ਕੋਵਿਡ-19 ਕਾਰਨ PAN ਨੂੰ ਲੈ ਕੇ ਸਰਕਾਰ ਨੇ ਦਿੱਤੀ ਵੱਡੀ ਰਾਹਤ

07/06/2020 6:40:53 PM

ਨਵੀਂ ਦਿੱਲੀ—   ਸਰਕਾਰ ਨੇ ਗਲੋਬਲ ਮਹਾਮਾਰੀ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਨੂੰ ਧਿਆਨ 'ਚ ਰੱਖਦਿਆਂ ਪੈਨ ਕਾਰਡ ਨੂੰ ਆਧਾਰ ਨਾਲ ਜੋੜਨ ਦੀ ਸਮਾਂ-ਸੀਮ ਵਧਾ ਕੇ ਅਗਲੇ ਸਾਲ 31 ਮਾਰਚ ਤੱਕ ਕਰ ਦਿੱਤੀ ਹੈ।

ਇਨਕਮ ਟੈਕਸ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਅਨੁਸਾਰ ਪੈਨ ਕਾਰਡ ਨੂੰ ਹੁਣ 31 ਮਾਰਚ 2021 ਤੱਕ ਆਧਾਰ ਕਾਰਡ ਨਾਲ ਜੋੜਿਆ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਤਾਰੀਖ ਨੂੰ ਕਈ ਵਾਰ ਵਧਾਇਆ ਗਿਆ ਹੈ। ਇਸ ਵਾਰ ਕੋਰੋਨਾ ਮਹਾਮਾਰੀ ਨੂੰ ਧਿਆਨ 'ਚ ਰੱਖਦਿਆਂ ਸਮਾਂ-ਸੀਮਾ ਵਧਾ ਦਿੱਤੀ ਗਈ ਹੈ। ਜਿਹੜੇ ਅਜੇ ਕਿਸੇ ਕਾਰਨ ਕਰਕੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰ ਸਕੇ ਸਨ, ਉਨ੍ਹਾਂ ਕੋਲ ਹੁਣ ਖੁੱਲ੍ਹਾ ਸਮਾਂ ਹੈ। ਪਹਿਲਾਂ ਇਹ ਆਖਰੀ ਤਾਰੀਖ 30 ਜੂਨ 2020 ਸੀ ਅਤੇ ਲਿੰਕ ਨਾ ਕਰਵਾਉਣ ਵਾਲੇ ਪੈਨ ਕਾਰਡ ਧਾਰਕਾਂ ਨੂੰ 10,000 ਰੁਪਏ ਜੁਰਮਾਨਾ ਲਾਉਣ ਦੀ ਵਿਵਸਥਾ ਕੀਤੀ ਗਈ ਸੀ।


Sanjeev

Content Editor

Related News