2 ਬੱਚਿਆਂ ਦੀ ਮਾਂ ਨੂੰ ਕੁਵੈਤ ਦੌੜਾ ਕੇ ਲੈ ਕੇ ਮੁਸਲਿਮ ਦੋਸਤ, ਪਰਿਵਾਰ ਨੂੰ ਇੰਝ ਲੱਗੀ ਮਾਮਲੇ ਦੀ ਭਣਕ
Tuesday, Aug 15, 2023 - 03:26 PM (IST)

ਜੈਪੁਰ (ਭਾਸ਼ਾ)- ਰਾਜਸਥਾਨ ਦੇ ਡੂੰਗਰਪੁਰ ਜ਼ਿਲੇ ਦੀ ਇਕ ਵਿਆਹੁਤਾ ਦੇ ਕਿਸੇ ਮੁਸਲਿਮ ਨੌਜਵਾਨ ਨਾਲ ਕੁਵੈਤ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ ਦੀਪਿਕਾ ਪਾਟੀਦਾਰ (35) ਆਪਣੇ ਦੋਸਤ ਇਰਫਾਨ ਹੈਦਰ ਨਾਲ ਕੁਵੈਤ ਚਲੀ ਗਈ। ਪਰਿਵਾਰ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ, ਜਦੋਂ ਬੁਰਕਾ ਪਹਿਨੀ ਔਰਤ ਦੀ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ। ਔਰਤ ਦੇ 2 ਬੱਚੇ ਹਨ ਅਤੇ ਉਸ ਦਾ ਪਤੀ ਮੁਕੇਸ਼ ਪਾਟੀਦਾਰ ਮੁੰਬਈ ’ਚ ਕੰਮ ਕਰਦਾ ਹੈ ਅਤੇ 15 ਜੁਲਾਈ ਨੂੰ ਚਿਤਰੀ ਪੁਲਸ ਥਾਣੇ ’ਚ ਵਿਆਹੁਤਾ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਦੇ 5 ਗੁਰਗੇ ਹਥਿਆਰਾਂ ਸਮੇਤ ਗ੍ਰਿਫ਼ਤਾਰ
ਮੁਕੇਸ਼ ਪਾਟੀਦਾਰ ਨੇ ਦੱਸਿਆ ਕਿ ਇਰਫਾਨ ਨੇ ਉਸ ਦੀ ਪਤਨੀ ਦਾ ਬ੍ਰੇਨਵਾਸ਼ ਕੀਤਾ ਅਤੇ ਉਸ ਨੂੰ ਇਸਲਾਮ ਕਬੂਲ ਕਰਵਾਉਣ ਤੋਂ ਬਾਅਦ ਕੁਵੈਤ ਲੈ ਗਿਆ। ਇਰਫਾਨ ਹੈਦਰ ਗੁਜਰਾਤ ਦੇ ਹਿੰਮਤਨਗਰ ਦਾ ਰਹਿਣ ਵਾਲਾ ਹੈ। ਔਰਤ ਅਕਸਰ ਉਸ ਨੂੰ ਮਿਲਣ ਲਈ ਗੁਜਰਾਤ ਦੇ ਸਾਬਰਕਾਂਠਾ ਜਾਂਦੀ ਸੀ। ਇਸ ਸਬੰਧੀ ਪਾਟੀਦਾਰ ਸਮਾਜ ਅਤੇ ਕੁਝ ਹਿੰਦੂ ਸੰਗਠਨਾਂ ਨੇ ਸੋਮਵਾਰ ਨੂੰ ਜ਼ਿਲ੍ਹਾ ਕੁਲੈਕਟਰ ਅਤੇ ਪੁਲਸ ਸੁਪਰਡੈਂਟ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8