ਪੰਜਾਬ ਮਗਰੋਂ ਹਿਮਾਚਲ ਜਿੱਤਣ ਦੀ ਤਿਆਰੀ 'ਚ 'ਆਪ', ਦੀਪਕ ਬਾਲੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

Wednesday, Mar 23, 2022 - 12:03 PM (IST)

ਪੰਜਾਬ ਮਗਰੋਂ ਹਿਮਾਚਲ ਜਿੱਤਣ ਦੀ ਤਿਆਰੀ 'ਚ 'ਆਪ', ਦੀਪਕ ਬਾਲੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

ਹਿਮਾਚਲ ਪ੍ਰਦੇਸ਼/ਜਲੰਧਰ- ਆਮ ਆਦਮੀ ਪਾਰਟੀ (ਆਪ) ਨੇ ਵੱਖ-ਵੱਖ ਸੂਬਿਆਂ 'ਚ ਆਪਣੇ ਇੰਚਾਰਜਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਜਲੰਧਰ ਦੇ ਦੀਪਕ ਬਾਲੀ ਨੂੰ ਹਿਮਾਚਲ ਪ੍ਰਦੇਸ਼ ਦਾ ਮੀਡੀਆ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਦੀਪਕ ਬਾਲੀ ਨੇ ਪੰਜਾਬ 'ਚ 'ਆਪ' ਲਈ ਕਈ ਜ਼ਿੰਮੇਵਾਰੀਆਂ ਸੰਭਾਲੀਆਂ ਹਨ। ਇਸ ਕਾਰਨ ਹੁਣ ਉਨ੍ਹਾਂ ਨੂੰ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਮੀਡੀਆ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੀਪਕ ਬਾਲੀ, ਡਾਇਰੈਕਟਰ ਪਲਾਜ਼ਮਾ ਰਿਕਾਰਡਜ਼, ਮੌਜੂਦਾ ਸਮੇਂ ਕਲਾ, ਸੰਸਕ੍ਰਿਤੀ ਭਾਸ਼ਾ ਵਿਭਾਗ, ਦਿੱਲੀ ਦੇ ਸਲਾਹਕਾਰ ਦੇ ਰੂਪ 'ਚ ਕੰਮ ਕਰ ਰਹੇ ਹਨ। 

PunjabKesari

ਦੀਪਕ ਬਾਲੀ ਪੰਜਾਬ 'ਚ ਜਾਗ੍ਰਿਤੀ ਮੰਚ ਨਾਲ ਜੁੜੇ ਹੋਏ ਹਨ ਅਤੇ ਨਾਲ ਹੀ ਪੰਜਾਬ 'ਚ ਖਾਸ ਕਰ ਕੇ ਜਲੰਧਰ 'ਚ ਉਨ੍ਹਾਂ ਨੇ ਪੰਜਾਬੀ ਮਾਂ ਬੋਲੀ ਲਈ ਆਵਾਜ਼ ਚੁਕੀ ਹੈ। ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦੇ ਬਾਅਦ ਤੋਂ, ਦੀਪਕ ਬਾਲੀ 'ਆਪ' ਦੀ ਸੰਸਕ੍ਰਿਤੀ ਕਲਾ ਗਤੀਵਿਧੀਆਂ 'ਚ ਨਿਯਮਿਤ ਰੂਪ ਨਾਲ ਹਿੱਸਾ ਲੈਂਦੇ ਰਹੇ ਹਨ। ਇਸ ਕਾਰਨ ਹੁਣ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਮੀਡੀਆ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News