ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਸ਼ਿਵ ਸੈਨਾ ਦੇ ਦੋਵਾਂ ਧੜਿਆਂ ’ਚ ‘ਜ਼ੁਬਾਨੀ ਜੰਗ’ ਤੇਜ਼
Friday, Aug 07, 2026 - 03:24 PM (IST)
ਮੁੰਬਈ (ਏਜੰਸੀ) - ਸ਼ਿਵ ਸੈਨਾ ਦੇ ਦੋਵਾਂ ਧੜਿਆਂ ਵਿਚਾਲੇ ਸੁਪਰੀਮ ਕੋਰਟ ’ਚ ਚੱਲ ਰਹੀ ਅੰਤਿਮ ਸੁਣਵਾਈ ਦੌਰਾਨ ਊਧਵ ਠਾਕਰੇ ਧੜੇ ਅਤੇ ਏਕਨਾਥ ਸ਼ਿੰਦੇ ਧੜੇ ਦੇ ਨੇਤਾਵਾਂ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਨੇਤਾ ਸੰਜੇ ਰਾਊਤ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਦਾਅਵਾ ਕੀਤਾ ਕਿ ਵਿਰੋਧੀ ਸ਼ਿੰਦੇ ਧੜੇ ਦਾ ‘ਖੇਡ ਕਾਨੂੰਨੀ ਤਰੀਕੇ ਨਾਲ ਖ਼ਤਮ ਹੋ ਜਾਵੇਗਾ।’ ਉਨ੍ਹਾਂ ਕਿਹਾ ਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਸੰਵਿਧਾਨ ’ਚ ਵਿਸ਼ਵਾਸ ਰੱਖਦੀ ਹੈ ਅਤੇ ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ।
ਪੜ੍ਹੋ ਇਹ ਵੀ - 17 ਅਗਸਤ ਤੋਂ ਔਰਤਾਂ ਦੇ ਖਾਤੇ 'ਚ ਆਉਣਗੇ 3-3 ਹਜ਼ਾਰ ਰੁਪਏ! ਸ਼ੁਭੇਂਦੂ ਸਰਕਾਰ ਦਾ ਵੱਡਾ ਐਲਾਨ
ਰਾਊਤ ਨੇ ਆਪਣੀ ਪੋਸਟ ਨਾਲ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ ਦੀ ਮੁਸਕਰਾਉਂਦੀ ਹੋਈ ਤਸਵੀਰ ਵੀ ਸਾਂਝੀ ਕੀਤੀ। ਇਸ ’ਤੇ ਪਲਟਵਾਰ ਕਰਦਿਆਂ ਸ਼ਿਵ ਸੈਨਾ ਸੰਸਦ ਮੈਂਬਰ ਨਰੇਸ਼ ਮਹੱਸਕੇ ਨੇ ਕਿਹਾ ਕਿ ਜਦੋਂ ਵੀ ਵਿਰੋਧੀ ਧੜੇ ਨੂੰ ਅਦਾਲਤ ਤੋਂ ਅਣਉਚਿਤ ਫੈਸਲਾ ਮਿਲਦਾ ਹੈ, ਉਹ ਨਿਆਂਪਾਲਿਕਾ ਦੇ ਖਿਲਾਫ ਬਿਆਨਬਾਜ਼ੀ ਕਰਨ ਲੱਗਦਾ ਹੈ। ਉਨ੍ਹਾਂ ਕਿਹਾ, ‘‘ਸੰਜੇ ਰਾਊਤ, ਤੁਹਾਡਾ ਖੇਡ ਤਾਂ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ। ਹੁਣ ਤੁਹਾਡੇ ਕੋਲ ਸਿਰਫ਼ ਅਪਸ਼ਬਦਾਂ ਦੀ ਵਰਤੋਂ ਕਰਨਾ ਹੀ ਬਚਿਆ ਹੈ।’’ ਜ਼ਿਕਰਯੋਗ ਹੈ ਕਿ ਚੋਟੀ ਦੀ ਅਦਾਲਤ ਨੇ ਬੁੱਧਵਾਰ ਤੋਂ ਚੋਣ ਕਮਿਸ਼ਨ ਵੱਲੋਂ ਏਕਨਾਥ ਸ਼ਿੰਦੇ ਧੜੇ ਨੂੰ ‘ਅਸਲੀ ਸ਼ਿਵ ਸੈਨਾ’ ਦੇ ਰੂਪ ’ਚ ਮਾਨਤਾ ਦਿੱਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਊਧਵ ਠਾਕਰੇ ਧੜੇ ਦੀਆਂ ਅਰਜ਼ੀਆਂ ’ਤੇ ਅੰਤਿਮ ਸੁਣਵਾਈ ਸ਼ੁਰੂ ਕੀਤੀ ਹੈ।
ਪੜ੍ਹੋ ਇਹ ਵੀ - 1.60 ਲੱਖ ਗੋਵਿੰਦਿਆਂ ਲਈ 10 ਲੱਖ ਦਾ ਬੀਮਾ! ਦਹੀਂ ਹਾਂਡੀ 'ਤੇ ਮਹਾਰਾਸ਼ਟਰ ਸਰਕਾਰ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
