ਕੇਂਦਰ ਨਾਲ ਖਿੱਚੋਤਾਣ ਦਰਮਿਆਨ 'ਆਪ' ਨੇ ਆਪਣੇ ਰਾਜ ਸਭਾ ਮੈਂਬਰਾਂ ਨੂੰ ਜਾਰੀ ਕੀਤਾ ਵ੍ਹਿਪ

07/31/2023 12:06:34 PM

ਨਵੀਂ ਦਿੱਲੀ- ਰਾਜਧਾਨੀ ਦਿੱਲੀ 'ਚ ਸੇਵਾ 'ਤੇ ਅਧਿਕਾਰ ਨੂੰ ਲੈ ਕੇ ਕੇਂਦਰ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਜਾਰੀ ਖਿੱਚੋਤਾਣ ਦਰਮਿਆਨ ਅੱਜ ਯਾਨੀ ਕਿ ਸੋਮਵਾਰ ਨੂੰ ਆਪਣੇ ਸਾਰੇ ਰਾਜ ਸਭਾ ਮੈਂਬਰਾਂ ਨੂੰ 31 ਜੁਲਾਈ ਤੋਂ 4 ਅਗਸਤ ਤੱਕ ਸਦਨ 'ਚ ਹਾਜ਼ਰ ਰਹਿਣ ਲਈ ਤਿੰਨ ਲਾਈਨ ਦਾ ਵ੍ਹਿਪ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼, ਬਿਹਾਰ ਅਤੇ ਆਂਧਰਾ ਪ੍ਰਦੇਸ਼ ਤੋਂ ਹੁੰਦੀ ਹੈ ਸਭ ਤੋਂ ਜ਼ਿਆਦਾ ਬਾਲ ਤਸਕਰੀ, ਪੜ੍ਹੋ ਹੈਰਾਨ ਕਰਦੀ ਰਿਪੋਰਟ

ਰਾਜ ਸਭਾ ਵਿਚ 'ਆਪ' ਦੇ ਚੀਫ਼ ਵ੍ਹਿਪ ਅਤੇ ਸੰਸਦ ਮੈਂਬਰ ਸੁਸ਼ੀਲ ਗੁਪਤਾ ਵਲੋਂ ਜਾਰੀ 3 ਲਾਈਨ ਦੀ ਵ੍ਹਿਪ 'ਚ ਕਿਹਾ ਕਿ 4 ਅਗਸਤ ਤੱਕ ਸਦਨ ਵਿਚ ਸੰਸਦ ਮੈਂਬਰ ਮੌਜੂਦ ਰਹਿਣ, ਕਿਉਂਕਿ ਸਰਕਾਰ ਅੱਜ ਲੋਕ ਸਭਾ ਵਿਚ ਦਿੱਲੀ ਸੇਵਾ ਬਿੱਲ ਪੇਸ਼ ਕਰ ਸਕਦੀ ਹੈ। ਰਾਜ ਸਭਾ ਵਿਚ ਆਮ ਆਦਮੀ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ 31 ਜੁਲਾਈ ਤੋਂ 4 ਅਗਸਤ 2023 ਤੱਕ ਸਦਨ ਦੀ ਕਾਰਵਾਈ ਮੁਲਤਵੀ ਹੋਣ ਤੱਕ ਸਵੇਰੇ 11 ਵਜੇ ਤੋਂ ਸਦਨ ਵਿਚ ਹਾਜ਼ਰ ਰਹਿਣ ਅਤੇ ਪਾਰਟੀ ਦੇ ਰੁਖ਼ ਦਾ ਸਮਰਥਨ ਕਰਨ। 

ਇਹ ਵੀ ਪੜ੍ਹੋ- PM ਮੋਦੀ ਨੇ ਸ਼ਹੀਦਾਂ ਦੇ ਸਨਮਾਨ ਲਈ ਕੀਤਾ 'ਮੇਰੀ ਮਿੱਟੀ, ਮੇਰਾ ਦੇਸ਼' ਮੁਹਿੰਮ ਦਾ ਐਲਾਨ

ਓਧਰ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਅੱਜ ਦਿੱਲੀ ਦਾ ਜੋ ਬਿੱਲ ਸੰਸਦ ਵਿਚ ਲਿਆਂਦਾ ਜਾ ਰਿਹਾ ਹੈ, ਇਸ ਤੋਂ ਜ਼ਿਆਦਾ ਗੈਰ-ਕਾਨੂੰਨੀ ਅਤੇ ਅਲੋਕਤੰਤਰੀ ਬਿੱਲ ਸੰਸਦ ਵਿਚ ਅੱਜ ਤੱਕ ਕਦੇ ਨਹੀਂ ਲਿਆਂਦਾ ਗਿਆ। ਇਹ ਸਿਰਫ਼ ਸੰਵਿਧਾਨ ਖ਼ਿਲਾਫ ਹੀ ਨਹੀਂ ਸਗੋਂ ਦਿੱਲੀ ਦੇ 2 ਕਰੋੜ ਲੋਕਾਂ ਦੇ ਖ਼ਿਲਾਫ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Tanu

Content Editor

Related News