ਨਾਨਕੇ ਘਰ ਛੁੱਟੀਆਂ ਮਨਾਉਣ ਆਏ ਭੈਣ-ਭਰਾ ਨਾਲ ਵਾਪਰ ਗਿਆ ਭਾਣਾ ! ਦੋਵਾਂ ਦੀ ਹੋ ਗਈ ਦਰਦਨਾਕ ਮੌ.ਤ
Sunday, May 24, 2026 - 07:15 PM (IST)
ਨੈਸ਼ਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਗੋਲਾ ਇਲਾਕੇ ਵਿੱਚ ਐਤਵਾਰ ਨੂੰ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ, ਜਿੱਥੇ ਸਰਯੂ ਨਦੀ ਵਿੱਚ ਨਹਾਉਂਦੇ ਸਮੇਂ ਡੁੱਬਣ ਕਾਰਨ ਇੱਕ ਸਕੇ ਭੈਣ-ਭਰਾ ਦੀ ਮੌਤ ਹੋ ਗਈ। ਪੁਲਸ ਅਨੁਸਾਰ ਸਿਕਰੀਗੰਜ ਥਾਣਾ ਖੇਤਰ ਦੇ ਪਿੰਡ ਉਸਰੀ ਦੇ ਰਹਿਣ ਵਾਲੇ ਪ੍ਰਿੰਸ (11) ਅਤੇ ਉਸਦੀ ਭੈਣ ਸ਼ਿਵਾਨੀ (13) ਸਕੂਲ ਦੀਆਂ ਛੁੱਟੀਆਂ ਦੌਰਾਨ ਪਿੰਡ ਮਹਿਦਾ ਵਿੱਚ ਆਪਣੇ ਨਾਨਕੇ ਘਰ ਆਏ ਹੋਏ ਸਨ। ਐਤਵਾਰ ਸਵੇਰੇ ਕਰੀਬ 9 ਵਜੇ ਉਹ ਆਪਣੀ ਭੂਆ ਮਾਇਆ (16) ਨਾਲ ਸਰਯੂ ਨਦੀ ਦੇ ਨੇੜੇ ਸਥਿਤ ਇੱਕ ਹਨੂਮਾਨ ਮੰਦਰ ਵਿੱਚ ਮੱਥਾ ਟੇਕਣ ਗਏ ਸਨ।
ਪੂਜਾ ਕਰਨ ਤੋਂ ਬਾਅਦ ਜਦੋਂ ਇਹ ਤਿੰਨੋਂ ਨਦੀ ਵਿੱਚ ਇਸ਼ਨਾਨ ਕਰਨ ਲਈ ਉਤਰੇ, ਤਾਂ ਪ੍ਰਿੰਸ ਅਚਾਨਕ ਡੂੰਘੇ ਪਾਣੀ ਵਿੱਚ ਜਾਣ ਕਾਰਨ ਡੁੱਬਣ ਲੱਗਾ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਸ਼ਿਵਾਨੀ ਵੀ ਨਦੀ ਦੇ ਤੇਜ਼ ਵਹਾਅ ਵਿੱਚ ਫਸ ਗਈ। ਦੋਵਾਂ ਬੱਚਿਆਂ ਨੂੰ ਡੁੱਬਦਾ ਦੇਖ ਮਾਇਆ ਨੇ ਵੀ ਉਨ੍ਹਾਂ ਨੂੰ ਬਚਾਉਣ ਦਾ ਯਤਨ ਕੀਤਾ, ਪਰ ਉਹ ਖ਼ੁਦ ਵੀ ਡੂੰਘੇ ਪਾਣੀ ਦੀ ਲਪੇਟ ਵਿੱਚ ਆ ਗਈ।
ਬੱਚਿਆਂ ਦੀਆਂ ਚੀਕਾਂ ਸੁਣ ਕੇ ਨੇੜੇ ਮੌਜੂਦ ਲੋਕ ਮੌਕੇ 'ਤੇ ਪਹੁੰਚੇ ਅਤੇ ਚੰਦਰਮਾ ਯਾਦਵ ਨਾਮਕ ਨੌਜਵਾਨ ਨੇ ਨਦੀ ਵਿੱਚ ਛਾਲ ਮਾਰ ਕੇ ਮਾਇਆ ਅਤੇ ਪ੍ਰਿੰਸ ਨੂੰ ਬਾਹਰ ਕੱਢ ਲਿਆ, ਜਦਕਿ ਸ਼ਿਵਾਨੀ ਲਾਪਤਾ ਹੋ ਗਈ। ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪ੍ਰਿੰਸ ਨੂੰ ਮ੍ਰਿਤਕ ਐਲਾਨ ਦਿੱਤਾ। ਲਗਭਗ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਗੋਤਾਖੋਰਾਂ ਨੇ ਸ਼ਿਵਾਨੀ ਦੀ ਲਾਸ਼ ਵੀ ਨਦੀ ਵਿੱਚੋਂ ਬਰਾਮਦ ਕਰ ਲਈ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
