ਪਤਨੀ ਹੀ ਦੱਸ ਸਕਦੀ ਹੈ ਕੋਈ ਪੁਰਸ਼ ਨਪੁੰਸਕ ਹੈ ਜਾਂ ਨਹੀਂ- ਮੰਤਰੀ

03/17/2018 11:04:35 AM

ਭੋਪਾਲ— ਮੱਧ ਪ੍ਰਦੇਸ਼ ਦੇ ਲੋਕ ਸਿਹਤ ਪਰਿਵਾਰ ਕਲਿਆਣ ਮੰਤਰੀ ਰੂਸਤਮ ਸਿੰਘ ਸ਼ੁੱਕਰਵਾਰ ਨੂੰ ਕਥਿਤ ਤੌਰ 'ਤੇ ਇਹ ਕਹਿ ਕੇ ਵਿਵਾਦਾਂ 'ਚ ਆ ਗਏ ਹਨ ਕਿ ਸਿਰਫ ਕੋਈ ਪਤਨੀ ਹੀ ਦੱਸ ਸਕਦੀ ਹੈ ਕਿ ਉਸ ਦਾ ਪਤੀ ਨਪੁੰਸਕ ਹੈ ਜਾ ਨਹੀਂ। ਮੱਧ ਪ੍ਰਦੇਸ਼ ਦੇ ਰੀਵਾ ਖੇਤਰ 'ਚ ਪੁਰਸ਼ਾਂ ਦੀ ਵਧਦੀ ਨਪੁੰਸਕਤਾ (ਨਿਰਬਲਤਾ) ਨੂੰ ਲੈ ਕੇ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ 'ਚ ਸਿੰਘ ਨੇ ਇੱਥੇ ਵਿਧਾਨ ਸਭਾ ਕੰਪਲੈਕਸ 'ਚ ਕਿਹਾ,''ਅਸੀਂ ਕਿਵੇਂ ਦੱਸ ਸਕਦੇ ਹਾਂ ਕਿ ਕੋਈ ਪੁਰਸ਼ ਨਾਮਰਦ ਜਾਂ ਨਹੀਂ। ਇਹ ਤਾਂ ਸਿਰਫ ਪਤਨੀ ਹੀ ਦੱਸ ਸਕਦੀ ਹੈ।
ਉਨ੍ਹਾਂ ਤੋਂ ਸਵਾਲ ਕੀਤਾ ਗਿਆ ਸੀ ਕਿ ਸਰਕਾਰ ਕਿਵੇਂ ਪਤਾ ਲਗਾਏਗੀ ਕਿ ਕੋਈ ਪੁਰਸ਼ ਨਾਮਰਦ ਹੈ ਜਾਂ ਨਹੀਂ। ਸਿੰਘ ਨੇ ਕਿਹਾ ਕਿ ਕਿਸੇ ਵਿਅਕਤੀ 'ਚ ਸ਼ਕਰਾਣੂੰ ਘੱਟ ਹੋ ਗਏ ਹਨ ਤਾਂ ਉਹ ਡਾਕਟਰ ਦੱਸੇਗਾ ਅਤੇ ਜੇਕਰ ਕਿਸੇ ਵਿਅਕਤੀ 'ਚ ਨਪੁੰਸਕਤਾ ਹੈ ਤਾਂ ਇਹ ਸਿਰਫ ਉਸ ਦੀ ਪਤਨੀ ਹੀ ਦੱਸ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਕੋਲ ਨਾਪੁੰਸਕਤਾ ਰੋਕਣ ਲਈ ਕੋਈ ਕਾਰਜ ਯੋਜਨਾ ਨਹੀਂ ਹੈ।


Related News