ਪੁਲਵਾਮਾ ਹਮਲਾ : ਮੱਧ ਪ੍ਰਦੇਸ਼ ਦਾ ਜਵਾਨ ਹੋਇਆ ਸ਼ਹੀਦ,CM ਦੇਣਗੇ ਸ਼ਰਧਾਂਜਲੀ

Saturday, Feb 16, 2019 - 11:23 AM (IST)

ਪੁਲਵਾਮਾ ਹਮਲਾ : ਮੱਧ ਪ੍ਰਦੇਸ਼ ਦਾ ਜਵਾਨ ਹੋਇਆ ਸ਼ਹੀਦ,CM ਦੇਣਗੇ ਸ਼ਰਧਾਂਜਲੀ

ਜਬਲਪੁਰ (ਵਾਰਤਾ)— ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਯਾਨੀ ਕਿ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਵਿਚ ਸੀ. ਆਰ. ਪੀ. ਐੱਫ. ਦੇ 44 ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਸ਼ਹੀਦ ਜਵਾਨਾਂ ਵਿਚ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲੇ ਦਾ ਸਪੂਤ ਅਸ਼ਵਨੀ ਕੁਮਾਰ ਕਾਛੀ ਵੀ ਸ਼ਹੀਦ ਹੋ ਗਿਆ। ਉਨ੍ਹਾਂ ਦੀ ਸ਼ਹਾਦਤ ਮਗਰੋਂ ਪਿੰਡ ਵਿਚ ਮਾਤਮ ਪਸਰ ਹੋਇਆ। ਅਸ਼ਵਨੀ ਦਾ ਜਬਲਪੁਰ ਵਿਚ ਅੱਜ ਫੌਜੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼ਹੀਦ ਅਸ਼ਵਨੀ ਕੁਮਾਰ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਘਰ ਜਬਲਪੁਰ ਜ਼ਿਲੇ ਦੇ ਖੁੜਾਵਲ ਲਿਆਂਦੀ ਜਾਵੇਗੀ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਵੇਗਾ। ਮੁੱਖ ਮੰਤਰੀ ਕਮਲਨਾਥ ਵੀ ਸ਼ਹੀਦ ਦੇ ਘਰ ਪਹੁੰਚ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨਗੇ। 

ਇਸ ਤੋਂ ਇਲਾਵਾ ਪ੍ਰਦੇਸ਼ ਸਰਕਾਰ ਦੇ ਕਈ ਮੰਤਰੀ, ਸਾਬਕਾ ਮੁੱਖ ਮੰਤਰੀ ਸ਼ਿਵਰਾਜ ਚੌਹਾਨ, ਭਾਜਪਾ ਪਾਰਟੀ ਦੇ ਮੱਧ ਪ੍ਰਦੇਸ਼ ਪ੍ਰਧਾਨ ਅਤੇ ਸਥਾਨਕ ਸੰਸਦ ਮੈਂਬਰ ਰਾਕੇਸ਼ ਸਿੰਘ ਵੀ ਸ਼ਹੀਦ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋ ਕੇ ਸ਼ਰਧਾਂਜਲੀ ਭੇਟ ਕਰਨਗੇ। ਸੂਬਾ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਰਾਹਤ ਰਾਸ਼ੀ, ਇਕ ਘਰ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇੱਥੇ ਦੱਸ ਦੇਈਏ ਕਿ ਮੁੱਖ ਮੰਤਰੀ ਕਮਲਨਾਥ ਨੇ ਟਵੀਟ ਕੀਤਾ, ''ਸ਼ਹਾਦਤ ਨੂੰ ਨਮਨ..! ਪੁਲਵਾਮਾ ਅੱਤਵਾਦੀ ਹਮਲੇ ਵਿਚ ਸ਼ਹੀਦ ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਸਪੂਤ ਅਸ਼ਵਨੀ ਕੁਮਾਰ ਕਾਛੀ ਦੀ ਸ਼ਹਾਦਤ ਨੂੰ ਨਮਨ ਕਰਦਾ ਹਾਂ।''


author

Tanu

Content Editor

Related News