ਦਿੱਲੀ ਦੇ ਸਫਦਰਜੰਗ ਹਸਪਤਾਲ 'ਚ ਪਹਿਲੀ ਵਾਰ ਹੋਇਆ 9 ਸਾਲਾ ਬੱਚੇ ਦਾ ਸਫਲ ਬੋਨ ਮੈਰੋ ਟ੍ਰਾਂਸਪਲਾਂਟ

Monday, Sep 09, 2024 - 10:44 PM (IST)

ਨਵੀਂ ਦਿੱਲੀ (ਭਾਸ਼ਾ) : ਕੇਂਦਰ ਦੁਆਰਾ ਸੰਚਾਲਿਤ ਸਫਦਰਜੰਗ ਹਸਪਤਾਲ ਨੇ ਲਿੰਫੋਮਾ ਤੋਂ ਪੀੜਤ 9 ਸਾਲ ਦੇ ਬੱਚੇ ਦਾ ਬੋਨ ਮੈਰੋ ਟ੍ਰਾਂਸਪਲਾਂਟ ਸਫਲਤਾਪੂਰਵਕ ਕੀਤਾ ਹੈ। ਇਸ ਹਸਪਤਾਲ ਵਿਚ ਬੱਚਿਆਂ ਵਿਚ ਇਸ ਤਰ੍ਹਾਂ ਦਾ ਇਹ ਪਹਿਲਾ ਟ੍ਰਾਂਸਪਲਾਂਟ ਹੈ। ਲਿੰਫੋਮਾ ਸਰੀਰ ਦੀ ਇਮਿਊਨ ਸਿਸਟਮ ਲਿੰਫੈਟਿਕ ਸਿਸਟਮ ਦਾ ਕੈਂਸਰ ਹੈ। ਟ੍ਰਾਂਸਪਲਾਂਟ ਵਰਧਮਾਨ ਮਹਾਵੀਰ ਮੈਡੀਕਲ ਕਾਲਜ (VMMC) ਅਤੇ ਸਫਦਰਜੰਗ ਹਸਪਤਾਲ (SJH) ਦੇ ਬਾਲ ਰੋਗ ਵਿਗਿਆਨ ਅਤੇ ਓਨਕੋਲੋਜੀ ਵਿਭਾਗ (PHO) ਦੇ ਡਾਕਟਰਾਂ ਦੁਆਰਾ ਕੀਤਾ ਗਿਆ ਸੀ।

ਸਫਦਰਜੰਗ ਹਸਪਤਾਲ ਦੇ ਬਾਲ ਰੋਗਾਂ ਦੇ ਮੁਖੀ ਡਾ. ਰਤਨ ਗੁਪਤਾ ਨੇ ਦੱਸਿਆ ਕਿ ਬੱਚੇ ਨੂੰ ਉੱਚ-ਜੋਖਮ ਵਾਲਾ ਦੁਬਾਰਾ ਹੋਜਕਿਨ ਲਿੰਫੋਮਾ ਸੀ ਅਤੇ ਜਦੋਂ ਉਹ ਦੋ ਸਾਲ ਪਹਿਲਾਂ ਹਸਪਤਾਲ ਆਇਆ ਸੀ ਤਾਂ ਉਸ ਦਾ ਦਵਾਈਆਂ ਅਤੇ ਕੀਮੋਥੈਰੇਪੀ ਨਾਲ ਇਲਾਜ ਕੀਤਾ ਗਿਆ ਸੀ। ਡਾ. ਗੁਪਤਾ ਨੇ ਕਿਹਾ, "ਉਸ ਸਮੇਂ ਉਹ ਠੀਕ ਸੀ ਪਰ ਇਕ ਸਾਲ ਬਾਅਦ ਇਹ ਬੀਮਾਰੀ ਦੁਬਾਰਾ ਸ਼ੁਰੂ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਦੁਬਾਰਾ ਹਸਪਤਾਲ ਲਿਆਂਦਾ ਗਿਆ। ਇਸ ਵਾਰ ਬੱਚੇ ਨੂੰ ਕੀਮੋਥੈਰੇਪੀ ਮਿਲੀ ਅਤੇ ਅੰਤ ਵਿਚ ਬੋਨ ਮੈਰੋ ਟ੍ਰਾਂਸਪਲਾਂਟ, ਜੋ ਕਿ ਅਜਿਹੀਆਂ ਉੱਚ-ਜੋਖਮ ਵਾਲੀਆਂ ਬੀਮਰੀਆਂ ਦਾ ਪੱਕਾ ਇਲਾਜ ਹੈ।

2021 ਵਿਚ ਹਸਪਤਾਲ 'ਚ ਬੋਨ ਮੈਰੋ ਟਰਾਂਸਪਲਾਂਟ (BMP) ਯੂਨਿਟ ਦੀ ਸਥਾਪਨਾ ਤੋਂ ਬਾਅਦ ਸਿਰਫ ਬਾਲਗਾਂ ਦਾ ਹੀ ਟ੍ਰਾਂਸਪਲਾਂਟ ਕੀਤਾ ਗਿਆ ਹੈ। ਡਾ. ਗੁਪਤਾ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਸਫਦਰਜੰਗ ਹਸਪਤਾਲ 'ਚ ਕਿਸੇ ਬੱਚੇ ਦਾ ਬੋਨ ਮੈਰੋ ਟਰਾਂਸਪਲਾਂਟ ਕੀਤਾ ਗਿਆ ਹੈ | ਡਾ. ਗੁਪਤਾ ਨੇ ਦੱਸਿਆ ਕਿ ਇਹ ਸਾਰੀ ਪ੍ਰਕਿਰਿਆ ਮੁਫ਼ਤ ਕੀਤੀ ਜਾਂਦੀ ਹੈ ਅਤੇ ਜੇਕਰ ਇਹ ਪ੍ਰਕਿਰਿਆ ਕਿਸੇ ਨਿੱਜੀ ਹਸਪਤਾਲ ਵਿਚ ਕੀਤੀ ਜਾਂਦੀ ਤਾਂ ਘੱਟੋ-ਘੱਟ 10 ਤੋਂ 12 ਲੱਖ ਰੁਪਏ ਖ਼ਰਚਾ ਆਉਣਾ ਸੀ। ਸਾਰੀ ਟਰਾਂਸਪਲਾਂਟ ਪ੍ਰਕਿਰਿਆ ਦੀ ਅਗਵਾਈ ਡਾ. ਪ੍ਰਸ਼ਾਂਤ ਪ੍ਰਭਾਕਰ, ਸਹਾਇਕ ਪ੍ਰੋਫੈਸਰ ਬਾਲ ਰੋਗ ਵਿਭਾਗ ਨੇ ਕੀਤੀ। ਉਨ੍ਹਾਂ ਏਮਜ਼, ਦਿੱਲੀ ਵਿਖੇ ਬਾਲ ਰੋਗ ਵਿਗਿਆਨ ਅਤੇ ਬੋਨ ਮੈਰੋ ਟ੍ਰਾਂਸਪਲਾਂਟੇਸ਼ਨ ਵਿਚ ਸਿਖਲਾਈ ਪ੍ਰਾਪਤ ਕੀਤੀ ਹੈ। ਡਾ. ਪ੍ਰਭਾਕਰ ਨੇ ਦੱਸਿਆ ਕਿ ਇਹ ਪ੍ਰਕਿਰਿਆ 2 ਅਗਸਤ ਨੂੰ ਕੀਤੀ ਗਈ ਸੀ ਅਤੇ ਸਫਲ ਟਰਾਂਸਪਲਾਂਟ ਤੋਂ ਬਾਅਦ ਮਰੀਜ਼ ਨੂੰ 7 ਸਤੰਬਰ ਨੂੰ ਛੁੱਟੀ ਦੇ ਦਿੱਤੀ ਗਈ ਸੀ ਅਤੇ ਅਗਲੇ ਦੋ ਮਹੀਨਿਆਂ ਤੱਕ ਉਸ ਨੂੰ ਨਿਗਰਾਨੀ ਹੇਠ ਰੱਖਿਆ ਜਾਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


Sandeep Kumar

Content Editor

Related News