LOC ’ਤੇ ਪਾਕਿਸਤਾਨੀ ਸਾਜ਼ਿਸ਼ ਦਾ ਪਰਦਾਫਾਸ਼, ਸਾਂਬਾ ਦੇ ਚੱਕ ਫਕੀਰਾ ’ਚ ਮਿਲੀ 150 ਮੀਟਰ ਲੰਬੀ ਸੁਰੰਗ
Thursday, May 05, 2022 - 10:50 AM (IST)
ਸਾਂਬਾ– ਇੰਟਰਨੈਸ਼ਨਲ ਬਾਰਡਰ (ਐੱਲ. ਓ. ਸੀ.) ’ਚ ਪਾਕਿਸਤਾਨ ਦੀ ਸਾਜ਼ਿਸ਼ ਦਾ ਇਕ ਵਾਰ ਫਿਰ ਤੋਂ ਬੀ. ਐੱਸ. ਐੱਫ. ਨੇ ਪਰਦਾਫਾਸ਼ ਕੀਤਾ ਹੈ ਅਤੇ ਸਾਂਬਾ ਜ਼ਿਲੇ ਦੇ ਬਾਰਡਰ ’ਤੇ ਚੱਕ ਫਕੀਰਾ ’ਚ ਇਕ ਸੁਰੰਗ ਦਾ ਪਤਾ ਲਗਾਉਣ ’ਚ ਸਫਲਤਾ ਹਾਸਿਲ ਕੀਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਰਡਰ ਸਕਿਓਰਿਟੀ ਫੋਰਸ ਦੀ 48ਵੀਂ ਬਟਾਲੀਅਨ ਬਾਰਡਰ ’ਤੇ ਆਪਣੀ ਮੁਹਿੰਮ ਦੌਰਾਨ ਸੁਰੰਗਾਂ ਦੀ ਤਲਾਸ਼ ਕਰ ਰਹੀ ਸੀ ਅਤੇ ਇਸ ਦੌਰਾਨ ਜਦ ਇਕ ਜਗ੍ਹਾ ਜਾਂਚ ਕੀਤੀ ਗਈ ਤਾਂ ਲਗਭਗ 150 ਮੀਟਰ ਲੰਬੀ ਸੁਰੰਗ ਮਿਲੀ। ਬੀ. ਐੱਸ. ਐੱਫ. ਦੇ ਉੱਚ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਰੰਗ ਦੇਖ ਕੇ ਸਾਫ ਪਤਾ ਲੱਗ ਰਿਹਾ ਹੈ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਜੰਮੂ ’ਚ ਕੁਝ ਦਿਨ ਪਹਿਲਾਂ ਹੋਏ ਅੱਤਵਾਦੀ ਹਮਲੇ ’ਚ ਗ੍ਰਿਫਤਾਰ ਡਰਾਈਵਰ ਨੇ ਵੀ ਇਹ ਗੱਲ ਦੱਸੀ ਸੀ ਕਿ ਉਸ ਨੇ ਅੱਤਵਾਦੀਆਂ ਨੂੰ ਸਾਂਬਾ ਦੇ ਸੁਪਵਾਲ ਇਲਾਕੇ ਤੋਂ ਗੱਡੀ ’ਚ ਬਿਠਾਇਆ ਸੀ।