ਸੰਸਦ 'ਚ ਰਾਘਵ ਚੱਢਾ ਦਾ ਸ਼ਾਇਰਾਨਾ ਅੰਦਾਜ਼, ਗ੍ਰਹਿ ਮੰਤਰੀ ਨੂੰ ਦਿੱਤੀ 'ਅਡਵਾਨੀਵਾਦੀ' ਬਣਨ ਦੀ ਨਸੀਹਤ

Monday, Aug 07, 2023 - 05:58 PM (IST)

ਸੰਸਦ 'ਚ ਰਾਘਵ ਚੱਢਾ ਦਾ ਸ਼ਾਇਰਾਨਾ ਅੰਦਾਜ਼, ਗ੍ਰਹਿ ਮੰਤਰੀ ਨੂੰ ਦਿੱਤੀ 'ਅਡਵਾਨੀਵਾਦੀ' ਬਣਨ ਦੀ ਨਸੀਹਤ

ਨਵੀਂ ਦਿੱਲੀ- ਦਿੱਲੀ ਸੇਵਾ ਬਿੱਲ ਨੂੰ ਅੱਜ ਰਾਜ ਸਭਾ 'ਚ ਪੇਸ਼ ਕੀਤਾ ਗਿਆ। ਇਸਦੇ ਵਿਰੋਧ 'ਚ ਜਦੋਂ 'ਆਪ' ਸੰਸਦ ਮੈਂਬਰ ਰਾਘਵ ਚੱਢਾ ਬੋਲਣ ਲਈ ਉੱਠੇ ਤਾਂ ਉਨ੍ਹਾਂ ਨੇ ਭਾਜਪਾ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਰਾਜ ਸਭਾ 'ਚ ਰਾਘਵ ਚੱਢਾ ਨੇ ਸ਼ਾਇਰਾਨਾ ਅੰਦਾਜ਼ 'ਚ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਦਿੱਲੀ ਸੇਵਾ ਬਿੱਲ ਦਾ ਸਮਰਥਨ ਕਰਨ ਵਾਲਿਆਂ 'ਤੇ ਹਮਲਾ ਬੋਲਦੇ ਹੋਏ ਉਨ੍ਹਾਂ ਕਿਹਾ ਕਿ 'ਜੇਕਰ ਖਿਲਾਫ ਹੈਂ ਤੋ ਹੋਣੇ ਦੋ, ਜਾਨ ਥੋੜੀ ਹੈ, ਇਹ ਸਭ ਧੂੰਆਂ ਹੈ, ਕੋਈ ਆਸਮਾਨ ਥੋੜੀ ਹੈ, ਲਗੇਗੀ ਆਗ ਤੋਂ ਆਏਂਗੇ ਘਰ ਕਈ ਜਦ ਮੇਂ, ਯਹਾਂ ਸਿਰਫ਼ ਹਮਾਰਾ ਮਕਾਨ ਥੋੜੀ ਹੈ।

'ਆਪ' ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ 'ਚ ਦਿੱਲੀ ਸਰਵਿਸ ਬਿੱਲ 'ਤੇ ਬੋਲਦੇ ਹੋਏ ਕਿਹਾ ਕਿ ਇਹ ਰਾਜਨੈਤਿਕ ਧੋਖਾ ਹੈ। ਉਨ੍ਹਾਂ ਕਿਹਾ ਕਿ ਇਕ ਟਾਈਮ ਉਹ ਵੀ ਸੀ ਜਦੋਂ ਭਾਰਤੀ ਜਨਤਾ ਪਾਰਟੀ ਨੇ ਖੁਦ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ ਸੀ। ਉਹ ਬੋਲੇ ਕਿ ਇਕ ਸਮਾਂ ਇਹ ਸੀ ਕਿ ਅਟਲ ਬਿਹਾਰੀ ਵਾਜਪਾਈ ਸਰਕਾਰ 'ਚ ਉਪ ਪ੍ਰਧਾਨ ਮੰਤਰੀ ਰਹੇ ਲਾਲ ਕ੍ਰਿਸ਼ਨ ਅਡਵਾਨੀ ਖੁਦ ਇਸ ਸਦਨ 'ਚ ਕਾਂਸਟੀਟਿਊਸ਼ਨ ਅਮੈਂਡਮੈਂਟ ਬਿੱਲ 2003 ਲਿਆਏ ਸਨ। ਜਿਸ ਵਿਚ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਸੀ। ਇਸਤੋਂ ਬਾਅਦ 2013 ਦੇ ਆਪਣੇ ਚੋਣ ਘੋਸ਼ਣਾਪੱਤਰ 'ਚ ਵੀ ਭਾਜਪਾ ਨੇ ਕਿਹਾ ਸੀ ਕਿ ਅਸੀਂ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਵਾਂਗੇ।

 

ਰਾਘਵ ਚੱਢਾ ਨੇ ਅਮਿਤ ਸ਼ਾਹ ਦੇ ਲੋਕ ਸਭਾ 'ਚ ਦਿੱਤੇ ਬਿਆਨ 'ਤੇ ਵੀ ਪਲਟਵਾਰ ਕੀਤਾ। ਸ਼ਾਹ ਨੇ ਲੋਕ ਸਭਾ 'ਚ ਪੰਡਤ ਜਵਾਹਰ ਲਾਲ ਨਹਿਰੂ ਦੇ ਬਿਆਨ ਨੂੰ ਦੋਹਰਾਉਂਦੇ ਹੋਏ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿੱਤੇ ਜਾਣ ਦਾ ਵਿਰੋਧ ਕੀਤਾ ਸੀ। ਇਸੇ ਬਿਆਨ ਦਾ ਪਲਟਵਾਰ ਕਰਦੇ ਹੋਏ ਰਾਘਵ ਚੱਢਾ ਨੇ ਗ੍ਰਹਿ ਮੰਤਰੀ ਨੂੰ ਨਸੀਹਤ ਦਿੱਤੀ ਕੀ ਤੁਸੀਂ ਨਹਿਰੂਵਾਦੀ ਨਾ ਬਣੋ, ਤੁਸੀਂ ਤਾਂ ਅਡਵਾਨੀਵਾਦੀ ਬਣੋ। ਜਿਨ੍ਹਾਂ ਨੇ ਖੁਦ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਵਾਉਣ ਦੀ ਮੰਗ ਕੀਤੀ ਸੀ। ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਦੇ ਪੁਰਾਣੇ ਨੇਤਾਵਾਂ ਨੇ 40 ਸਾਲਾਂ ਤਕ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਵਾਏ ਜਾਣ ਦੀ ਮੰਗ ਕੀਤੀ ਪਰ ਅੱਜ ਦੇ ਨੇਤਾਵਾਂ ਨੇ ਇਸ ਪੂਰੇ ਸੰਘਰਸ਼ ਨੂੰ ਮਿੱਟੀ 'ਚ ਮਿਲਾਉਣ ਦਾ ਕੰਮ ਕੀਤਾ ਹੈ।


author

Rakesh

Content Editor

Related News