ਚਲਦੀ ਕਾਰ ''ਚ ਜ਼ਿੰਦਾ ਸੜਿਆ ਆਮ ਆਦਮੀ ਪਾਰਟੀ ਦਾ ਵਰਕਰ

Sunday, Oct 07, 2018 - 01:34 PM (IST)

ਚਲਦੀ ਕਾਰ ''ਚ ਜ਼ਿੰਦਾ ਸੜਿਆ ਆਮ ਆਦਮੀ ਪਾਰਟੀ ਦਾ ਵਰਕਰ

ਨਵੀਂ ਦਿੱਲੀ (ਇੰਟ.) : ਗਾਜ਼ੀਆਬਾਦ ਜ਼ਿਲੇ 'ਚ ਲੋਨੀ-ਭੋਪੁਰਾ ਸੜਕ 'ਤੇ ਚਲਦੀ ਕਾਰ 'ਚ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਇਕ ਵਰਕਰ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀ ਮੋਟਰਗੱਡੀ ਨੇ ਅੱਗ 'ਤੇ ਕਾਬੂ ਪਾਇਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਾਹਿਬਾਬਾਦ ਥਾਣੇ 'ਚ ਕਾਰ ਨੂੰ ਅੱਗ ਲਾ ਕੇ ਆਮ ਆਦਮੀ ਪਾਰਟੀ ਦੇ 45 ਸਾਲਾ ਵਰਕਰ ਨਵੀਨ ਕੁਮਾਰ ਦੀ ਹੱਤਿਆ ਕੀਤੇ ਜਾਣ ਦਾ ਸ਼ੱਕ ਪ੍ਰਗਟ ਕੀਤਾ ਹੈ। ਪੁਲਸ ਨੇ ਮੌਕੇ ਤੋਂ ਕਈ ਸਬੂਤ ਇਕੱਠੇ ਕੀਤੇ ਹਨ। ਨਵੀਨ ਕੁਮਾਰ ਦਿੱਲੀ ਦੇ ਬੁੱਧ ਨਗਰ ਇਲਾਕੇ 'ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਅਤੇ ਈਵੈਂਟ ਮੈਨੇਜਮੈਂਟ ਦਾ ਕੰਮ ਕਰਦਾ ਸੀ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹ ਜ਼ਮੀਨ ਦਾ ਇਕ ਸੌਦਾ ਕਰਨ ਲਈ ਛਤਰਪੁਰ ਗਿਆ ਸੀ। ਉਸ ਨੇ ਫੋਨ 'ਤੇ ਆਪਣੀ ਭੈਣ ਨੂੰ ਦੱਸਿਆ ਕਿ ਸੌਦਾ ਹੋ ਗਿਆ ਹੈ। ਉਸ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ। ਪੁਲਸ ਸੂਤਰਾਂ ਮੁਤਾਬਕ ਨਵੀਨ ਜਿਸ ਕਾਰ 'ਚ ਸਵਾਰ ਸੀ, ਉਹ ਬਿਲਕੁਲ ਨਵੀਂ ਡੀਜ਼ਲ ਨਾਲ ਚੱਲਣ ਵਾਲੀ ਕਾਰ ਸੀ। ਆਮ ਤੌਰ 'ਤੇ ਡੀਜ਼ਲ ਨਾਲ ਚੱੱਲਣ ਵਾਲੀ ਕਾਰ ਨੂੰ ਅੱਗ ਨਹੀਂ ਲਗਦੀ। ਪੁਲਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


Related News