ਆਸਾਮ ਦਾ ਇਕ ਅਜਿਹਾ ਪਿੰਡ, ਜਿੱਥੇ ਰਹਿੰਦਾ ਹੈ ਸਿਰਫ਼ ਇਕ ਹੀ ਪਰਿਵਾਰ, ਜਾਣੋ ਕੀ ਹੈ ਵਜ੍ਹਾ

Sunday, Aug 27, 2023 - 02:06 PM (IST)

ਨਲਬਾੜੀ- ਆਸਾਮ ਦੇ ਨਲਬਾੜੀ ਜ਼ਿਲ੍ਹੇ ਦੇ ਬਰਧਨਾਰਾ ਪਿੰਡ ਲੱਗਭਗ ਵੀਰਾਨ ਹੋ ਗਿਆ ਹੈ, ਜਿੱਥੇ ਹੁਣ ਸਿਰਫ ਇਕ ਪਰਿਵਾਰ ਹੀ ਰਹਿੰਦਾ ਹੈ। ਕੁਝ ਸਾਲ ਪਹਿਲਾਂ ਸੂਬੇ ਦੇ ਇਕ ਸਾਬਕਾ ਮੁੱਖ ਮੰਤਰੀ ਨੇ ਪਿੰਡ ਵੱਲ ਜਾ ਵਾਲੀ ਸੜਕ ਦਾ ਉਦਘਾਟਨ ਕੀਤਾ ਸੀ। ਪਿਛਲੀ ਸਦੀ ਵਿਚ ਇਹ ਇਕ ਖੁਸ਼ਹਾਲ ਪਿੰਡ ਹੁੰਦਾ ਸੀ ਪਰ 2011 ਦੀ ਮਰਦਮਸ਼ੁਮਾਰੀ 'ਚ ਇੱਥੇ ਸਿਰਫ਼ 16 ਲੋਕ ਹੀ ਰਹਿ ਗਏ ਸਨ।

ਇਹ ਵੀ ਪੜ੍ਹੋ- ਤੈਸ਼ 'ਚ ਆਏ ਪਤੀ ਨੇ ਪਤਨੀ ਸਣੇ ਕੀਤਾ ਵੱਡਾ ਕਾਂਡ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸੜਕ ਦੀ ਘਾਟ ਕਾਰਨ ਲੋਕਾਂ ਨੇ ਪਿੰਡ ਤੋਂ ਕੀਤੀ ਕਿਨਾਰਾ

ਸੜਕ ਦੀ ਘਾਟ ਹੋਣ ਕਾਰਨ ਨੰਬਰ-2 ਬਰਧਨਾਰਾ ਪਿੰਡ ਵਿਚ ਹੁਣ 5 ਮੈਂਬਰਾਂ ਵਾਲਾ ਇਕ ਹੀ ਪਰਿਵਾਰ ਬਚਿਆ ਹੈ। ਬਿਮਲ ਡੇਕਾ, ਉਨ੍ਹਾਂ ਦੀ ਪਤਨੀ ਅਨਿਮਾ ਅਤੇ ਉਨ੍ਹਾਂ ਦੇ 3 ਬੱਚੇ- ਨਰੇਲ, ਦੀਪਾਲੀ ਅਤੇ ਸੇਉਤੀ ਹੈੱਡਕੁਆਰਟਰ ਸ਼ਹਿਰ ਨਲਬਾੜੀ ਤੋਂ ਲੱਗਭਗ 12 ਕਿਲੋਮੀਟਰ ਦੂਰ ਘੋਗਰਾਪਾਰਾ ਖੇਤਰ ਦੇ ਇਸ ਪਿੰਡ ਦੇ ਇਕ ਮਾਤਰ ਵਾਸੀ ਹਨ। ਦੀਪਾਲੀ ਨੇ ਕਿਹਾ ਕਿ ਸਕੂਲ ਅਤੇ ਕਾਲਜ ਜਾਣ ਵਾਸਤੇ ਸਾਨੂੰ ਮੁੱਖ ਸੜਕ ਤੱਕ ਪਹੁੰਚਣ ਲਈ ਪਾਣੀ ਅਤੇ ਚਿੱਕੜ ਭਰੇ ਰਾਹਾਂ ਤੋਂ ਦੋ ਕਿਲੋਮੀਟਰ ਦੀ ਯਾਤਰਾ ਕਰਨੀ ਪੈਂਦੀ ਹੈ। ਮਾਨਸੂਨ ਦੌਰਾਨ ਅਸੀਂ ਕਿਸ਼ਤੀ ਤੋਂ ਯਾਤਰਾ ਕਰਦੇ ਹਾਂ। ਸੜਕ ਦੀ ਘਾਟ ਕਾਰਨ ਲੋਕਾਂ ਨੇ ਪਿੰਡ ਤੋਂ ਕੀਤੀ ਕਿਨਾਰਾ ਕਰ ਲਿਆ। 

ਇਹ ਵੀ ਪੜ੍ਹੋ- ਹਰਿਆਣਾ ਦੇ ਨੂਹ 'ਚ ਇੰਟਰਨੈੱਟ ਸੇਵਾਵਾਂ ਮੁੜ ਮੁਲਤਵੀ, ਜਾਣੋ ਵਜ੍ਹਾ

ਕਿਸ਼ਤੀ ਰਾਹੀਂ ਬੱਚੇ ਸਕੂਲ-ਕਾਲਜ ਜਾਂਦੇ ਅਤੇ ਆਉਂਦੇ ਹਨ

ਅਨਿਮਾ ਆਪਣੇ ਬੱਚਿਆਂ ਨੂੰ ਸਕੂਲ-ਕਾਲਜ ਤੋਂ ਲਿਆਉਣ ਅਤੇ ਪਹੁੰਚਾਉਣ ਲਈ ਕਿਸ਼ਤੀ ਚਲਾਉਂਦੀ ਹੈ ਪਰ ਮੁਸ਼ਕਲ ਹਲਾਤਾਂ ਦੇ ਬਾਵਜੂਦ ਪਰਿਵਾਰ ਨੇ ਤਿੰਨੋਂ ਬੱਚਿਆਂ ਲਈ ਉੱਚਿਤ ਸਿੱਖਿਆ ਯਕੀਨੀ ਕੀਤੀ ਹੈ। ਦੀਪਾਲੀ ਅਤੇ ਨਰੇਲ ਗਰੈਜੂਏਟ ਹਨ ਅਤੇ ਸੇਉਤੀ ਹਾਇਰ ਸੈਕੰਡਰੀ ਦੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਬਿਜਲੀ ਨਾ ਹੋਣ ਕਾਰਨ ਬੱਚੇ ਕੈਰੋਸਿਨ ਲੈਂਪ ਦੀ ਰੌਸ਼ਨੀ ਵਿਚ ਪੜ੍ਹਾਈ ਕਰਦੇ ਹਨ ਅਤੇ ਜਦੋਂ ਮੀਂਹ ਪੈਂਦਾ ਹੈ ਤਾਂ ਪਰਿਵਾਰ ਲਈ ਕਿਸ਼ਤੀ ਹੀ ਟਰਾਂਸਪੋਰਟ ਦਾ ਇਕਮਾਤਰ ਸਾਧਨ ਬਣ ਜਾਂਦਾ ਹੈ, ਕਿਉਂਕਿ ਮੀਂਹ ਕਾਰਨ ਪਿੰਡ ਦੇ ਸਾਰੇ ਰਸਤੇ ਪਾਣੀ ਨਾਲ ਭਰ ਜਾਂਦੇ ਹਨ। 

ਇਹ ਵੀ ਪੜ੍ਹੋ- ਖ਼ੌਫਨਾਕ! ਪਤਨੀ ਨੂੰ ਹੋਟਲ 'ਚ ਲੈ ਗਿਆ ਪਤੀ, ਫਿਰ ਬੇਹੋਸ਼ ਕਰ ਕੇ ਵੱਢ ਦਿੱਤਾ ਹੱਥ

ਅਧਿਕਾਰੀਆਂ ਦੀ ਉਦਾਸੀਨਤਾ ਹੈ ਜ਼ਿੰਮੇਵਾਰ

ਆਲੇ-ਦੁਆਲੇ ਦੇ ਲੋਕਾਂ ਦਾ ਦਾਅਵਾ ਹੈ ਕਿ 162 ਹੈਕਟੇਅਰ ਵਿਚ ਫੈਲੇ ਇਸ ਪਿੰਡ ਦੀ ਹਾਲਤ ਕੁਝ ਦਹਾਕੇ ਪਹਿਲਾਂ ਤੱਕ ਇੰਨੀ ਤਰਸਯੋਗ ਨਹੀਂ ਸੀ। ਖੇਤੀ ਪੈਦਾਵਾਰ ਲਈ ਇਸ ਪਿੰਡ ਵੱਲ ਜਾਣ ਵਾਲੀ ਸੜਕ ਦੇ ਉਦਘਾਟਨ ਲਈ ਸਾਬਕਾ ਮੁੱਖ ਮੰਤਰੀ ਬਿਸ਼ਨੂੰਰਾਮ ਮੇਧੀ ਨੇ ਕੁਝ ਦਹਾਕੇ ਪਹਿਲਾਂ ਇੱਥੋਂ ਦਾ ਦੌਰਾ ਕੀਤਾ ਸੀ। ਅਨਿਮਾ ਨੇ ਦੱਸਿਆ ਕਿ ਸਥਾਨਕ ਅਧਿਕਾਰੀਆਂ ਦੀ ਉਦਾਸੀਨਤਾ ਨੇ ਹਾਲਾਤ ਨੂੰ ਹੋਰ ਖਰਾਬ ਕਰ ਦਿੱਤਾ, ਜਿਸ ਦੀ ਵਜ੍ਹਾ ਕਾਰਨ ਲੋਕ ਇੱਥੋਂ ਚੱਲੇ ਗਏ। 

ਹੜ੍ਹਾਂ ਨੇ ਉਜਾੜ ਦਿੱਤਾ ਪੂਰਾ ਪਿੰਡ

ਉਨ੍ਹਾਂ ਨੇ ਦਾਅਵਾ ਕੀਤਾ ਕਿ ਜ਼ਿਲ੍ਹਾ ਪ੍ਰੀਸ਼ਦ, ਗ੍ਰਾਮ ਪੰਚਾਇਤ ਜਾਂ ਬਲਾਕ ਵਿਕਾਸ ਦਫ਼ਤਰ ਵਰਗੀਆਂ ਸਥਾਨਕ ਏਜੰਸੀਆਂ ਇੱਥੇ ਕੰਮ ਕਰਨ 'ਚ ਦਿਲਚਸਪੀ ਨਹੀਂ ਲੈ ਰਹੀਆਂ ਹਨ। ਖੇਤੀਬਾੜੀ ਅਤੇ ਪਸ਼ੂ ਪਾਲਣ ਉਨ੍ਹਾਂ ਦਾ ਮੁੱਖ ਆਧਾਰ ਹਨ। ਹਾਲ ਹੀ ਵਿਚ ਇਕ NGO 'ਗ੍ਰਾਮਿਆ ਵਿਕਾਸ ਮੰਚ' ਨੇ ਪਿੰਡ 'ਚ ਇਕ ਖੇਤੀ ਫਾਰਮ ਸਥਾਪਿਤ ਕੀਤਾ ਹੈ, ਜਿਸ ਨਾਲ ਪਰਿਵਾਰ ਨੂੰ ਹੋਰ ਲੋਕਾਂ ਨਾਲ ਅਕਸਰ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਫਾਰਮ ਦੇ ਚੇਅਰਮੈਨ ਪ੍ਰਿਥਵੀ ਭੂਸ਼ਣ ਡੇਕਾ ਨੇ ਕਿਹਾ ਕਿ ਪਿੰਡ ਕਿਸੇ ਸਮੇਂ ਖੁਸ਼ਹਾਲ ਸੀ ਪਰ ਵਾਰ-ਵਾਰ ਹੜ੍ਹਾਂ ਨੇ ਇਸ ਨੂੰ ਉਜਾੜ ਦਿੱਤਾ ਹੈ। ਉਨ੍ਹਾਂ ਕਿਹਾ, "ਜੇਕਰ ਸਰਕਾਰ ਸੜਕਾਂ ਬਣਾਵੇ ਅਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰੇ ਤਾਂ ਖੇਤੀਬਾੜੀ ਦੀ ਸੰਭਾਵਨਾ ਨੂੰ ਮੁੜ ਸਾਕਾਰ ਕੀਤਾ ਜਾ ਸਕਦਾ ਹੈ ਅਤੇ ਲੋਕ ਪਿੰਡ ਵੱਲ ਪਰਤਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News