ਲੱਦਾਖ ਦੇ ਛੋਟੇ ਜਿਹੇ ਪਿੰਡ ਨੇ ਪੇਸ਼ ਕੀਤੀ ਸਵੱਛਤਾ ਦੀ ਮਿਸਾਲ, ਸਥਾਨਕ ਲੋਕਾਂ ਨੇ ਚਲਾਈ ਲਹਿਰ
Sunday, Oct 09, 2022 - 04:06 PM (IST)
ਜਲੰਧਰ (ਨੈਸ਼ਨਲ ਡੈਸਕ) - ਸਵੱਛ ਭਾਰਤ ਮੁਹਿੰਮ ਤਹਿਤ ਕਾਰਾਕੋਰਮ ਅਤੇ ਹਿਮਾਲਿਆ ਪਰਬਤ ਲੜੀਆਂ ਦਰਮਿਆਨ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਇਕ ਪਿੰਡ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਕੰਟਰੋਲ ਲਾਈਨ ਦੇ ਬਿਲਕੁਲ ਨੇੜੇ ਸਥਿਤ ਇਹ ਘੱਟ ਆਬਾਦੀ ਵਾਲਾ ਪਿੰਡ ਹੈ। ਇਸ ਪਿੰਡ ਤੋਂ ਪਾਕਿਸਤਾਨੀ ਚੌਕੀਆਂ ਸਾਫ਼ ਨਜ਼ਰ ਆਉਂਦੀਆਂ ਹਨ। ਭਾਰਤ ਦੀ ਇਹ ਦੂਰ-ਦੁਰਾਡੇ ਦੀ ਚੌਕੀ ਹੁਣ ਸਵੱਛ ਭਾਰਤ ਮੁਹਿੰਮ ਦੀ ਜਿਊਂਦੀ-ਜਾਗਦੀ ਮਿਸਾਲ ਬਣ ਗਈ ਹੈ। ਸਥਾਨਕ ਲੋਕਾਂ ਨੇ ਸਵੱਛਤਾ ਦੀ ਅਜਿਹੀ ਲਹਿਰ ਚਲਾਈ ਕਿ ਪਿੰਡ ਦੇ ਆਲੇ-ਦੁਆਲੇ ਬਿਲਕੁਲ ਸਾਫ਼-ਸੁਥਰਾ ਵਾਤਾਵਰਣ ਹੈ।
ਇਹ ਵੀ ਪੜ੍ਹੋ : ਫ੍ਰਾਂਸੀਸੀ ਕੰਪਨੀ ’ਤੇ ਅਰਬਾਂ ਦਾ ਟੈਕਸ ਚੋਰੀ ਦਾ ਲੱਗਾ ਦੋਸ਼, ਕੰਪਨੀ ਨੇ ਦਿੱਤੀ ਚੁਣੌਤੀ
2010 ਵਿਚ ਸੈਰ-ਸਪਾਟਾ ਹੋਇਆ ਵਿਕਸਿਤ
ਭਾਰਤ ਦੀ ਦੂਰ-ਦੁਰਾਡੇ ਦੀ ਚੌਕੀ ਟੁਰਤੁਕ ਸਵੱਛ ਭਾਰਤ ਮੁਹਿੰਮ ਨਾਲ ਮਜ਼ਬੂਤੀ ਨਾਲ ਜੁੜੀ ਹੋਈ ਹੈ।ਭਾਰਤ ਦੀ ਇਹ ਦੂਰ-ਦੁਰਾਡੇ ਦੀ ਚੌਕੀ ਦਾ ਸੈਰ-ਸਪਾਟਾ 2010 ਵਿਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਪਿੰਡ ਵਿਚ ਪਲਾਸਟਿਕ ਕਚਰਾ ਅਤੇ ਹੋਰ ਪ੍ਰਦੂਸ਼ਕ ਤੱਤਾਂ ਦੀ ਸਫ਼ਾਈ ਸ਼ੁਰੂ ਹੋ ਗਈ। ਇਸ ਦੂਰ-ਦੁਰਾਡੇ ਦੇ ਪਿੰਡ ’ਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਅਤੇ ‘ਹਰ ਘਰ ਤਿਰੰਗਾ’ ਮੁਹਿੰਮ ਦੀ ਸਫ਼ਲਤਾ ਨਾਲ ਵੀ ਲੋਕਾਂ ਦਾ ਉਤਸ਼ਾਹ ਵਧਿਆ। ਇਸ ਤੋਂ ਬਾਅਦ ਭਾਰਤ ਦੇ ਲਗਭਗ ਸਭ ਤੋਂ ਦੂਰ-ਦੁਰਾਡੇ ਦੇ ਹਿੱਸਿਆਂ ਵਿਚ ਰਾਸ਼ਟਰੀ ਗੌਰਵ ਤੇ ਏਕੀਕਰਨ ਦਾ ਮਜ਼ਬੂਤ ਸਵੱਛਤਾ ਮੁਹਿੰਮ ਸੰਦੇਸ਼ ਨਾਲ ਵੀ ਦਿੱਤਾ ਗਿਆ। ਇੱਥੋਂ ਦੇ ਪਿੰਡ ਵਾਸੀਆਂ ਨੇ ਇਹ ਮਹਿਸੂਸ ਕੀਤਾ ਕਿ ਵਾਤਾਵਰਣ ਨਾਲ ਉਨ੍ਹਾਂ ਦਾ ਨਾਜ਼ੁਕ ਰਿਸ਼ਤਾ ਦਾਅ ’ਤੇ ਹੈ। ਪਲਾਸਟਿਕ ਵਰਗੇ ਤੱਤਾਂ ਤੋਂ ਛੁਟਕਾਰਾ ਪਾਉਣ ਲਈ ਸਥਾਨਕ ਲੋਕਾਂ ਨੇ ਦੇਸ਼ ਦੇ ਦੂਰ-ਦੁਰਾਡੇ ਦੇ ਹਿੱਸੇ ਵਿਚ ਸਵੱਛ ਭਾਰਤ ਮੁਹਿੰਮ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਉਠਾਈ। ਸਵੱਛਤਾ ਮੁਹਿੰਮ ਦੌਰਾਨ ਬੱਚਿਆਂ ਨੇ ਡੱਟ ਕੇ ਨਾਅਰੇ ਵੀ ਲਾਏ। ‘‘ਸਾਫ਼ ਕਰੋ, ਸਾਫ਼ ਕਰੋ, ਆਪਣਾ ਮੁਹੱਲਾ ਸਾਫ਼ ਕਰੋ!’’, ‘‘ਸਵੱਛ ਟੁਰਤੁਕ, ਹਰਾ ਟੁਰਤੁਕ!’’, ‘‘ਭਾਰਤ ਮਾਤਾ ਦੀ ਜੈ!’’, ‘‘ਵੰਦੇ ਮਾਤਰਮ! ਦਿਲਚਸਪ ਗੱਲ ਇਹ ਹੈ ਕਿ ਕੁਝ ਸੈਲਾਨੀ ਵੀ ਇਨ੍ਹਾਂ ਬੱਚਿਆਂ ਤੋਂ ਪ੍ਰੇਰਿਤ ਹੋਏ ਅਤੇ ਵਿਦਿਆਰਥੀਆਂ ਤੇ ਪ੍ਰਬੰਧਕਾਂ ਨਾਲ ਸਫ਼ਾਈ ਮੁਹਿੰਮ ’ਚ ਸ਼ਾਮਲ ਹੋਏ।
ਇਹ ਵੀ ਪੜ੍ਹੋ : ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਰਾਹਤ , ਹਿੰਦੁਸਤਾਨ ਯੂਨੀਲੀਵਰ ਨੇ ਉਤਪਾਦਾਂ ਦੀਆਂ ਕੀਮਤਾਂ ਘਟਾਈਆਂ
ਸੈਲਾਨੀਆਂ ਦੀ ਵਧ ਰਹੀ ਹੈ ਆਮਦ
ਦੱਸ ਦਈਏ ਕਿ ਟੁਰਤੁਕ ’ਚ ਸੈਰ-ਸਪਾਟਾ ਸੀਜ਼ਨ ਵੱਡੇ ਪੱਧਰ ’ਤੇ ਅਪ੍ਰੈਲ ਤੋਂ ਸਤੰਬਰ ਵਿਚਾਲੇ ਸ਼ੁਰੂ ਹੁੰਦਾ ਹੈ। ਇਸ ਸਾਲ ਇਸ ਪਿੰਡ ਵਿਚ ਦੇਸ਼ ਭਰ ਤੋਂ ਅਤੇ ਇੱਥੋਂ ਤਕ ਕਿ ਦੇਸ਼ ਦੇ ਬਾਹਰੋਂ ਵੀ ਵੱਡੀ ਗਿਣਤੀ ’ਚ ਸੈਲਾਨੀਆਂ ਨੂੰ ਦੇਖਿਆ ਗਿਆ। ਕੋਵਿਡ-19 ਮਹਾਮਾਰੀ ਕਾਰਨ ਸੈਰ-ਸਪਾਟਾ ਪ੍ਰਭਾਵਿਤ ਹੋਇਆ ਸੀ। 2 ਸਾਲਾਂ ਬਾਅਦ ਖੋਲ੍ਹੇ ਜਾਣ ’ਤੇ ਇੱਥੇ ਵੱਡੀ ਗਿਣਤੀ ਵਿਚ ਸੈਲਾਨੀ ਪੁੱਜੇ। ਸੈਰ-ਸਪਾਟੇ ਨਾਲ ਟੁਰਤੁਕ ਦੀ ਆਰਥਿਕਤਾ ਨੂੰ ਉਤਸ਼ਾਹ ਮਿਲਣ ਦੇ ਬਾਵਜੂਦ, ਪਲਾਸਟਿਕ ਅਤੇ ਹੋਰ ਗੈਰ-ਬਾਇਓਡੀਗ੍ਰੇਡੇਬਲ ਕਚਰੇ ਨੂੰ ਕਾਫੀ ਜ਼ਿਆਦਾ ਮਾਤਰਾ ’ਚ ਇਕੱਠਾ ਕੀਤਾ ਗਿਆ ਸੀ। ਇਸ ਲਈ ਵਾਤਾਵਰਣ ਦੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਸਥਾਨਕ ਗੈਸਟ ਹਾਊਸ ਦੇ ਮਾਲਕ ਹਸ਼ਮਤੁੱਲਾ ਅਤੇ ਪੋਰਟੀਆ ਕਾਨਰਾਡ ਨੇ ਟੁਰਤੁਕ ਪਿੰਡ ਵਿਚ ਸਫਾਈ ਮੁਹਿੰਮ ਚਲਾਉਣ ਦੀ ਪਹਿਲ ਕੀਤੀ। ਕਾਨਰਾਡ ਨਵੀਂ ਦਿੱਲੀ ਤੋਂ ਰਿਸਰਚ ਸਕਾਲਰ ਹਨ।
ਇਹ ਵੀ ਪੜ੍ਹੋ : ਆਨਲਾਈਨ ਖ਼ਰੀਦਦਾਰੀ 'ਚ ਵਧਿਆ ਲੋਕਾਂ ਦਾ ਰੁਝਾਨ, Amazon ਤੋਂ ਜ਼ਿਆਦਾ Meesho ਨੂੰ ਮਿਲੇ ਆਰਡਰ
ਇੰਝ ਸ਼ੁਰੂ ਹੋਈ ਸਵੱਛਤਾ ਮੁਹਿੰਮ
ਕਾਨਰਾਡ ਦੱਸਦੇ ਹਨ ਕਿ ਉਹ ਬਾਲਟੀ ਭਾਈਚਾਰੇ ’ਤੇ ਚੱਲ ਰਹੇ ਖੋਜ ਪ੍ਰਾਜੈਕਟ ਲਈ ਟੁਰਤੁਕ ਦਾ ਦੌਰਾ ਕਰਨ ਆਏ ਸੀ। ਇਸ ਪਹਿਲ ’ਚ ਸਰਕਾਰੀ ਸਕੂਲਾਂ ਅਤੇ ਟੁਰਤੁਕ ਵੈਲੀ ਸਕੂਲ ਦੇ ਸਕੂਲੀ ਬੱਚਿਆਂ ਨੇ ਵੀ ਹਿੱਸਾ ਲਿਆ। ਛੁੱਟੀ ਅਤੇ ਨਿਰਧਾਰਤ ਪ੍ਰੀਖਿਆ ਹੋਣ ਦੇ ਬਾਵਜੂਦ 75 ਤੋਂ ਵੱਧ ਬੱਚੇ 2 ਅਕਤੂਬਰ ਗਾਂਧੀ ਜਯੰਤੀ ਦੇ ਮੌਕੇ ’ਤੇ ਕੂੜਾ ਇਕੱਠਾ ਕਰਨ ਲਈ ਇਕੱਠੇ ਹੋਏ। ਮੁਹਿੰਮ ਤੋਂ ਪਹਿਲਾਂ ਸਾਰੇ ਵਿਦਿਆਰਥੀਆਂ ਨੂੰ ਮਾਸਕ ਦਿੱਤੇ ਗਏ ਅਤੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਪੋਸਟਰ ਵੀ ਬਣਾਏ ਗਏ। ਟੁਰਤੁਕ ਵਿਚ ਸਵੱਛਤਾ ਮੁਹਿੰਮ ਮੁੱਖ ਟੁਰਤੁਕ ਪੁਲ ਤੋਂ ਪਿੰਡ ਦੇ ਦੋਵਾਂ ਪਾਸਿਆਂ ਤਕ ਚਲਾਈ ਗਈ। ਸਫ਼ਾਈ ਮੁਹਿੰਮ 2 ਘੰਟੇ ਚੱਲੀ ਅਤੇ ਕੁਲ 57 ਬੋਰੀਆਂ ਗੈਰ-ਬਾਇਓਡੀਗ੍ਰੇਡੇਬਲ ਕਚਰਾ ਇਕੱਠਾ ਕੀਤਾ ਗਿਆ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਮਿਲਿਆ ਤੋਹਫ਼ਾ, ਆਰਡਰ ਕੀਤਾ iPhone 13 ਡਿਲਿਵਰ ਹੋਇਆ iPhone14
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।