ਜੰਮੂ-ਕਸ਼ਮੀਰ ''ਚ 11 ਮਹੀਨਿਆਂ ''ਚ ਰਿਕਾਰਡ ਦੋ ਕਰੋੜ ਸੈਲਾਨੀ ਪਹੁੰਚੇ

12/07/2023 2:30:32 PM

ਨਵੀਂ ਦਿੱਲੀ/ਸ਼੍ਰੀਨਗਰ- ਸਰਕਾਰ ਨੇ ਕਿਹਾ ਹੈ ਕਿ ਉਸ ਦੀਆਂ ਨੀਤੀਆਂ ਤੋਂ ਜੰਮੂ-ਕਸ਼ਮੀਰ ਵਿਚ ਸੈਰ-ਸਪਾਟਾ ਖੇਤਰ ਮਜ਼ਬੂਤ ਹੋਇਆ ਹੈ ਅਤੇ ਇਸ ਸਾਲ ਸਿਰਫ 11 ਮਹੀਨਿਆਂ 'ਚ ਰਿਕਾਰਡ 2 ਕਰੋੜ ਸੈਲਾਨੀਆਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਯਾਤਰਾ ਕੀਤੀ ਹੈ। ਸੈਰ-ਸਪਾਟਾ ਮੰਤਰੀ ਜੀ. ਕਿਸ਼ਨ ਰੈੱਡੀ ਨੇ ਵੀਰਵਾਰ ਨੂੰ ਰਾਜ ਸਭਾ ਵਿਚ  ਪੂਰਕ ਪ੍ਰਸ਼ਨਾਂ ਦੇ ਜਵਾਬ 'ਚ ਦੱਸਿਆ ਕਿ ਧਾਰਾ-370 ਹਟਾਏ ਜਾਣ ਮਗਰੋਂ ਮੌਜੂਦਾ ਸਾਲ ਦੇ ਪਿਛਲੇ 11 ਮਹੀਨਿਆਂ 'ਚ ਜੰਮੂ-ਕਸ਼ਮੀਰ ਵਿਚ 2 ਕਰੋੜ ਸੈਲਾਨੀ ਗਏ, ਜੋ ਜੰਮੂ-ਕਸ਼ਮੀਰ ਦੇ ਇਤਿਹਾਸ 'ਚ ਇਕ ਰਿਕਾਰਡ ਹੈ। 

ਇਹ ਵੀ ਪੜ੍ਹੋ- ਬੋਰਵੈੱਲ 'ਚ ਡਿੱਗੀ 4 ਸਾਲ ਦੀ ਮਾਸੂਮ ਜ਼ਿੰਦਗੀ ਦੀ ਜੰਗ ਹਾਰੀ, 10 ਘੰਟੇ ਚਲਿਆ ਸੀ ਰੈਸਕਿਊ ਆਪ੍ਰੇਸ਼ਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਦਨ ਵਿਚ ਮੌਜੂਦਗੀ ਦੌਰਾਨ ਰੈੱਡੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੁਨੀਆ ਭਰ ਵਿਚ ਭਾਰਤ ਦੇ ਸੈਰ-ਸਪਾਟਾ ਅੰਬੈਂਸਡਰ ਹਨ। ਪ੍ਰਧਾਨ ਮੰਤਰੀ ਜਿਸ ਵੀ ਦੇਸ਼ ਦੀ ਯਾਤਰਾ 'ਤੇ ਜਾਂਦੇ ਹਨ, ਉੱਥੇ ਭਾਰਤ ਵਿਚ ਸੈਰ-ਸਪਾਟੇ ਦੀਆਂ ਬੇਅੰਤ ਸੰਭਾਵਨਾਵਾਂ ਬਾਰੇ ਵਿਸ਼ੇਸ਼ ਰੂਪ ਨਾਲ ਗੱਲ ਕਰਦੇ ਹਨ। ਦੇਸ਼ ਵਿਚ ਹਾਲ ਹੀ ਵਿਚ ਸੰਪੰਨ ਹੋਏ ਜੀ-20 ਸ਼ਿਖਰ ਸੰਮੇਲਨ ਦੌਰਾਨ ਵੀ ਭਾਰਤ ਵਿਚ ਸੈਰ-ਸਪਾਟਾ ਦੀਆਂ ਸੰਭਾਵਨਾਵਾਂ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸੰਮੇਲਨ ਦੀਆਂ ਬੈਠਕਾਂ ਦਾ ਦੇਸ਼ ਭਰ 'ਚ ਆਯੋਜਨ ਕੀਤਾ ਗਿਆ।

ਇਹ ਵੀ ਪੜ੍ਹੋ- ਬਿਨਾਂ ਹੱਥਾਂ ਦੇ ਜਨਮੀ 32 ਸਾਲ ਦੀ ਥਾਮਸ ਦਾ ਸੁਫ਼ਨਾ ਹੋਇਆ ਪੂਰਾ, ਨਹੀਂ ਸੰਭਾਲੀ ਜਾਂਦੀ ਖ਼ੁਸ਼ੀ


Tanu

Content Editor

Related News