ਲੋਹੇ ਦੀ ਪੌੜੀ ਲੈ ਕੇ ਜਾ ਰਿਹਾ ਸੀ ਨੌਜਵਾਨ, ਹਾਈ ਟੈਂਸ਼ਨ ਤਾਰਾਂ ਦੇ ਸੰਪਰਕ 'ਚ ਆਉਣ ਕਾਰਨ ਹੋਈ ਮੌਤ
Tuesday, Oct 01, 2024 - 06:00 PM (IST)
ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਇਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਬਰਸਾਨਾ ਥਾਣਾ ਖੇਤਰ ਵਿਚ ਹਾਈ ਟੈਂਸ਼ਨ ਤਾਰਾਂ ਦੇ ਸੰਪਰਕ ਵਿਚ ਆਉਣ ਕਾਰਨ 2 ਨੌਜਵਾਨ ਗੰਭੀਰ ਰੂਪ ਵਿਚ ਝੁਲਸ ਗਏ, ਜਿਨ੍ਹਾਂ ਵਿੱਚੋਂ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਦਿਲ ਦਹਿਲਾ ਦੇਣ ਵਾਲੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਲੋਹੇ ਦੀ ਵੱਡੀ ਪੌੜੀ ਲੈ ਕੇ ਜਾ ਰਹੇ ਹਨ, ਜਦੋਂ ਇਹ ਉੱਪਰ ਲੱਗੀ ਹਾਈ ਟੈਂਸ਼ਨ ਤਾਰ ਨਾਲ ਟਕਰਾ ਗਈ। ਪੌੜੀ ਤੋਂ ਬਿਜਲੀ ਦਾ ਕਰੰਟ ਲੱਗਣ ਕਾਰਨ ਇਸ ਨੂੰ ਫੜਿਆ ਹੋਇਆ ਇਕ ਨੌਜਵਾਨ ਜ਼ਮੀਨ 'ਤੇ ਡਿੱਗ ਪਿਆ ਅਤੇ ਦਰਦ ਨਾਲ ਤੜਫ਼ਣ ਲੱਗ ਪਿਆ, ਜਦਕਿ ਦੂਜਾ ਲੋਹੇ ਨਾਲ ਚਿਪਕ ਗਿਆ।
ਦਰਅਸਲ, ਮਥੁਰਾ ਦੇ ਬਰਸਾਨਾ ਥਾਣਾ ਖੇਤਰ ਦੇ ਸਹਰ ਪਿੰਡ ਵਿਚ ਨੰਦਕਿਸ਼ੋਰ ਦੇ ਘਰ ਦਾ ਨਿਰਮਾਣ ਚੱਲ ਰਿਹਾ ਸੀ। ਪਿੰਡ ਵਾਸੀ ਰਾਜੂਦੀਨ ਮਕਾਨ ਦੀ ਉਸਾਰੀ ਦੌਰਾਨ ਮਜ਼ਦੂਰੀ ਕਰਦਾ ਸੀ। ਇਸ ਦੌਰਾਨ ਜਦੋਂ ਪੌੜੀ ਦੀ ਲੋੜ ਪਈ ਤਾਂ ਰਾਜੂਦੀਨ ਮਕਾਨ ਮਾਲਕ ਦੇ ਨਾਲ ਪੌੜੀ ਚੁੱਕਣ ਚਲਾ ਗਿਆ। ਰਸਤੇ ਵਿਚ ਲੋਹੇ ਦੀ ਪੌੜੀ ਹਾਈ ਟੈਂਸ਼ਨ ਤਾਰਾਂ ਨੂੰ ਛੂਹ ਗਈ ਅਤੇ ਦਰਦਨਾਕ ਹਾਦਸਾ ਵਾਪਰ ਗਿਆ। ਮਜ਼ਦੂਰ ਰਾਜੂਦੀਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਮਕਾਨ ਮਾਲਕ ਨੰਦਕਿਸ਼ੋਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8