ਆਰੋਗਿਆ ਸੇਤੂ ਐਪ ਤੋਂ ਬਾਅਦ ਸਰਕਾਰ ਨੇ ਲਾਂਚ ਕੀਤਾ AarogyaPath ਪੋਰਟਲ, ਇੰਝ ਕਰੇਗਾ ਤੁਹਾਡੀ ਮਦਦ

Tuesday, Jun 16, 2020 - 05:48 PM (IST)

ਗੈਜੇਟ ਡੈਸਕ– ਭਾਰਤ ਸਰਕਾਰ ਨੇ ਕੋਵਿਡ-19 ਨਾਲ ਲੜਨ ਲਈ ਕਾਨਟੈਕਟ ਟ੍ਰੇਸਿੰਗ ਐਪ ਆਰੋਗਿਆ ਸੇਤੂ ਲਾਂਚ ਕੀਤੀ ਸੀ। ਉਥੇ ਹੀ ਹੁਣ ਸਰਕਾਰ ਨੇ ਆਰੋਗਿਆ ਪੱਥ (AarogyaPath) ਨਾਂ ਦਾ ਇਕ ਪੋਰਟਲ ਲਾਂਚ ਕਰ ਦਿੱਤਾ ਹੈ। ਆਰੋਗਿਆ ਪੱਥ ਪੋਰਟਲ ’ਤੇ ਲੋਕਾਂ ਨੂੰ ਹੈਲਥ ਕੇਅਰ ਪ੍ਰੋਡਕਟ ਦੀ ਸਪਲਾਈ ਦੀ ਜਾਣਕਾਰੀ ਰੀਅਲ ਟਾਈਮ ’ਚ ਮਿਲੇਗੀ। ਆਰੋਗਿਆ ਪੱਥ ਪੋਰਟਲ ਨੂੰ AarogyaPath.in ਨਾਲ ਐਕਸੈਸ ਕੀਤਾ ਜਾ ਸਕਦਾ ਹੈ। 

 

ਆਰੋਗਿਆ ਪੱਥ ਕਾਊਂਸਿਲ ਆਫ ਸਾਇੰਟਿਫਿਕ ਐਂਡ ਇੰਡਸਟਰੀ ਰਸਰਚ (CSIR) ਨੇ ਲਾਂਚ ਕੀਤਾ ਹੈ। ਇਸ ਪੋਰਟਲ ਰਾਹੀਂ ਪ੍ਰੋਡਕਟ ਅਤੇ ਸਪਲਾਇਰ ਦੋਵਾਂ ਨੂੰ ਹਸਪਤਾਲ, ਲੈਬ ਅਤੇ ਮੈਡੀਕਲ ਸਟੋਰ ਤਕ, ਆਪਣੇ ਗਾਹਕਾਂ ਤਕ ਪਹੁੰਚਣ ’ਚ ਮਦਦ ਮਿਲੇਗੀ। ਸੀ.ਐੱਸ.ਆਈ.ਆਰ. ਨੂੰ ਇਸ ਪੋਰਟਲ ਤੋਂ ਉਮੀਦ ਹੈ ਕਿ ਇਸ ਨਾਲ ਹੈਲਥ ਕੇਅਰ ਪ੍ਰੋਡਕਟ ਦੀ ਸਪਲਾਈ ’ਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਸਮਾਂ ਰਹਿੰਦਿਆਂ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਬਾਰੇ ਪਤਾ ਚੱਲ ਸਕੇਗਾ ਅਤੇ ਚੀਜ਼ਾਂ ਮੁਹੱਈਆ ਹੋ ਸਕਣਗੀਆਂ। ਇਹ ਪੋਰਟਲ ਖਰੀਦਾਰਾਂ ਦੇ ਵਿਸਤ੍ਰਿਤ ਸਲੇਟ ਅਤੇ ਉਤਪਾਦਾਂ ਲਈ ਨਵੀਆਂ ਜ਼ਰੂਰਤਾਂ ’ਚ ਪਾਰਦਰਸ਼ਤਾ ਕਾਰਨ ਵਿਸਥਾਰ ਦੇ ਮੌਕੇ ਵੀ ਪੈਦਾ ਕਰੇਗਾ।

ਦੱਸ ਦੇਈਏ ਕਿ ਭਾਰਤ ਦੇ ਕਾਨਟੈਕਟ ਟ੍ਰੇਸਿੰਗ ਐਪ ਆਰੋਗਿਆ ਸੇਤੂ ਨੂੰ ਹੁਣ ਤਕ 12.99 ਕਰੋੜ ਲੋਕਾਂ ਨੇ ਡਾਊਨਲੋਡ ਕਰ ਲਿਆ ਹੈ। ਆਰੋਗਿਆ ਸੇਤੂ ਨੇ ਡਾਊਨਲੋਡਿੰਗ ਦਾ ਇਹ ਅੰਕੜਾ ਤਿੰਨ ਮਹੀਨਿਆਂ ਤੋਂ ਵੀ ਘੱਟ ਸਮੇਂ ’ਚ ਪਾਰ ਕੀਤਾ ਹੈ। ਆਰੋਗਿਆ ਸੇਤੂ ਐਪ ਦੀ ਪ੍ਰਾਈਵੇਸੀ ਨੂੰ ਲੈ ਕੇ ਵੀ ਹੰਗਾਮਾ ਹੋਇਆ ਸੀ ਜਿਸ ਤੋਂ ਬਾਅਦ ਸਰਕਾਰ ਨੇ ਐਪ ਦੇ ਐਂਡਰਾਇਡ ਵਰਜ਼ਨ ਦਾ ਸਰੋਤ ਕੋਡ ਜਨਤਕ ਕੀਤਾ। ਸਰੋਤ ਕੋਡ ਜਨਤਕ ਹੋਣ ਤੋਂ ਬਾਅਦ ਕੋਈ ਵੀ ਡਿਵੈਲਪਰ ਇਹ ਪਤਾ ਲਗਾ ਸਕਦਾ ਹੈ ਕਿ ਐਪ ਯੂਜ਼ਰਸ ਦਾ ਕਿਹੜਾ-ਕਿਹੜਾ ਡਾਟਾ ਐਕਸੈਸ ਕਰ ਰਹੀ ਹੈ। 


Rakesh

Content Editor

Related News