ਤੇਲ ਟੈਂਕਰ ''ਚ ਅੱਗ ਭਿਆਨਕ ਅੱਗ, ਡਰਾਈਵਰ ਨੇ ਛਾਲ ਮਾਰ ਬਚਾਈ ਜਾਨ

Sunday, Jul 07, 2024 - 03:28 PM (IST)

ਤੇਲ ਟੈਂਕਰ ''ਚ ਅੱਗ ਭਿਆਨਕ ਅੱਗ, ਡਰਾਈਵਰ ਨੇ ਛਾਲ ਮਾਰ ਬਚਾਈ ਜਾਨ

ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਕੈਂਟ ਕੋਲ ਤੇਲ ਦੇ ਇਕ ਟੈਂਕਰ 'ਚ ਅੱਗ ਲੱਗ ਗਈ। ਡਰਾਈਵਰ ਰਾਕੇਸ਼ ਨੇ ਸਮਝਦਾਰੀ ਦਿਖਾਉਂਦੇ ਹੋਏ ਟੈਂਕਰ ਤੋਂ ਛਾਲ ਮਾਰ ਕੇ ਜਾਨ ਬਚਾਈ। ਅੱਗ ਦੀਆਂ ਲਪਟਾਂ ਦੇਖ ਨੈਸ਼ਨਲ ਹਾਈਵੇਅ 'ਤੇ ਭੀੜ ਲੱਗ ਗਈ। ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ।

ਸ਼ੁਕਰ ਹੈ ਕਿ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਡਰਾਈਵਰ ਰਾਕੇਸ਼ ਦਾ ਕਹਿਣਾ ਹੈ ਕਿ ਟੈਂਕਰ 'ਚ ਸੜਕ ਬਣਾਉਣ ਦੀ ਪ੍ਰਯੋਗ ਹੋਣ ਵਾਲਾ ਤੇਲ ਸੀ। ਉਹ ਬਠਿੰਡਾ ਤੋਂ ਬਹਾਦਰਗੜ੍ਹ ਲੈ ਕੇ ਜਾ ਰਿਹਾ ਸੀ। ਸ਼ਨੀਵਾਰ ਨੂੰ ਉਹ ਬਠਿੰਡਾ ਤੋਂ ਟੈਂਕਰ ਲੈ ਕੇ ਚੱਲਿਆ ਸੀ। ਸ਼ਾਮ ਨੂੰ ਹਿਸਾਰ ਕੈਂਟ ਕੋਲ ਇਕ ਹੋਟਲ 'ਚ ਸੌਂ ਗਿਆ। ਐਤਵਾਰ ਸਵੇਰੇ ਜਦੋਂ ਹੋਟਲ ਤੋਂ ਟੈਂਕਰ ਲੈ ਕੇ ਚੱਲਿਆ ਤਾਂ ਕੁਝ ਦੂਰ ਜਾਣ ਤੋਂ ਬਾਅਕ ਕੈਬਿਨ 'ਚ ਸ਼ਾਰਟ ਸਰਕਿਟ ਨਾਲ ਅੱਗ ਲੱਗ ਗਈ। ਇਸ ਤੋਂ ਬਾਅਦ ਉਸ ਨੇ ਟੈਂਕਰ ਨੂੰ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ। ਅੱਗ ਦੀਆਂ ਲਪਟਾਂ ਵਿਚਾਲੇ ਕੈਬਿਨ ਤੋਂ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਫੋਨ ਕਰ ਕੇ ਅੱਗ ਦੀ ਜਾਣਕਾਰੀ ਦਿੱਤੀ। ਉੱਥੇ ਹੀ ਉੱਥੋਂ ਲੰਘ ਰਹੇ ਵਾਹਨ ਚਾਲਕਾਂ ਅਤੇ ਲੋਕਾਂ ਦੀ ਭੀੜ ਲੱਗ ਗਈ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅੱਗ ਨਾਲ ਟੈਂਕਰ ਦਾ ਕੈਬਿਨ ਪੂਰੀ ਤਰ੍ਹਾਂ ਸੜ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News