''ਆਪ'' ਦੀ ਸਰਕਾਰ ਗੁਜਰਾਤ ਨੂੰ ਭ੍ਰਿਸ਼ਟਾਚਾਰ ਅਤੇ ਡਰ ਮੁਕਤ ਸ਼ਾਸਨ ਦੇਵੇਗੀ : ਕੇਜਰੀਵਾਲ

Tuesday, Sep 13, 2022 - 05:15 PM (IST)

ਅਹਿਮਦਾਬਾਦ (ਵਾਰਤਾ)- ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ 'ਤੇ ਗੁਜਰਾਤ ਦੀ 6 ਕਰੋੜ ਜਨਤਾ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਡਰ ਮੁਕਤ ਸ਼ਾਸਨ ਦੇਵੇਗੀ। ਕੇਜਰੀਵਾਲ ਨੇ ਮੰਗਲਵਾਰ ਨੂੰ ਗੁਜਰਾਤ 'ਚ ਪੱਤਰਕਾਰ ਸੰਮੇਲਨ 'ਚ ਗੁਜਰਾਤ ਦੀ ਜਨਤਾ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਡਰ ਮੁਕਤ ਸ਼ਾਸਨ ਦੇਣ ਦੀ ਗਾਰੰਟੀ ਦਿੰਦੇ ਹੋਏ ਕਿਹਾ ਕਿ ਮੈਂ ਪਿਛਲੇ ਕਈ ਮਹੀਨਿਆਂ ਤੋਂ ਗੁਜਰਾਤ 'ਚ ਘੁੰਮ-ਘੁੰਮ ਕੇ ਜਨਤਾ ਨੂੰ ਮਿਲ ਰਿਹਾ ਹਾਂ। ਕਈ ਟਾਊਨ ਹਾਲ ਮੀਟਿੰਗਾਂ ਕਰ ਕੇ ਵਪਾਰੀਆਂ, ਉਦਯੋਗਪਤੀਆਂ, ਵਕੀਲਾਂ, ਕਿਸਾਨਾਂ ਅਤੇ ਆਟੋ ਚਾਲਕਾਂ ਤੋਂ ਇਲਾਵਾ ਕਈ ਲੋਕਾਂ ਨਾਲ ਮੁਲਾਕਾਤ ਕੀਤੀ। ਸਾਰੇ ਕਹਿੰਦੇ ਹਨ ਕਿ ਗੁਜਰਾਤ ਵਿਚ ਭ੍ਰਿਸ਼ਟਾਚਾਰ ਬਹੁਤ ਹੈ। ਕਿਸੇ ਵੀ ਸਰਕਾਰੀ ਮਹਿਕਮੇ 'ਚ ਬਿਨਾਂ ਪੈਸੇ ਦਿੱਤੇ ਕੋਈ ਕੰਮ ਨਹੀਂ ਹੁੰਦਾ। ਹੇਠਲੇ ਪੱਧਰ 'ਤੇ ਵੀ ਭ੍ਰਿਸ਼ਟਾਚਾਰ ਹੈ ਅਤੇ ਸਰਕਾਰ ਉੱਪਰ ਵੀ ਵੱਡੇ-ਵੱਡੇ ਘਪਲੇ ਦੇ ਦੋਸ਼ ਲੱਗਦੇ ਰਹੇ ਹਨ। ਇਨ੍ਹਾਂ ਖ਼ਿਲਾਫ਼ ਕੁਝ ਬੋਲੋ ਤਾਂ ਇਹ ਡਰਾਉਣ-ਧਮਕਾਉਣ ਪਹੁੰਚ ਜਾਂਦੇ ਹਨ। ਅਸੀਂ ਗਾਰੰਟੀ ਦਿੰਦੇ ਹਾਂ ਕਿ ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਸੂਬੇ ਨੂੰ ਭ੍ਰਿਸ਼ਟਾਚਾਰ ਅਤੇ ਡਰ ਮੁਕਤ ਸ਼ਾਸਨ ਦੇਵਾਂਗੇ। 

ਇਹ ਵੀ ਪੜ੍ਹੋ : ਜਾਮ 'ਚ ਫਸੀ ਕਾਰ, 3 ਕਿਲੋਮੀਟਰ ਦੌੜ ਕੇ ਆਪ੍ਰੇਸ਼ਨ ਕਰਨ ਪਹੁੰਚਿਆ ਡਾਕਟਰ

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ 'ਚ ਜੇਕਰ ਕੋਈ ਭ੍ਰਿਸ਼ਟਾਚਾਰ ਕਰੇਗਾ ਤਾਂ ਇਹ ਸਿੱਧਾ ਜੇਲ੍ਹ ਜਾਵੇਗਾ। ਪੰਜਾਬ 'ਚ ਅਸੀਂ ਕਰ ਕੇ ਦਿਖਾਇਆ। ਸਾਡੇ ਇਕ ਮੰਤਰੀ ਨੇ ਕੁਝ ਉੱਚਾ ਨੀਵਾਂ ਕੀਤਾ ਤਾਂ ਉਸ ਨੂੰ ਸਿੱਧਾ ਜੇਲ੍ਹ ਭੇਟ ਦਿੱਤਾ। ਭਾਰਤ ਦੇ 75 ਸਾਲਾਂ ਦੇ ਇਤਿਹਾਸ ਵਿਚ ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਪਾਰਟੀ ਨੇ ਆਪਣੇ ਮੰਤਰੀ ਨੂੰ ਚੁੱਕ ਕੇ ਜੇਲ੍ਹ ਭੇਜਿਆ ਹੋਵੇ। ਜਨਤਾ ਸਰਕਾਰ ਨੂੰ ਜੋ ਟੈਕਸ ਦਿੰਦੀ ਹੈ, ਉਹ ਇਕ-ਇਕ ਪੈਸਾ ਜਨਤਾ 'ਤੇ ਖਰਚ ਕੀਤਾ ਜਾਵੇਗਾ ਅਤੇ ਚੋਰੀ ਬੰਦ ਕੀਤੀ ਜਾਵੇਗੀ। ਗੁਜਰਾਤ ਦਾ ਕੋਈ ਪੈਸਾ ਹੁਣ ਸਵਿਸ ਬੈਂਕ 'ਚ ਨਹੀਂ ਜਾਵੇਗਾ। ਹੁਣ ਗੁਜਰਾਤ ਸਰਕਾਰ ਦਾ ਕੋਈ ਪੈਸਾ ਅਰਬਪਤੀਆਂ ਵਿਚ ਨਹੀਂ ਵੰਡਿਆ ਜਾਵੇਗਾ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਰ ਵਿਅਕਤੀ ਦਾ ਹਰ ਕੰਮ ਸਰਕਾਰੀ ਦਫ਼ਤਰਾਂ 'ਚ ਰਿਸ਼ਵਤ ਦਿੱਤੇ ਬਿਨਾਂ ਕੀਤਾ ਜਾਵੇਗਾ। ਕਿਸੇ ਨੂੰ ਵੀ ਕੰਮ ਕਰਵਾਉਣ ਲਈ ਸਰਕਾਰੀ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ। ਅਸੀਂ ਅਜਿਹਾ ਪ੍ਰਬੰਧ ਕਰਾਂਗੇ ਕਿ ਸਰਕਾਰ ਦਾ ਕੋਈ ਕਰਮਚਾਰੀ ਤੁਹਾਡੇ ਘਰ ਆਵੇ ਅਤੇ ਕੰਮ ਕਰੇ। ਅਸੀਂ ਦਿੱਲੀ 'ਚ ਅਜਿਹੇ ਪ੍ਰਬੰਧ ਕੀਤੇ ਹਨ। ‘ਆਪ’ ਕਨਵੀਨਰ ਨੇ ਕਿਹਾ ਕਿ ਮੰਤਰੀਆਂ, ਸਿਆਸਤਦਾਨਾਂ ਅਤੇ ਵੱਡੇ-ਵੱਡੇ ਲੋਕਾਂ ਦੇ ਗੁਜਰਾਤ ਅੰਦਰ ਚੱਲ ਰਹੇ ਹਨ, ਉਹ ਸਾਰੇ ਬੰਦ ਕੀਤੇ ਜਾਣਗੇ। ਗੁਜਰਾਤ 'ਚ ਪੇਪਰ ਲੀਕ ਹੋਣ ਦਾ ਸਿਲਸਿਲਾ ਬੰਦ ਕਰਾਂਗੇ। ਪਿਛਲੇ 10 ਸਾਲਾਂ 'ਚ ਜਿੰਨੇ ਪੇਪਰ ਲੀਕ ਹੋਏ ਹਨ, ਉਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰਵਾਵਾਂਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News