ਆਧਾਰ ਕਾਰਡ ਨਾ ਹੋਣ ਕਾਰਨ ਸਟ੍ਰੈਚਰ ’ਤੇ ਤੜਫਦੀ ਰਹੀ ਗਰਭਵਤੀ, ਹੋਈ ਮੌਤ

Tuesday, Sep 11, 2018 - 08:18 AM (IST)

ਨਵੀਂ ਦਿੱਲੀ– ਯੂ. ਪੀ. ਦੇ ਹਰਦੋਈ ’ਚ ਹਸਪਤਾਲ ਪ੍ਰਸ਼ਾਸਨ ਦੀ ਘਿਨੌਣੀ ਹਰਕਤ ਸਾਹਮਣੇ ਆਈ ਹੈ। ਇਥੇ ਆਧਾਰ ਕਾਰਡ ਨਾ ਹੋਣ ’ਤੇ ਇਕ ਗਰਭਵਤੀ ਔਰਤ ਨੂੰ ਹਸਪਤਾਲ ’ਚ ਦਾਖਲ ਨਹੀਂ ਕੀਤਾ ਗਿਆ। ਔਰਤ ਸਟ੍ਰੈਚਰ ’ਤੇ ਤੜਫਦੀ ਰਹੀ ਤੇ ਉਸ ਨੇ ਦਮ ਤੋੜ ਦਿੱਤਾ। ਗਰਭਵਤੀ ਆਪਣੇ ਸਹੁਰੇ ਫਾਰੂਖਾਬਾਦ ਤੋਂ ਆਪਣੇ ਪੇਕੇ ਆਈ ਹੋਈ ਸੀ। ਸ਼ੁੱਕਰਵਾਰ ਦੀ ਸ਼ਾਮ ਨੂੰ ਜਣੇਪਾ ਦਰਦ ਹੋਣ ’ਤੇ ਮਾਪੇ ਗਰਭਵਤੀ ਨੂੰ ਐਂਬੂਲੈਂਸ ’ਚ ਹਰਪਾਲਪੁਰ ਸੀ. ਐੱਚ. ਸੀ. ਲੈ ਕੇ ਆਏ। ਔਰਤ ਦੇ ਪਿਤਾ ਸੰਤਪਾਲ ਕਸ਼ਯਪ ਦਾ ਦੋਸ਼ ਹੈ ਕਿ ਸੀ. ਐੱਚ. ਸੀ. ਦੇ ਮੁਲਾਜ਼ਮਾਂ ਨੇ ਗਰਭਵਤੀ ਕੋਲੋਂ ਆਧਾਰ ਕਾਰਡ ਮੰਗਿਆ। 
ਆਧਾਰ ਕਾਰਡ ਨਾ ਹੋਣ ’ਤੇ ਹਸਪਤਾਲ ਵਾਲਿਆਂ ਨੇ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ। ਉਹ ਸਟ੍ਰੈਚਰ ’ਤੇ ਤੜਫਦੀ ਰਹੀ, ਜਿਸ ਮਗਰੋਂ ਮਾਪੇ ਦੇਰ ਰਾਤ ਉਸ ਨੂੰ ਹੋਰ ਪ੍ਰਾਈਵੇਟ ਹਸਪਤਾਲ ’ਚ ਲਿਜਾਣ ਲਈ ਪੈਸਿਆਂ ਦਾ ਪ੍ਰਬੰਧ ਕਰਨ ਲੱਗੇ। ਇਸੇ ਦੌਰਾਨ ਰਾਤ ਨੂੰ ਗਰਭਵਤੀ ਸੰਤਾ ਦੀ ਹਾਲਤ ਵਿਗੜ ਗਈ ਅਤੇ ਉਸ ਦੀ ਘਰ ’ਚ ਹੀ ਮੌਤ ਹੋ ਗਈ। ਪੁਲਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
 


Related News