ਨਸ਼ਿਆਂ ਵਿਰੁੱਧ ਲੜਾਈ ''ਚ ਨੌਜਵਾਨਾਂ ਦੀ ਇਕ ਪਹਿਲਕਦਮੀ

Saturday, Jul 19, 2025 - 01:28 PM (IST)

ਨਸ਼ਿਆਂ ਵਿਰੁੱਧ ਲੜਾਈ ''ਚ ਨੌਜਵਾਨਾਂ ਦੀ ਇਕ ਪਹਿਲਕਦਮੀ

ਨਵੀਂ ਦਿੱਲੀ- ਭਾਰਤ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਵਾਲੇ ਦੇਸ਼ਾਂ ਵਿਚੋਂ ਇਕ ਹੈ ਅਤੇ ਜੇਕਰ ਕੋਈ ਰਾਸ਼ਟਰ ਤਰੱਕੀ ਅਤੇ ਵਿਕਾਸ ਦੀ ਇੱਛਾ ਰੱਖਦਾ ਹੈ ਤਾਂ ਉਥੋਂ ਦੇ ਨੌਜਾਵਨਾਂ ਨੂੰ ਮਜ਼ਬੂਤ ਬਣਾਉਣਾ ਹੋਵੇਗਾ।  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਜੇਕਰ ਭਾਰਤ ਨੇ 2047 ਤੱਕ ਇਕ ਵਿਕਸਤ ਭਾਰਤ ਬਣਨਾ ਹੈ ਤਾਂ ਸਾਡੀ ਨੌਜਵਾਨ ਸ਼ਕਤੀ ਨੂੰ ਸਸ਼ਕਤ ਅਤੇ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਸ਼ਾਮਲ ਹੋਣਾ ਚਾਹੀਦਾ ਹੈ।

ਹਾਲਾਂਕਿ ਅੱਜ ਦੇਸ਼ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇਕ ਸਾਡੇ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਚੁੰਗਲ ਤੋਂ ਦੂਰ ਰੱਖਣਾ ਹੈ। ਨੌਜਵਾਨਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਉਹ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਰਹੇ ਹਨ। ਇਕ ਅਧਿਐਨ ਅਨੁਸਾਰ 10 ਤੋਂ 24 ਸਾਲ ਦੀ ਉਮਰ ਦੇ ਪੰਜ ਵਿੱਚੋਂ ਇਕ ਭਾਰਤੀ ਨੇ ਕਿਸੇ ਸਮੇਂ ਨਸ਼ੇ ਦਾ ਸੇਵਨ ਕੀਤਾ ਹੈ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੀ ਇਕ ਰਿਪੋਰਟ ਵਿੱਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਭਾਰਤ ਵਿੱਚ 8.5 ਲੱਖ ਤੋਂ ਵੱਧ ਬੱਚੇ ਨਸ਼ੇ ਦੀ ਆਦਤ ਨਾਲ ਜੂਝ ਰਹੇ ਹਨ। ਇਹ ਅੰਕੜੇ ਬਹੁਤ ਚਿੰਤਾਜਨਕ ਹਨ ਅਤੇ ਤੁਰੰਤ ਸਮੂਹਿਕ ਕਾਰਵਾਈ ਦੀ ਮੰਗ ਕਰਦੇ ਹਨ।

ਇਸੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਮਾਈ ਭਾਰਤ ਨੇ ਕਾਸ਼ੀ ਵਿਚ ਪਵਿੱਤਰ ਘਾਟਾਂ 'ਤੇ ਯੁਵਾ ਅਧਿਆਤਮਕ ਸ਼ਿਖ਼ਰ ਸੰਮੇਲਨ ਦਾ ਬੀਤੇ ਦਿਨ ਤੋਂ ਆਯੋਜਨ ਕੀਤਾ ਹੈ, ਜੋਕਿ 20 ਜੁਲਾਈ ਤੱਕ ਚੱਲੇਗਾ। ਵਿਕਸਤ ਭਾਰਤ ਲਈ ਨਸ਼ਾ ਮੁਕਤ ਨੌਜਵਾਨ ਵਿਸ਼ੇ ਨਾਲ ਯੁਵਾ ਅਧਿਆਤਮਿਕ ਸੰਮੇਲਨ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਇਕ ਲਹਿਰ ਦੀ ਨੀਂਹ ਰੱਖਣ ਲਈ ਹੈ। 


author

shivani attri

Content Editor

Related News