ਜਨਾਨੀਆਂ ਦੇ ਕੱਪੜੇ ਪਹਿਨ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਪੁੱਜਾ ਪ੍ਰੇਮੀ, ਲੋਕਾਂ ਨੇ ਕੀਤੀ ਕੁੱਟਮਾਰ

Thursday, Sep 24, 2020 - 02:24 PM (IST)

ਜਨਾਨੀਆਂ ਦੇ ਕੱਪੜੇ ਪਹਿਨ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਪੁੱਜਾ ਪ੍ਰੇਮੀ, ਲੋਕਾਂ ਨੇ ਕੀਤੀ ਕੁੱਟਮਾਰ

ਰੋਹਤਕ— ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿਚ ਇਕ ਨੌਜਵਾਨ ਦੀ ਕੁੱਟਮਾਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਦਰਅਸਲ ਨੌਜਵਾਨ ਜਨਾਨੀਆਂ ਦੇ ਕੱਪੜੇ ਪਹਿਨ ਕੇ ਆਪਣੀ ਵਿਆਹੁਤਾ ਪ੍ਰੇਮਿਕਾ ਨੂੰ ਮਿਲਣ ਰੋਹਤਕ ਪੀ. ਜੀ. ਆਈ. ਪਹੁੰਚਿਆ ਸੀ। ਸਕਿਓਰਿਟੀ ਗਾਰਡ ਨੂੰ ਉਸ ਦੀਆਂ ਹਰਕਤਾਂ ’ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸ ਨੂੰ ਰੋਕਿਆ, ਜਦੋਂ ਗਾਰਡ ਨੇ ਉਸ ਨੂੰ ਦੇਖਿਆ ਤਾਂ ਉਹ ਦੰਗ ਰਹਿ ਗਿਆ। 

PunjabKesari

ਦਰਅਸਲ ਜਨਾਨੀਆਂ ਦੇ ਕੱਪੜੇ ਪਹਿਨ ਕੇ ਉਹ ਆਪਣੀ ਪ੍ਰੇਮਿਕਾ ਨੂੰ ਮਿਲਣ ਪੁੱਜਾ ਸੀ। ਉਸ ਦੀ ਪ੍ਰੇਮਿਕਾ ਦਾ ਪਤੀ ਪੀ. ਜੀ. ਆਈ ’ਚ ਦਾਖ਼ਲ ਸੀ। ਇਸ ਲਈ ਕਿਸੇ ਨੂੰ ਵੀ ਸ਼ੱਕ ਨਾ ਪਵੇ, ਉਹ ਜਨਾਨੀਆਂ ਦੇ ਕੱਪੜੇ ਪਹਿਨੇ ਅਤੇ ਪੀ. ਜੀ. ਆਈ. ਚੱਲਾ ਗਿਆ ਪਰ ਉਹ ਸਕਿਓਰਿਟੀ ਗਾਰਡ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਿਆ। ਗਾਰਡ ਨੇ ਪਹਿਲਾਂ ਤਾਂ ਦੋਸ਼ੀ ਨੌਜਵਾਨ ਨੂੰ ਬੈੱਡ ਨਾਲ ਬੰਨਿ੍ਹਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪੁੱਜੀ ਅਤੇ ਦੋਸ਼ੀ ਨੌਜਵਾਨ ਨੂੰ ਨਾਲ ਲੈ ਗਈ।

PunjabKesari

ਜਾਂਚ ’ਚ ਪਤਾ ਲੱਗ ਸਕੇਗਾ ਕਿ ਦੋਸ਼ੀ ਨੌਜਵਾਨ ਜਨਾਨੀਆਂ ਦੇ ਕੱਪੜੇ ਪਹਿਨ ਕੇ ਹਸਪਤਾਲ ਵਿਚ ਕਿਉਂ ਪਹੁੰਚਿਆ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਪੁੱਛ-ਗਿੱਛ ਤੋਂ ਬਾਅਦ ਹੀ ਮਾਮਲੇ ਦਾ ਖ਼ੁਲਾਸਾ ਹੋਵੇਗਾ।


author

Tanu

Content Editor

Related News