ਮੱਧ ਪ੍ਰਦੇਸ਼ ''ਚ ਪਾਕਿਸਤਾਨ ਪ੍ਰੇਮ ਨੂੰ ਲੈ ਕੇ ਭਾਜਪਾ-ਕਾਂਗਰਸ ਵਿਚਾਲੇ ਛਿੜੀ ਜੰਗ
Tuesday, Sep 19, 2023 - 06:04 PM (IST)

ਭੋਪਾਲ (ਵਾਰਤਾ)- ਮੱਧ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਵਿਚਾਲੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਜੁੜੇ ਇਕ ਗੀਤ ਨੂੰ ਲੈ ਕੇ ਇਕ-ਦੂਜੇ 'ਤੇ ਦੋਸ਼ ਲਗਾਉਣ ਦਾ ਦੌਰ ਸ਼ੁਰੂ ਹੋ ਗਿਆ ਹੈ। ਦਰਅਸਲ ਭਾਜਪਾ ਦੀ ਪ੍ਰਦੇਸ਼ ਇਕਾਈ ਦੇ ਕੁਝ ਨੇਤਾਵਾਂ ਨੇ ਸੋਮਵਾਰ ਸਵੇਰੇ ਇਕ ਵੀਡੀਓ ਜਾਰੀ ਕੀਤਾ, ਜਿਸ 'ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪ੍ਰਚਾਰ ਗੀਤ ਨਾਲ ਕਾਂਗਰਸ ਦੇ ਪ੍ਰਚਾਰ ਵੀਡੀਓ ਨੂੰ ਜੋੜ ਕੇ ਦਿਖਾਇਆ ਗਿਆ ਸੀ। ਇਸ ਦੇ ਨਾਲ ਹੀ ਦਾਅਵਾ ਕੀਤਾ ਗਿਆ ਕਿ ਕਾਂਗਰਸ ਦਾ ਪ੍ਰਚਾਰ ਗੀਤ 'ਚਲੋ-ਚਲੋ' ਇਮਰਾਨ ਖਾਨ ਦੀ ਪਾਰਟੀ ਦੇ ਪ੍ਰਚਾਰ ਗੀਤ ਤੋਂ ਪ੍ਰੇਰਿਤ ਹੈ। ਇਨ੍ਹਾਂ ਦੋਸ਼ਾਂ ਦੇ ਸਮਰਥਨ 'ਚ ਪ੍ਰਦੇਸ਼ ਦੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਨੇ ਪੱਤਰਕਾਰਾਂ ਨਾਲ ਚਰਚਾ ਦੌਰਾਨ ਕਿਹਾ ਕਿ ਕਾਂਗਰਸ ਆਪਣੀ ਜਨ ਆਕ੍ਰੋਸ਼ ਯਾਤਰਾ ਦਾ ਥੀਮ ਗੀਤ ਚਲੋ-ਚਲੋ ਪਾਕਿਸਤਾਨ ਤੋਂ ਚੋਰੀ ਕਰ ਲਿਆਈ ਹੈ। ਕਮਲਨਾਥ ਦੇ ਚਲੋ-ਚਲੋ ਦੇ ਕਾਰਨ ਹੀ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਅਤੇ ਸਾਖ ਚਲੀ ਗਈ ਸੀ।
ਵਿਧਾਨ ਸਭਾ ਚੋਣਾਂ ਜਨਤਾ ਵੀ ਕਾਂਗਰਸ ਨੂੰ ਚਲੋ-ਚਲੋ ਕਰਨ ਵਾਲੀ ਹੈ। ਇਸ ਦੇ ਜਵਾਬ 'ਚ ਕਾਂਗਰਸ ਦੇ ਪ੍ਰਦੇਸ਼ ਮੀਡੀਆ ਵਿਭਾਗ ਦੇ ਮੁਖੀ ਕੇ.ਕੇ. ਮਿਸ਼ਰਾ ਨੇ ਐਕਸ 'ਤੇ ਪੋਸਟ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਪ੍ਰਚਾਰ ਮੁਹਿੰਮ ਦੇ ਮਾਤਰ ਇਕ ਗੀਤ ਤੋਂ ਹੀ ਬੌਖਲਾਏ ਭਾਜਪਾਈ। ਗੱਲ ਉਹ ਕਰ ਰਹੇ ਹਨ, ਜਿਨ੍ਹਾਂ ਦੇ ਮੁਖੀਆ ਸਹੁੰ ਚੁੱਕ ਸਮਾਰੋਹ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸੱਦਾ ਭੇਜਦੇ ਹਨ। ਪਾਕਿਸਤਾਨ ਦੇ ਨਾਮ ਦੀ ਗਲਤ ਵਰਤੋਂ ਕਰ ਕੇ ਚੋਣ ਲਾਭ ਲਈ ਫ਼ੌਜੀਆਂ ਦੀ ਸ਼ਹੀਦੀ ਕਰਵਾਉਂਦੇ ਹਨ। ਜਲਦਬਾਜ਼ੀ 'ਚ ਕੁਝ ਕਹਿਣ ਦੇ ਪਹਿਲੇ ਆਪਣੀ ਪਾਰਟੀ ਅਤੇ ਨੇਤਾਵਾਂ ਦਾ ਚਰਿੱਤਰ ਦੇਖ ਲਿਆ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8