ਅਭੈ ਚੌਟਾਲਾ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

09/21/2018 1:52:53 PM

ਰੋਹਤਕ— ਰੋਹਤਕ 'ਚ ਅਭੈ ਚੌਟਾਲਾ ਦੇ ਹੈਲੀਕਾਪਟਰ ਦੀ ਸੰਕਟਕਾਲੀਨ ਸਥਿਤੀ 'ਚ ਲੈਂਡਿੰਗ ਕਰਵਾਉਣੀ ਪਈ, ਜਿਸ ਨਾਲ ਉਹ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚ ਗਏ। ਦੱਸ ਦਈਏ ਕਿ ਅਭੈ ਚੌਟਾਲਾ ਅਗਸਤਾ ਵੈਸਟਲੈਂਡ ਕੰਪਨੀ ਦੇ ਹੈਲੀਕਾਪਟਰ 'ਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਉਦੋਂ ਰਸਤੇ 'ਚ ਹੈਲੀਕਾਪਟਰ 'ਚ ਤਕਨੀਕੀ ਖਰਾਬੀ ਆ ਗਈ। ਇਸ ਤੋਂ ਪਹਿਲਾਂ ਕਿ ਕੋਈ ਹਾਦਸਾ ਹੁੰਦਾ ਪਾਇਲਟ ਨੇ ਆਪਣੀ ਸਮਝਦਾਰੀ ਨਾਲ ਹੈਲੀਕਾਪਟਰ ਦੀ ਲੈਂਡਿੰਗ ਕਰਵਾ ਦਿੱਤੀ। 
ਘਟਨਾ ਦੇ ਬਾਅਦ ਅਭੈ ਚੌਟਾਲਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ। ਇਸ ਮਾਮਲੇ 'ਚ ਜਦੋਂ ਇਨੈਲੋ ਬੁਲਾਰੇ ਸਤੀਸ਼ ਨਾਂਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਚੌਟਾਲਾ ਕਿਸੇ ਪ੍ਰੋਗਰਾਮ 'ਚ ਸ਼ਾਮਲ ਹੋਣ ਜਾ ਰਹੇ ਸਨ ਕਿ ਹੈਲੀਕਾਪਟਰ 'ਚ ਪਰੇਸ਼ਾਨੀ ਆਉਣ ਕਾਰਨ ਉਹ ਮੁੜ ਗੁਰੂਗ੍ਰਾਮ ਆ ਗਏ। ਗੁਰੂਗ੍ਰਾਮ 'ਚ ਹੀ ਉਨ੍ਹਾਂ ਦੇ ਹੈਲੀਕਾਪਟਰ ਦੀ ਲੈਂਡਿੰਗ ਕਰਵਾਈ ਗਈ ਹੈ।


Related News