100 ਤੋਂ ਵੱਧ ਹਵਾਈ ਅੱਡਿਆਂ ਲਈ ਸਿੰਗਲ ਬਾਡੀ ਸਕੈਨਰ ਦੀ ਖਰੀਦ ਬਾਕੀ

Monday, Jan 17, 2022 - 02:23 PM (IST)

100 ਤੋਂ ਵੱਧ ਹਵਾਈ ਅੱਡਿਆਂ ਲਈ ਸਿੰਗਲ ਬਾਡੀ ਸਕੈਨਰ ਦੀ ਖਰੀਦ ਬਾਕੀ

ਨਵੀਂ ਦਿੱਲੀ– ਕੇਂਦਰ ਸਰਕਾਰ ਅਧੀਨ ਕੰਮ ਕਰ ਰਹੇ ਭਾਰਤੀ ਏਅਰ ਪੋਰਟ ਅਥਾਰਿਟੀ (ਏ. ਏ. ਆਈ.) ਵੱਲੋਂ ਪੂਰੇ ਦੇਸ਼ ’ਚ ਫੈਲੇ ਆਪਣੇ 100 ਤੋਂ ਵੱਧ ਹਵਾਈ ਅੱਡਿਆਂ ’ਤੇ ਸਿੰਗਲ ਬਾਡੀ ਸਕੈਨਰ ਲਗਾਉਣ ਲਈ ਉਨ੍ਹਾਂ ਦੀ ਖਰੀਦ ਕੀਤੀ ਜਾਣੀ ਬਾਕੀ ਹੈ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਦਿੱਤੀ। ਜ਼ਿਕਰਯੋਗ ਹੈ ਕਿ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਰੈਗੂਲੇਟਰੀ ਬੀ. ਸੀ. ਏ. ਐੱਸ. ਨੇ ਅਪ੍ਰੈਲ 2019 ’ਚ ਹੁਕਮ ਦਿੱਤਾ ਸੀ ਕਿ ਮਾਰਚ 2020 ਤੱਕ 84 ਅਤੀ-ਸੰਵੇਦਨਸ਼ੀਲ ਅਤੇ ਸੰਵੇਦਨਸ਼ੀਲ ਹਵਾਈ ਅੱਡਿਆਂ ’ਤੇ ਮੌਜੂਦ ਦਰਵਾਜ਼ਿਆਂ ’ਚ ਲੱਗੇ ਮੈਟਲ ਡਿਟੈਕਟਰ ਅਤੇ ਹੱਥ ’ਚ ਲੈ ਕੇ ਜਾਂਚ ਕੀਤੀਆਂ ਜਾਣ ਵਾਲੀਆਂ ਸਕੈਨਰ ਪ੍ਰਣਾਲੀਆਂ ਅਤੇ ਯਾਤਰੀ ਦੇ ਸਾਮਾਨ ’ਚ ਧਾਤੂ ਮਿਲਣ ’ਤੇ ਭੌਤਿਕ ਜਾਂਚ ਦੀ ਪ੍ਰਣਾਲੀ ਹਟਾਈ ਜਾਵੇ।

ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਨੇ ਇਕ ਪੱਤਰ ਜਾਰੀ ਕਰ ਕੇ ਕਿਹਾ ਸੀ ਕਿ ਯਾਤਰੀਆਂ ਦੇ ਲੰਘਣ ਵਾਲੇ ਦਰਵਾਜ਼ਿਆਂ ’ਚ ਲੱਗੇ ਮੈਟਲ ਡਿਟੈਕਟਰ ਅਤੇ ਹੱਥ ਨਾਲ ਇਸਤੇਮਾਲ ਮੈਟਲ ਡਿਟੈਕਟਰ ਗੈਰ-ਧਾਤੂ ਨਾਲ ਬਣੇ ਹਥਿਆਰਾਂ ਅਤੇ ਵਿਸਫੋਟਕਾਂ ਦਾ ਪਤਾ ਨਹੀਂ ਲਗਾ ਸਕਦੇ। ਬਾਡੀਸਕੈਨਰ ਗੈਰ-ਧਾਤੂ ਵਸਤੂਾ2 ਨਾਲ ਸਰੀਰ ’ਚ ਲੁਕਾ ਕੇ ਲਿਆਏ ਜਾਣ ਵਾਲੇ ਸਾਮਾਨ ਦਾ ਪਤਾ ਲਗਾ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੀ. ਸੀ. ਏ. ਐੱਸ. ਦੇ ਪੱਤਰ ਤੋਂ ਬਾਅਦ ਏ. ਏ. ਆਈ. ਨੇ ਸਾਲ 2020 ’ਚ 63 ਹਵਾਈ ਅੱਡਿਆ2 ਲਈ 198 ਬਾਡੀ ਸਕੈਨਰ ਖਰੀਦਣ ਲਈ ਟੈਂਡਰ ਜਾਰੀ ਕੀਤਾ। ਉਨ੍ਹਾਂ ਦੱਸਿਆ ਕਿ 3 ਕੰਪਨੀਆਂ ਨੇ ਇਸ ਲਈ ਬੋਲੀ ਵੀ ਲਗਾਈ ਪਰ ਬਾਅਦ ’ਚ ਟੈਂਡਰ ਰੱਦ ਕਰ ਦਿੱਤਾ ਗਿਆ।


author

Rakesh

Content Editor

Related News