MP ਦਾ ਪੀਏ ਦੱਸ ਕੇ ਮੁੰਬਈ ਦੇ ਮਸ਼ਹੂਰ ਰੈਸਟੋਰੈਂਟ ਮਾਲਕ ਨਾਲ ਠੱਗੀ ਮਾਰਨ ਵਾਲਾ ਵਿਅਕਤੀ ਗ੍ਰਿਫ਼ਤਾਰ

Thursday, Aug 08, 2024 - 02:59 AM (IST)

MP ਦਾ ਪੀਏ ਦੱਸ ਕੇ ਮੁੰਬਈ ਦੇ ਮਸ਼ਹੂਰ ਰੈਸਟੋਰੈਂਟ ਮਾਲਕ ਨਾਲ ਠੱਗੀ ਮਾਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਮੁੰਬਈ (ਭਾਸ਼ਾ) : ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਦਾ ਨਿੱਜੀ ਸਹਾਇਕ ਦੱਸ ਕੇ ਇੱਥੋਂ ਦੇ ਮਸ਼ਹੂਰ 'ਬੜੇ ਮੀਆਂ' ਰੈਸਟੋਰੈਂਟ ਦੇ ਮਾਲਕ ਨਾਲ 11.2 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਵਿਚ ਬੁੱਧਵਾਰ ਨੂੰ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। 

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਸੂਰਜ ਆਰ. ਕਾਲਵ ਨੇ ਕਥਿਤ ਤੌਰ 'ਤੇ ਖਾਣੇ ਦੀਆਂ ਸੈਂਕੜੇ ਪਲੇਟਾਂ ਖਾਣ-ਪੀਣ ਦੀ ਦੁਕਾਨ ਤੋਂ ਮੰਗਵਾਈਆਂ ਅਤੇ ਸ਼ਿਕਾਇਤਕਰਤਾ ਦੀ ਧੀ ਨੂੰ ਸਰਕਾਰੀ ਲਾਅ ਕਾਲਜ ਵਿਚ ਦਾਖਲਾ ਦਿਵਾਉਣ ਦਾ ਵਾਅਦਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਰੈਸਟੋਰੈਂਟ ਦੇ ਮਾਲਕ ਜਮਾਲ ਮੁਹੰਮਦ ਯਾਸੀਨ ਸ਼ੇਖ ਨੇ ਕੁਝ ਦਿਨ ਪਹਿਲਾਂ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ੇਖ ਨੇ ਕਿਹਾ ਕਿ ਦੋਸ਼ੀ ਨੇ ਉਸ ਨੂੰ ਪਿਛਲੇ ਮਹੀਨੇ ਫੋਨ ਕੀਤਾ ਅਤੇ ਸੰਸਦ ਮੈਂਬਰ ਅਰਵਿੰਦ ਸਾਵੰਤ ਦੇ ਨਿੱਜੀ ਸਹਾਇਕ ਦੇ ਰੂਪ ਵਿਚ ਮੱਧ ਮੁੰਬਈ ਦੇ ਲਾਲਬਾਗ ਸਥਿਤ ਭਾਰਤ ਮਾਤਾ ਜੰਕਸ਼ਨ 'ਤੇ ਉਸ ਦੇ ਪਤੇ ਤੋਂ ਭੋਜਨ ਦਾ ਆਰਡਰ ਦਿੱਤਾ। 

ਇਹ ਵੀ ਪੜ੍ਹੋ : JDU ਬਲਾਕ ਪ੍ਰਧਾਨ ਦਾ ਕਤਲ, ਬਦਮਾਸ਼ਾਂ ਨੇ ਸੈਲੂਨ 'ਚ ਦਾਖ਼ਲ ਹੋ ਕੇ ਸਿਰ 'ਚ ਮਾਰੀ ਗੋਲੀ

ਉਨ੍ਹਾਂ ਕਿਹਾ ਕਿ ਮੁਲਜ਼ਮ ਨੇ 2 ਜੁਲਾਈ ਤੋਂ 29 ਜੁਲਾਈ ਦਰਮਿਆਨ ਹਰ ਰੋਜ਼ ਖਾਣੇ ਦਾ ਆਰਡਰ ਦਿੱਤਾ, ਜਦੋਂ ਮਹਾਰਾਸ਼ਟਰ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਸੀ। ਰੈਸਟੋਰੈਂਟ ਦੇ ਮਾਲਕ ਦਾ ਦੋਸ਼ ਹੈ ਕਿ ਉਸ ਨੇ ਇਕ ਵਾਰ 'ਚ ਪੂਰਾ ਬਿੱਲ ਅਦਾ ਕਰਨ ਦਾ ਵਾਅਦਾ ਕੀਤਾ ਸੀ। ਜਦੋਂ ਉਸ ਨੇ ਸ਼ੇਖ ਦੀਆਂ ਕਾਲਾਂ ਚੁੱਕਣੀਆਂ ਬੰਦ ਕੀਤੀਆਂ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਧੋਖਾਧੜੀ ਅਤੇ ਹੋਰ ਸਬੰਧਤ ਅਪਰਾਧਾਂ ਤਹਿਤ ਕਾਲਾਚੌਕੀ ਥਾਣੇ ਵਿਚ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News