ਉਤਰਾਖੰਡ ’ਚ ਕੇਜਰੀਵਾਲ ਦਾ ਵੱਡਾ ਚੋਣ ਵਾਅਦਾ : 6 ਮਹੀਨਿਆਂ ’ਚ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਭੱਤਾ

Sunday, Sep 19, 2021 - 04:42 PM (IST)

ਉਤਰਾਖੰਡ ’ਚ ਕੇਜਰੀਵਾਲ ਦਾ ਵੱਡਾ ਚੋਣ ਵਾਅਦਾ : 6 ਮਹੀਨਿਆਂ ’ਚ ਇਕ ਲੱਖ ਨੌਕਰੀਆਂ ਤੇ ਹਰ ਮਹੀਨੇ 5 ਹਜ਼ਾਰ ਭੱਤਾ

ਦੇਹਰਾਦੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ‘ਪਲਾਇਨ ਪ੍ਰਦੇਸ਼’ ਬਣ ਚੁਕੇ ਉਤਰਾਖੰਡ ’ਚ ਆਮ ਆਦਮੀ ਪਾਰਟੀ ਦੇ ਸੱਤਾ ’ਚ ਆਉਣ ਤੋਂ ਬਾਅਦ ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਰੁਜ਼ਗਾਰ ਮਿਲਣ ਤੱਕ ਹਰ ਪਰਿਵਾਰ ਦੇ ਇਕ ਨੌਜਵਾਨ ਨੂੰ 5000 ਰੁਪਏ ਮਹੀਨਾ ਦਿੱਤਾ ਜਾਵੇਗਾ। ਨੈਨੀਤਾਲ ਜ਼ਿਲ੍ਹੇ ਦੇ ਹਲਦਵਾਨੀ ’ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਪ੍ਰਦੇਸ਼ ’ਚ ਬੇਰੁਜ਼ਗਾਰਾਂ ਲਈ 6 ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪ੍ਰਦੇਸ਼ ’ਚ ਹਰ ਬੇਰੁਜ਼ਗਾਰ ਨੌਜਵਾਨ ਲਈ ਰੁਜ਼ਗਾਰ ਉਪਲੱਬਧ ਕਰਵਾਇਆ ਜਾਵੇਗਾ ਅਤੇ ਜਦੋਂ ਤੱਕ ਰੁਜ਼ਗਾਰ ਨਹੀਂ ਮਿਲਦਾ, ਉਦੋਂ ਤੱਕ ਹਰ ਪਰਿਵਾਰ ਦੇ ਇਕ ਨੌਜਵਾਨ ਨੂੰ 5 ਹਜ਼ਾਰ ਰੁਪਏ ਮਹੀਨਾ ‘ਬੇਰੁਜ਼ਗਾਰੀ ਭੱਤਾ’ ਦਿੱਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਨੌਕਰੀਆਂ ’ਚੋਂ 80 ਫੀਸਦੀ ਉਤਰਾਖੰਡ ਦੇ ਬੇਰੁਜ਼ਗਾਰਾਂ ਲਈ ਰਾਖਵੀਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਦੇ 6 ਦਿਨਾਂ ਅੰਦਰ ਇਕ ਲੱਖ ਸਰਕਾਰੀ ਨੌਕਰੀਆਂ ਤਿਆਰ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਲਗਭਗ 50 ਤੋਂ 60 ਹਜ਼ਾਰ ਭਰਤੀਆਂ ਸਰਕਾਰ ’ਚ ਹਨ, ਜਦੋਂ ਕਿ ਬਾਕੀ ਆਉਣ ਵਾਲੇ ਦਿਨਾਂ ’ਚ ਹਸਪਤਾਲ, ਸਕੂਲ, ਮੋਹੱਲਾ ਕਲੀਨਿਕ ਅਤੇ ਸੜਕਾਂ ਰਾਹੀਆਂ ਨੌਕਰੀਆਂ ਦੀ ਰਚਨਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ‘15 ਸਤੰਬਰ’ ਦੀ ਤਾਰੀਖ਼ ਇਸ ਜੋੜੇ ਲਈ ਸਾਬਤ ਹੋਈ ‘ਖੁਸ਼ੀ ਤੇ ਗ਼ਮ’, ਜਾਣੋ ਇਸ ਦੇ ਪਿੱਛੇ ਦੀ ਵਜ੍ਹਾ

‘ਆਪ’ ਨੇਤਾ ਨੇ ਕਿਹਾ ਕਿ ਦਿੱਲੀ ਦੀ ਤਰਜ ’ਤੇ ਉਤਰਾਖੰਡ ’ਚ ਵੀ ਜੌਬ (ਨੌਕਰੀ) ਪੋਰਟਲ ਬਣਾਇਆ ਜਾਵੇਗਾ, ਜਿਸ ’ਚ ਨੌਕਰੀ ਦੇਣ ਅਤੇ ਨੌਕਰੀ ਲੈਣ ਵਾਲੇ ਲੋਕ ਆਪਸ ’ਚ ਮਿਲ ਸਕਣਗੇ। ਉਨ੍ਹਾਂ ਕਿਹਾ ਕਿ ਹਾਲ ’ਚ ਦਿੱਲੀ ’ਚ ਇਕ ਅਜਿਹੇ ਹੀ ਪੋਰਟਲ ’ਤੇ 10 ਲੱਖ ਨੌਕਰੀਆਂ ਆਈਆਂ ਸਨ। ਕੇਜਰੀਵਾਲ ਨੇ ਕਿਹਾ ਕਿ ਵੱਖ ਤੋਂ ਇਕ ਰੁਜ਼ਗਾਰ ਅਤੇ ਪਲਾਇਨ ਮਾਮਲਿਆਂ ਦਾ ਮੰਤਰਾਲਾ ਬਣਾਇਆ ਜਾਵੇਗਾ, ਜਿਸ ਦਾ ਕੰਮ ਇਕ ਪਾਸੇ ਰੁਜ਼ਗਾਰ ਦੇ ਨਵੇਂ ਮੌਕੇ ਤਿਆਰ ਕਰਨਾ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਪਲਾਇਨ ਕਰਨ ਤੋਂ ਰੋਕਣ ਲਈ ਉੱਚਿਤ ਕਦਮ ਚੁੱਕਣਾ ਹੋਵੇਗਾ। ਇਸ ਤੋਂ ਇਲਾਵਾ, ਇਹ ਉਤਰਾਖੰਡ ਵਾਪਸ ਆਉਣ ਦੇ ਇਛੁੱਕ ਨੌਜਵਾਨਾਂ ਲਈ ਉੱਚਿਤ ਮਾਹੌਲ ਵੀ ਤਿਆਰ ਕਰੇਗਾ। ਉਨ੍ਹਾਂ ਕਿਹਾ ਕਿ ਸੈਰ-ਸਪਾਟਾ ਖੇਤਰ ’ਚ ਹੀ ਅਸੀਮਿਤ ਸੰਭਾਵਨਾਵਾਂ ਹਨ, ਇਸ ਲਈ ਉਸ ਦਾ ਇਕ ਜ਼ਬਰਦਸਤ ਆਧਾਰਭੂਤ ਢਾਂਚਾ ਤਿਆਰ ਕੀਤਾ ਜਾਵੇਗਾ। ਇਸ ’ਚ ਜੰਗਲੀ ਜੀਵ, ਸਾਹਸਿਕ ਸੈਰ-ਸਪਾਟਾ ਅਤੇ ਬਾਇਓਟੇਕ ਉਦਯੋਗ ਬਿਹਤਰ ਸੰਭਾਵਨਾਵਾਂ ਹੋ ਸਕਦੀਆਂ ਹਨ। ਕੇਜਰੀਵਾਲ ਨੇ ਚੁਟਕੀ ਲੈਂਦੇ ਹੋਏ ਕਿਹਕਾ ਕਿ ਜੇਕਰ ਤੁਸੀਂ ਭਾਜਪਾ ਨੂੰ ਵੋਟ ਦੇਵੋਗੇ ਤਾਂ ਹਰ ਮਹੀਨੇ ਇਕ ਨਵਾਂ ਮੁੱਖ ਮੰਤਰੀ ਮਿਲੇਗਾ, ਜਦੋਂ ਕਿ ‘ਆਪ’ ਨੂੰ ਵੋਟ ਦੇਵੋਗੇ ਤਾਂ 5 ਸਾਲ ਲਈ ਸਥਾਈ ਮੁੱਖ ਮੰਤਰੀ ਮਿਲੇਗਾ। ਇਕ ਪ੍ਰਸ਼ਨ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ 6 ਸਾਲ ਦੇ ਛੋਟੇ ਜਿਹੇ ਅਨੁਭਵ ਨਾਲ ਉਹ ਕਹਿ ਸਕਦੇ ਹਨ ਕਿ ਸਰਕਾਰਾਂ ’ਚ ਪੈਸੇ ਦੀ ਨਹੀਂ ਸਗੋਂ ਨੀਅਤ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਦੇ 4 ਸਾਲਾਂ ਅੰਦਰ ਉਨ੍ਹਾਂ ਨੂੰ ਦਿੱਲੀ ਦਾ ਘਾਟੇ ਦਾ ਬਜਟ ਲਾਭ ਦੇ ਬਜਟ ’ਚ ਬਦਲ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਉਤਰਾਖੰਡ ਦੀ 21 ਸਾਲ ਦੀ ਦੁਰਦਸ਼ਾ ਨੂੰ 21 ਮਹੀਨਿਆਂ ’ਚ ਸੁਧਾਰਨ ਲਈ ‘ਆਪ’ ਨੇ ਯੋਜਨਾ ਤਿਆਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜਨਤਾ ਨੂੰ ਕਰਨਲ ਅਜੇ ਕੋਠਿਆਲ (ਉਤਰਾਖੰਡ ’ਚ ‘ਆਪ’ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ) ਨੂੰ ਇਕ ਮੌਕਾ ਦੇਣਾ ਹੋਵੇਗਾ।

ਇਹ ਵੀ ਪੜ੍ਹੋ : ਕੈਪਟਨ ਵਲੋਂ ਨਵਜੋਤ ਸਿੱਧੂ ਨੂੰ ਦੇਸ਼ਧ੍ਰੋਹੀ ਕਹਿਣਾ ਬਹੁਤ ਗੰਭੀਰ ਦੋਸ਼, ਕਾਂਗਰਸ ਰੱਖੇ ਆਪਣਾ ਪੱਖ : ਪ੍ਰਕਾਸ਼ ਜਾਵਡੇਕਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News