ਪੁਣੇ ’ਚ ‘ਆਪ’ ਵਰਕਰਾਂ ਨੇ ਸੀਤਾਰਮਨ ਦੇ ਕਾਫ਼ਿਲੇ ਨੂੰ ਵਿਖਾਏ ਕਾਲੇ ਝੰਡੇ

09/22/2022 5:30:18 PM

ਪੁਣੇ- ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਮਹਿੰਗਾਈ ਅਤੇ ਵਸਤੂ ਤੇ ਸੇਵਾ ਟੈਸਟ (GST) ਸਬੰਧੀ ਮੁੱਦਿਆਂ ਦੇ ਵਿਰੋਧ ’ਚ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਇੱਥੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਕਾਫ਼ਿਲੇ ਨੂੰ ਕਾਲੇ ਝੰਡੇ ਵਿਖਾਏ। ਪੁਲਸ ਨੇ ਦੱਸਿਆ ਕਿ ਵਾਰਜੇ ਇਲਾਕੇ ’ਚ ਪ੍ਰਦਰਸ਼ਨ ਦੌਰਾਨ ‘ਆਪ’ ਦੇ 3 ਵਰਕਰਾਂ ਨੂੰ ਹਿਰਾਸਤ ’ਚ ਲਿਆ ਗਿਆ। 

ਓਧਰ ਭਾਜਪਾ ਪਾਰਟੀ ਵਲੋਂ ਦੇਸ਼ ਦੇ 144 ਲੋਕ ਸਭਾ ਖੇਤਰਾਂ ’ਚ ਸੰਗਠਨ ਨੂੰ ਮਜ਼ਬੂਤੀ ਦੇਣ ਦੇ ਇਰਾਦੇ ਨਾਲ ਚਲਾਏ ਜਾ ਰਹੇ ‘ਪ੍ਰਵਾਸ’ ਮੁਹਿੰਮ ਤਹਿਤ ਸੀਤਾਰਮਨ ਨੇ ਵੀਰਵਾਰ ਤੋਂ ਬਾਰਾਮਤੀ ਲੋਕ ਸਭਾ ਖੇਤਰ ਦਾ ਤਿੰਨ ਦਿਨਾ ਦੌਰਾ ਸ਼ੁਰੂ ਕੀਤਾ ਹੈ। ‘ਆਪ’ ਦੇ ਪੁਣੇ ਨਗਰ ਬੁਲਾਰੇ ਮੁਕੁੰਦ ਕਿਰਦਾਤ ਨੇ ਕਿਹਾ ਕਿ ਪਾਰਟੀ ਵਰਕਰਾਂ ਨੇ ਸੀਤਾਰਮਨ ਦੇ ਕਾਫ਼ਿਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਮਹਿੰਗਾਈ ਅਤੇ ਜੀ. ਐੱਸ. ਟੀ. ਦੇ ਮੁੱਦੇ ’ਤੇ ਪ੍ਰਦਰਸ਼ਨ ਕਰਦੇ ਹੋਏ ਕਾਲੇ ਝੰਡੇ ਵਿਖਾਏ। 


Tanu

Content Editor

Related News