ਮੁੰਬਈ ਮੈਟਰੋ ਤਬਾਹ ਕਰ ਰਹੀ ਹੈ ਈਕੋ ਸਿਸਟਮ: ਅਦਿੱਤਿਆ

10/05/2019 12:00:45 PM

ਮੁੰਬਈ—ਸ਼ਿਵਸੈਨਾ ਮੁਖੀ ਊਧਵ ਠਾਕਰੇ ਦੇ ਬੇਟੇ ਅਤੇ ਨੌਜਵਾਨ ਨੇਤਾ ਅਦਿਤਿਆ ਠਾਕਰੇ ਨੇ ਮੁੰਬਈ ਦੇ ਆਰੇ ਜੰਗਲਾਂ 'ਚ ਰੁੱਖਾਂ ਦੀ ਕਟਾਈ ਦਾ ਵਿਰੋਧ ਕਰ ਰਹੇ ਵਾਤਾਵਰਨ ਵਰਕਰਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਅੱਜ ਭਾਵ ਸ਼ਨੀਵਾਰ ਨੂੰ ਮੁੰਬਈ ਮੈਟਰੋ ਦੇ ਆਧਿਕਾਰੀਆਂ ਨੂੰ ਫਟਕਾਰ ਲਗਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੁੰਬਈ ਦੇ ਆਰੇ 'ਚ ਮੈਟਰੋ ਕਾਰ ਸ਼ੈੱਡ ਦੇ ਨਿਰਮਾਣ ਲਈ 2,700 ਰੁੱਖਾਂ ਦੇ ਕੱਟਣ ਨੂੰ ਲੈ ਕੇ ਭਾਜਪਾ ਦੀ ਨਿੰਦਿਆ ਕੀਤੀ ਅਤੇ ਇਹ ਵੀ ਕਿਹਾ ਕਿ ਭਾਜਪਾ ਲਈ ਮੈਟਰੋ ਪ੍ਰੋਜੈਕਟ ਬੇਹੱਦ ਜਰੂਰੀ ਹੈ।   

ਅਦਿੱਤਿਆ ਠਾਕਰੇ ਨੇ ਕਿਹਾ ਹੈ ਕਿ ਮੁੰਬਈ ਮੈਟਰੋ ਜਿਸ ਤਰ੍ਹਾਂ ਨਾਲ ਆਰੇ ਜੰਗਲ ਦੇ ਰੁੱਖਾਂ ਦੀ ਕਟਾਈ ਕਰ ਰਿਹਾ ਹੈ, ਉਹ ਬਹੁਤ ਹੀ ਨਿੰਦਣਯੋਗ ਹੈ, ਕਿਉਂਕਿ ਇਸ ਤੋਂ ਵਾਤਾਵਰਨ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਠਾਕਰੇ ਨੇ ਇਹ ਵੀ ਕਿਹਾ ਹੈ ਕਿ ਅਜਿਹੇ 'ਚ ਇਨ੍ਹਾਂ ਮੁੰਬਈ ਮੈਟਰੋ ਦੇ ਆਧਿਕਾਰੀਆਂ ਨੂੰ ਪਾਕਿਸਤਾਨ ਅਧਿਕਾਰਤ ਕਸ਼ਮੀਰ 'ਚ ਪੋਸਟਿੰਗ ਕਰਨਾ ਚਾਹੀਦਾ ਹੈ। ਉੱਥੇ ਉਨ੍ਹਾਂ ਨੇ ਰੁੱਖਾਂ ਨੂੰ ਕੱਟਣ ਦੇ ਬਜਾਏ ਅੱਤਵਾਦੀ ਕੈਂਪਾਂ ਨੂੰ ਨਸ਼ਟ ਕਰਨ ਦੀ ਡਿਊਟੀ ਦਿੱਤੀ ਜਾਵੇ।

ਉਨ੍ਹਾਂ ਨੇ ਕਿਹਾ ਹੈ ਕਿ ਸ਼ਿਵਸੈਨਾ ਦੇ ਮੈਂਬਰ ਵੀ ਧਰਨੇ ਵਾਲੇ ਸਥਾਨ 'ਤੇ ਮੌਜੂਦ ਹਨ। ਠਾਕਰੇ ਨੇ ਨਾਗਰਿਕਾਂ ਦੇ ਸਮਰੱਥਨ 'ਚ ਕਿਹਾ ਹੈ ਕਿ ਮੁੰਬਈ ਦੇ ਨਾਗਰਿਕਾਂ ਨਾਲ ਅਪਰਾਧੀਆਂ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਆਰੇ ਜੰਗਲ ਤੇਂਦੂਆ, ਬਿੱਲੀਆਂ ਅਤੇ ਹੋਰ ਜਨਵਰਾਂ ਲਈ ਘਰ ਸੀ। ਇਸ ਲਈ ਭਾਰੀ ਪੁਲਸ ਦੀ ਸੁਰੱਖਿਆ ਨੇ ਰੁੱਖਾਂ ਨੂੰ ਕੱਟਣਾ ਕਾਫੀ ਨਿੰਦਣਯੋਗ ਹੈ। 

ਜ਼ਿਕਰਯੋਗ ਹੈ ਕਿ ਮੁੰਬਈ ਦੇ 'ਆਰੇ ਜੰਗਲ' ਸੰਜੈ ਨੈਸ਼ਨਲ ਪਾਰਕ ਦਾ ਹਿੱਸਾ ਹੈ। ਇਹ ਜੰਗਲ ਪੱਛਮੀ ਉਪਨਗਰ ਦੇ ਵਿਚਾਲੇ ਹੈ। ਇਸ ਦੀ 1000 ਏਕੜ ਜ਼ਮੀਨ 'ਤੇ ਪਹਿਲਾਂ ਹੀ ਕਬਜ਼ਾ ਅਤੇ ਉਸਾਰੀ ਕੰਮ ਹੋ ਚੁੱਕਾ ਹੈ ਅਤੇ ਬਾਕੀ ਦੀ 2200 ਏਕੜ ਜ਼ਮੀਨ 'ਚ 90 ਏਕੜ 'ਤੇ ਕੁਲਾਬਾ-ਬਾਂਦ੍ਰਾ ਸੀਪਜ਼ ਮੈਟਰੋ-3 ਲਈ ਕਾਰਸ਼ੈੱਡ ਬਣਾਇਆ ਜਾਵੇਗਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੇ 3600 ਰੁੱਖ ਹਨ ਪਰ ਮੈਟਰੋ ਪ੍ਰੋਜੈਕਟ ਦੇ ਚੱਲਦਿਆਂ 2700 ਰੁੱਖਾਂ ਨੂੰ ਕੱਟਿਆ ਜਾ ਰਿਹਾ ਹੈ।


Iqbalkaur

Content Editor

Related News