ਫੇਰੀ ਤੋਂ ਬਾਅਦ ਘਰ ਪਰਤ ਰਹੇ ਸਗੇ ਭਰਾਵਾਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ

Thursday, Jan 30, 2025 - 03:18 PM (IST)

ਫੇਰੀ ਤੋਂ ਬਾਅਦ ਘਰ ਪਰਤ ਰਹੇ ਸਗੇ ਭਰਾਵਾਂ ਨਾਲ ਵਾਪਰਿਆ ਹਾਦਸਾ, ਇਕ ਦੀ ਮੌਤ

ਛਪਰਾ (ਵਾਰਤਾ) : ਬਿਹਾਰ ਵਿਚ ਸਾਰਨ ਜ਼ਿਲ੍ਹੇ ਦੇ ਕੋਪਾ ਥਾਣਾ ਇਲਾਕੇ ਵਿਚ ਸੜਕੀ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਉਸ ਦਾ ਭਰਾ ਜ਼ਖਮੀ ਹੋ ਗਿਆ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਇਥੇ ਦੱਸਿਆ ਕਿ ਦਿਘਵਾਰਾ ਥਾਣਾ ਖੇਤਰ ਨਿਵਾਸੀ ਭੁੰਵਰ ਤਿਵਾਰੀ ਆਪਣੇ ਛੋਟੇ ਭਰਾ ਵਿਸ਼ਾਲ ਤਿਵਾਰੀ ਦੇ ਨਾਲ ਮੋਟਰਸਾਈਕਲ ਉੱਤੇ ਸਵਾਰ ਹੋ ਫੇਰੀ ਲਾਕੇ ਸਾਮਾਨ ਵੇਚਣ ਤੋਂ ਬਾਅਦ ਘਰ ਪਰਤ ਰਿਹਾ ਸੀ। ਇਸੇ ਦੌਰਾਨ ਮੇਨ ਰੋਡ ਉੱਤੇ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਘਟਨਾ ਦੌਰਾਨ ਭੁੰਵਰ ਤਿਵਾਰੀ ਦੀ ਮੌਤ ਹੋ ਗਈ। 

ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਆਦ ਮੌਕੇ ਉੱਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਹੈ। ਜ਼ਖਮੀ ਨੂੰ ਸਦਰ ਹਸਪਤਾਲ ਭੇਜਿਆ ਗਿਆ ਹੈ, ਜਿਥੇ ਸ਼ੁਰੂਆਤੀ ਇਲਾਜ ਤੋਂ ਬਾਅਦ ਉਸ ਨੂੰ ਬਿਹਤਰ ਇਲਾਜ ਲਈ ਪਟਨਾ ਭੇਜ ਦਿੱਤਾ ਗਿਆ ਹੈ। ਪੁਲਸ ਇਸ ਮਾਮਲੇ ਵਿਚ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ।


author

Baljit Singh

Content Editor

Related News