ਦੇਸ਼ ''ਚ 25 ਫ਼ੀਸਦੀ ਆਬਾਦੀ ਦਾ ਹੋਇਆ ਟੀਕਾਕਰਨ, 87 ਕਰੋੜ ਦੇ ਪਾਰ ਹੋਇਆ ਅੰਕੜਾ

Wednesday, Sep 29, 2021 - 02:39 AM (IST)

ਨਵੀਂ ਦਿੱਲੀ - ਭਾਰਤ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਇਨਫੈਕਸ਼ਨ ਨੂੰ ਰੋਕਣ ਲਈ ਕੋਵਿਡ ਟੀਕਾਕਰਨ ਪ੍ਰੋਗਰਾਮ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਦੇਸ਼ਭਰ ਵਿੱਚ ਕੋਰੋਨਾ ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ 16 ਜਨਵਰੀ ਨੂੰ ਹੋਈ ਸੀ। ਉਥੇ ਹੀ ਕੋਰੋਨਾ ਟੀਕਾਕਰਨ ਪ੍ਰੋਗਰਾਮ ਦੇ ਅੱਠ ਮਹੀਨੇ ਬੀਤ ਜਾਣ ਤੋਂ ਬਾਅਦ ਸਾਹਮਣੇ ਆਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ਭਰ ਦੀ ਅਨੁਮਾਨਿਤ ਬਾਲਗ ਆਬਾਦੀ ਦੇ ਲੱਗਭੱਗ ਇੱਕ ਚੌਥਾਈ ਨੂੰ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਦੇ ਦਿੱਤੀਆਂ ਗਈਆਂ ਹਨ।

ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਦੇਸ਼ਭਰ ਵਿੱਚ ਮੰਗਲਵਾਰ ਨੂੰ ਲੱਗਭੱਗ 53 ਲੱਖ ਤੋਂ ਜ਼ਿਆਦਾ ਟੀਕਿਆਂ ਦੀ ਖੁਰਾਕ ਦਿੱਤੀ ਗਈ। ਇਸ ਦੇ ਨਾਲ ਹੀ ਹੁਣ ਤੱਕ ਦੇਸ਼ਭਰ ਵਿੱਚ ਕੁਲ 87.59 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ। ਰਿਪੋਰਟ ਅਨੁਸਾਰ ਮੰਗਲਵਾਰ ਨੂੰ ਹੋਏ ਟੀਕਾਕਰਨ ਵਿੱਚ ਅਨੁਮਾਨਿਤ ਬਾਲਗ ਆਬਾਦੀ  ਦੇ 68 ਫ਼ੀਸਦੀ ਨੂੰ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਮਿਲ ਗਈ ਹੈ, ਜਦੋਂ ਕਿ 24.61 ਫ਼ੀਸਦੀ ਪੂਰਨ ਟੀਕਾਕਰਨ ਹੋ ਗਿਆ ਹੈ।

ਇਹ ਵੀ ਪੜ੍ਹੋ - ਰੋਹਿਣੀ ਸ਼ੂਟਆਉਟ: ਹਮਲਾਵਰਾਂ ਨੂੰ ਕੋਰਟ ਤੱਕ ਲੈ ਗਿਆ ਸੀ ਟਿੱਲੂ ਦਾ ਇਹ ਸ਼ੂਟਰ

4 ਸੂਬਿਆਂ ਵਿੱਚ ਲੱਗੀ 6 ਕਰੋੜ ਤੋਂ ਵਧ ਟੀਕੇ ਦੀ ਡੋਜ਼
ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਦੱਸਿਆ ਜਾ ਰਿਹਾ ਹੈ ਕਿ ਦੇਸ਼ਭਰ ਦੇ ਚਾਰ ਵੱਡੇ ਸੂਬਿਆਂ ਵਿੱਚ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ, ਜਿੱਥੇ ਹੁਣ ਤੱਕ ਕੁਲ 6 ਕਰੋੜ ਤੋਂ ਵਧ ਕੋਰੋਨਾ ਟੀਕੇ ਦੀ ਡੋਜ਼ ਦਿੱਤੀ ਗਈ ਹੈ। ਇਨ੍ਹਾਂ ਸੂਬਿਆਂ ਵਿੱਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚੋਂ ਤਿੰਨ ਵੱਡੇ ਸੂਬਿਆਂ ਵਿੱਚ ਰਾਸ਼ਟਰੀ ਔਸਤ ਨਾਲੋਂ ਦੂਜੀ ਖੁਰਾਕ ਕਵਰੇਜ ਜ਼ਿਆਦਾ ਹੈ। ਜਿਸ ਵਿੱਚ ਗੁਜਰਾਤ ਵਿੱਚ 40 ਫ਼ੀਸਦੀ, ਮੱਧ ਪ੍ਰਦੇਸ਼ ਵਿੱਚ 27 ਫ਼ੀਸਦੀ ਅਤੇ ਮਹਾਰਾਸ਼ਟਰ ਵਿੱਚ 26 ਫ਼ੀਸਦੀ ਦਰਜ ਕੀਤੀ ਗਈ ਹੈ। ਉਥੇ ਹੀ ਉੱਤਰ ਪ੍ਰਦੇਸ਼ ਵਿੱਚ ਬਾਲਗ ਆਬਾਦੀ ਦੇ ਸਿਰਫ 13.34 ਫ਼ੀਸਦੀ ਨੂੰ ਹੀ ਦੋਨਾਂ ਖੁਰਾਕਾਂ ਦਿੱਤੀਆਂ ਗਈਆਂ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News