ਕਰੀਬ 3 ਲੱਖ ਲੋਕਾਂ ਨੇ ਝਾਰਖੰਡ ਜਾਣ ਲਈ ਕੀਤੀ ਰਜਿਸਟਰੇਸ਼ਨ

05/07/2020 7:33:20 PM

ਨਵੀਂ ਦਿੱਲੀ — ਲਾਕਡਾਊਨ ਦੇ ਕਾਰਨ ਵੱਖ-ਵੱਖ ਸੂਬਿਆਂ 'ਚ ਫਸੇ ਝਾਰਖੰਡ ਦੇ ਕਰੀਬ ਤਿੰਨ ਲੱਖ ਲੋਕਾਂ ਨੇ ਘਰ ਵਾਪਸੀ ਦੇ ਲਈ ਰਜਿਸਟਰੇਸ਼ਨ ਕਰਵਾਈ ਹੈ। ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾ ਕਿਸੇ ਝਿਜਕ ਦੇ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ 'ਚ ਜ਼ਿਆਦਾ ਤਰ ਲੋਕ ਮਜ਼ਦੂਰ ਹਨ। ਸੋਰੇਨ ਨੇ ਰੇਲ ਯਾਤਰਾ ਦਾ 15 ਫੀਸਦੀ ਕਿਰਾਇਆ ਸੂਬੇ ਤੋਂ ਲੈਣ ਦੇ ਲਈ ਕੇਂਦਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਰੇਲਵੇ ਦੇ ਲਈ ਵਧੇਰੇ ਮਾਲੀਏ ਦਾ ਸਾਧਨ ਹੋਣ ਦੇ ਬਾਵਜੂਦ ਝਾਰਖੰਡ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਰੇਲਵੇ ਦੇ ਸੂਤਰਾਂ ਨੇ ਦੱਸਿਆ ਕਿ ਝਾਰਖੰਡ ਇਕਲੌਤਾ ਸੂਬਾ ਹੈ, ਜਿਸ ਨੇ 'ਸ਼੍ਰਮਿਕ ਸਪੈਸ਼ਲ' ਟਰੇਨਾਂ ਦੇ ਜਰੀਏ ਦੂਜੇ ਸੂਬਿਆਂ ਤੋਂ ਆਪਣੇ ਲੋਕਾਂ ਨੂੰ ਬੁਲਾਉਣ ਦੇ ਲਈ ਪਹਿਲਾਂ ਭੁਗਤਾਨ ਕੀਤਾ ਹੈ।


Gurdeep Singh

Content Editor

Related News