ਸੁਪਰੀਮ ਕੋਰਟ ''ਚ ਅੱਜ ਇਨ੍ਹਾਂ 6 ਵੱਡੇ ਮਾਮਲਿਆਂ ''ਤੇ ਫੈਸਲੇ ਦਾ ਦਿਨ

Wednesday, Sep 26, 2018 - 10:46 AM (IST)

ਸੁਪਰੀਮ ਕੋਰਟ ''ਚ ਅੱਜ ਇਨ੍ਹਾਂ 6 ਵੱਡੇ ਮਾਮਲਿਆਂ ''ਤੇ ਫੈਸਲੇ ਦਾ ਦਿਨ

ਨਵੀਂ ਦਿੱਲੀ— ਸੁਪਰੀਮ ਕੋਰਟ ਬੁੱੱਧਵਾਰ ਨੂੰ 6 ਵੱਡੇ ਫੈਸਲੇ ਸੁਣਾਏਗਾ, ਜੋ ਕਿ ਇਹ ਹਨ:
1.ਸੁਪਰੀਮ ਕੋਰਟ ਆਧਾਰ ਕਾਰਡ ਦੇ ਇਲਾਵਾ ਸਰਕਾਰੀ ਨੌਕਰੀ 'ਚ ਪ੍ਰਮੋਸ਼ਨ ਦੇ ਮੁੱਦੇ 'ਤੇ ਵੀ ਆਪਣਾ ਫੈਸਲਾ ਸੁਣਾਏਗਾ। ਕੋਰਟ ਇਸ 'ਤੇ ਵਿਚਾਰ ਕਰੇਗੀ ਕਿ ਕੀ ਇਸ ਮਾਮਲੇ 'ਚ 12 ਸਾਲ ਪੁਰਾਣੇ ਫੈਸਲੇ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। 30 ਅਗਸਤ ਨੂੰ ਸਰਕਾਰੀ ਨੌਕਰੀਆਂ 'ਚ ਪ੍ਰਮੋਸ਼ਨ 'ਚ ਰਿਜ਼ਰਵੇਸ਼ਨ ਮਾਮਲੇ 'ਚ ਸੁਪਰੀਮ ਕੋਰਟ ਦੀ ਸੰਵਿਧਾਨ ਬੈਂਚ ਨੇ ਸੁਣਵਾਈ ਪੂਰੀ ਕਰਕੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
2. ਆਧਾਰ ਕਾਰਡ ਦੀ ਜ਼ਰੂਰਤ 'ਤੇ ਸੁਪਰੀਮ ਕੋਰਟ ਅੱਜ ਫੈਸਲਾ ਸੁਣਾਏਗਾ। ਸੁਪਰੀਮ ਕੋਰਟ ਨੇ ਆਧਾਰ ਦੀ ਜ਼ਰੂਰਤ ਦੇ ਮਾਮਲੇ 'ਚ ਸਾਰੇ ਪੱਖਾਂ ਦੀ ਸੁਣਵਾਈ ਪੂਰੀ ਕਰਕੇ 10 ਮਈ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਮਾਮਲੇ ਦੀ ਸੁਣਵਾਈ 17 ਜਨਵਰੀ ਨੂੰ ਸ਼ੁਰੂ ਹੋਈ ਸੀ ਜੋ 38 ਦਿਨਾਂ ਤੱਕ ਚੱਲੀ। ਆਧਾਰ ਨਾਲ ਕਿਸੇ ਦੀ ਨਿੱਜਤਾ ਦਾ ਉਲੰਘਣਾ ਹੁੰਦਾ ਹੈ ਜਾਂ ਨਹੀਂ ਇਸ ਮੁੱਦੇ 'ਤੇ ਪੰਜ ਜੱਜਾਂ ਦੀ ਬੈਂਚ ਨੂੰ ਫੈਸਲਾ ਦੇਣਾ ਹੈ। 
3. ਸੁਪਰੀਮ ਕੋਰਟ ਗੁਜਰਾਤ ਤੋਂ ਰਾਜਸਭਾ ਸੰਸਦ ਮੈਂਬਰ ਅਹਿਮਦ ਪਟੇਲ ਦੀ ਪਟੀਸ਼ਨ 'ਤੇ ਫੈਸਲਾ ਸੁਣਾਏਗਾ। ਪਿਛਲੀ ਸੁਣਵਾਈ 'ਚ ਸੁਪਰੀਮ ਕੋਰਟ ਨੇ ਗੁਜਰਾਤ ਹਾਈਕੋਰਟ 'ਚ ਉਨ੍ਹਾਂ ਦੇ ਖਿਲਾਫ ਚੱਲ ਰਹੀ ਭਾਜਪਾ ਉਮੀਦਵਾਰ ਬਲਵੰੰਤ ਸਿੰਘ ਰਾਜਪੂਤ ਦੀ ਚੋਣ ਪਟੀਸ਼ਨ ਦੀ ਸੁਣਵਾਈ 'ਤੇ ਰੋਕ ਲਗਾਈ ਸੀ। ਰਾਜਪੂਤ ਨੇ ਹਾਈਕੋਰਟ 'ਚ ਦਾਖ਼ਲ ਆਪਣੀ ਪਟੀਸ਼ਨ 'ਚ ਕਿਹਾ ਕਿ ਪਟੇਲ ਨੇ ਗਲਤ ਤਰੀਕੇ ਨਾਲ ਚੋਣਾਂ ਜਿੱਤੀਆਂ ਸਨ।
4. ਰਾਸ਼ਟਰੀ ਮਹੱਤਵ ਦੇ ਮਾਮਲਿਆਂ 'ਚ ਅਦਾਲਤ ਦੀ ਕਾਰਵਾਈ ਲਾਈਵ ਸਟ੍ਰੀਮਿੰਗ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਫੈਸਲਾ ਸੁਣਾਏਗਾ। ਮਾਮਲੇ ਦੀ ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਅਦਾਲਤੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ ਨਾਲ ਪਾਰਦਰਸ਼ਿਤਾ ਵਧੇਗੀ ਅਤੇ ਇਹ ਅੋਪਨ ਕੋਰਟ ਦਾ ਸਹੀ ਸਿਧਾਂਤ ਵੀ ਹੋਵੇਗਾ।
5. ਸੁਪਰੀਮ ਕੋਰਟ ਜੱਜ ਲੋਆ ਕੇਸ 'ਚ ਦਾਖ਼ਲ ਮੁੜ ਪਟੀਸ਼ਨ 'ਤੇ ਫੈਸਲਾ ਸੁਣਾਏਗਾ, ਜਿਸ 'ਚ ਵਕੀਲਾ ਇੰਦਰਾ ਜੈ ਸਿੰਘ ਨੇ ਸੁਪਰੀਮ ਕੋਰਟ ਦੀ ਤਿੱਖੀ ਟਿੱਪਣੀਆਂ ਨੂੰ ਹਟਾਉਣ ਦੀ ਮੰਗ ਕੀਤੀ ਹੈ।
6. ਸੁਪਰੀਮ ਕੋਰਟ ਬੁੱਧਵਾਰ ਨੂੰ ਤੈਅ ਕਰੇਗਾ ਕਿ ਅਪਰਾਧਿਕ ਕੇਸ 'ਚ ਕਿਸੇ ਸੰਸਦ ਜਾਂ ਵਿਧਾਇਕ ਦੀ ਅਦਾਲਤ ਤੋਂ ਦੋਸ਼ੀ ਠਹਿਰਾਏ ਜਾਣ 'ਤੇ ਉਸ ਦੀ ਕੁਰਸੀ ਤੁਰੰਤ ਖੋਹਣ ਲਈ ਆਦੇਸ਼ ਚੋਣ ਕਮਿਸ਼ਨ ਜਾਰੀ ਕਰੇ ਜਾਂ ਫਿਰ ਸੰਬੰਧਿਤ ਸਦਨ ਦਾ ਸਕੱਤਰ ਜਾਰੀ ਕਰੇ। ਇਹ ਆਦੇਸ਼ ਸਦਨ ਦਾ ਸਕੱਤਰ ਜਾਰੀ ਕਰਦਾ ਹੈ।


Related News