ਵੋਟਾਂ ਤੋਂ ਪਹਿਲਾਂ ‘ਆਪ’ ਨੇ ਗਿਰੀਰਾਜ ਸਿੰਘ ’ਤੇ ਲਾਇਆ ਪੈਸੇ ਵੰਡਣ ਦਾ ਦੋਸ਼

02/08/2020 1:58:54 AM

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਦੋਸ਼ ਪ੍ਰਤੀ ਦੋਸ਼ ਦਾ ਦੌਰ ਤੇਜ਼ ਹੋ ਗਿਆ ਹੈ। ਇਸੇ ਕ੍ਰਮ ’ਚ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ ਦੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ’ਤੇ ਪੈਸੇ ਵੰਡਣ ਦਾ ਵੱਡਾ ਦੋਸ਼ ਲਾਇਆ ਹੈ ਕਿ ਗਿਰੀਰਾਜ ਸਿੰਘ ਲੋਕਾਂ ਵਿਚ ਪੈਸੇ ਵੰਡ ਰਹੇ ਸਨ। ਇਸ ਨੂੰ ਲੈ ਕੇ ‘ਆਪ’ ਦੇ ਆਗੂ ਸੰਜੇ ਸਿੰਘ ਨੇ ਇਕ ਤੋਂ ਬਾਅਦ ਇਕ 2 ਟਵੀਟ ਕੀਤੇ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਗਿਰੀਰਾਜ ਿਸੰਘ ਬੁੱਧ ਵਿਹਾਰ ਫੇਜ਼-1 ਰਿਠਾਲਾ ਵਿਧਾਨ ਸਭਾ ’ਚ ਰੁਪਏ ਵੰਡਦੇ ਫੜੇ ਗਏ ਹਨ। ਭਾਜਪਾ ਨੇ ਆਪਣੇ ਸੰਸਦ ਮੈਂਬਰਾਂ ਨੂੰ ਰੁਪਏ ਅਤੇ ਸ਼ਰਾਬ ਵੰਡਣ ਦੀ ਜ਼ਿੰਮੇਵਾਰੀ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਿਦੱਤੀ ਹੋਈ ਹੈ। ਚੋਣ ਕਮਿਸ਼ਨ ਸਖ਼ਤ ਕਾਰਵਾਈ ਕਰੇ।

ਹਾਲਾਂਕਿ ਡੀ. ਸੀ. ਪੀ. ਰੋਹਿਣੀ ਅਨੁਸਾਰ ਗਿਰੀਰਾਜ ਸਿੰਘ ਆਪਣੇ ਪੀ. ਐੱਸ. ਓ. ਦੇ ਨਾਲ ਨਿੱਜੀ ਦੌਰੇ ’ਤੇ ਿਵਜੇ ਵਿਹਾਰ ਇਕ ਜਿਊਲਰ ਨੂੰ ਮਿਲਣ ਪਹੁੰਚੇ ਸਨ। ਸ਼ਾਮ 6 ਵਜ ਕੇ 45 ਮਿੰਟ ’ਤੇ ਗਿਰੀਰਾਜ ਸਿੰਘ ਦੇ ਪੀ. ਐੱਸ. ਓ. ਨੇ ਹੀ ਪੀ. ਸੀ. ਆਰ. ਨੂੰ ਕਾਲ ਕਰ ਕੇ ਸ਼ਿਕਾਇਤ ਕੀਤੀ ਸੀ ਕਿ ‘ਆਪ’ ਦੇ ਕੁਝ ਵਰਕਰ ਦੁਕਾਨ ਦੇ ਬਾਹਰ ਇਕੱਠੇ ਹੋ ਕੇ ਹੰਗਾਮਾ ਕਰ ਰਹੇ ਹਨ।


Inder Prajapati

Content Editor

Related News