਕਿ ਫ੍ਰੀ ਟਰਿੱਪ ਮਿਲ ਰਹੀ ਸੀ।

ਨੋਟ -ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News