ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਵਿਦੇਸ਼ੀ ਜੋੜੀ ਨੂੰ ਸਿੱਖ ਵਿਅਕਤੀ ਨੇ ਰੋਕਿਆ, ਕਿਹਾ- ਪੂਰੇ ਕੱਪੜੇ ਪਹਿਣ ਕੇ ਆਓ
Tuesday, Jul 07, 2026 - 03:25 PM (IST)
ਅੰਮ੍ਰਿਤਸਰ- ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਇਕ ਵਿਦੇਸ਼ੀ ਜੋੜੇ ਨੂੰ ਸਿੱਖ ਵਿਅਕਤੀ ਵੱਲੋਂ ਰੋਕ ਦਿੱਤਾ ਗਿਆ। ਦਰਅਸਲ ਵਿਦੇਸ਼ੀ ਜੋੜਾ ਗੁਰਦੁਆਰਾ ਸਾਹਿਬ ਅੰਦਰ ਸ਼ਾਰਟਸ ਪਹਿਨ ਕੇ ਦਾਖਲ ਹੋ ਰਿਹਾ ਸੀ, ਜਿਸ ਕਾਰਨ ਸਿੱਖ ਵਿਅਕਤੀ ਨੇ ਉਨ੍ਹਾਂ ਨੂੰ ਗੇਟ 'ਤੇ ਰੋਕੇ ਅਤੇ ਨਿਯਮਾਂ ਬਾਰੇ ਸਮਝਾਇਆ। ਜਿਸ ਤੋਂ ਬਾਅਦ ਜੋੜੇ ਨੇ ਸਮਝਾਇਆ ਕਿ ਸ਼ਾਰਟਸ ਪਹਿਨਣ ਦੀ ਮਨਾਹੀ ਹੈ।
ਇਹ ਵੀ ਪੜ੍ਹੋ- ਚਰਨਜੀਤ ਚੰਨੀ ਦੀ ਭੁਪੇਸ਼ ਬਘੇਲ ਨਾਲ ਹੋ ਗਈ ਗੱਲ: ਰਾਜਾ ਵੜਿੰਗ
ਇਸ ਦੌਰਾਨ ਵਿਦੇਸ਼ੀ ਔਰਤ ਨੇ ਟਿਕਟਾਂ ਬਾਰੇ ਵੀ ਪੁੱਛਿਆ ਅਤੇ ਉਨ੍ਹਾਂ ਦੱਸਿਆ ਗਿਆ ਕਿ ਪ੍ਰਵੇਸ਼ ਮੁਫ਼ਤ ਹੈ। ਉਸਨੇ ਉਨ੍ਹਾਂ ਨੂੰ ਪੂਰੇ ਕੱਪੜੇ ਪਾ ਕੇ ਆਉਣ ਦੀ ਸਲਾਹ ਦਿੱਤੀ। ਨਿਯਮਾਂ ਨੂੰ ਸਮਝਣ ਤੋਂ ਬਾਅਦ, ਵਿਦੇਸ਼ੀ ਔਰਤ ਸਹਿਮਤ ਹੋ ਗਈ। ਇਸ ਦੌਰਾਨ ਔਰਤ ਨੇ ਆਪਣੇ ਸਾਥੀ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ ਕਿ ਕੀ ਇਹੀ ਨਿਯਮ ਉਸ 'ਤੇ ਲਾਗੂ ਹੁੰਦਾ ਹੈ? ਸਿੱਖ ਨੇ ਸਮਝਾਇਆ ਕਿ ਇਹ ਨਿਯਮ ਸਾਰੇ ਸ਼ਰਧਾਲੂਆਂ ਅਤੇ ਸੈਲਾਨੀਆਂ 'ਤੇ ਬਰਾਬਰ ਲਾਗੂ ਹੁੰਦਾ ਹੈ, ਭਾਵੇਂ ਉਨ੍ਹਾਂ ਦੀ ਕੌਮੀਅਤ ਜਾਂ ਧਰਮ ਕੁਝ ਵੀ ਹੋਵੇ। ਸਿੱਖ ਨੇ ਉਨ੍ਹਾਂ ਨੂੰ ਨੇੜਲੇ ਬਾਜ਼ਾਰ ਤੋਂ ਪਜਾਮਾ ਜਾਂ ਪੂਰੇ ਕੱਪੜੇ ਖਰੀਦਣ ਦੀ ਸਲਾਹ ਵੀ ਦਿੱਤੀ।
ਇਹ ਵੀ ਪੜ੍ਹੋ-ਪੰਜਾਬ ਪੁਲਸ ਦੇ ASI ਨੇ ਰੱਖਿਆ ਪ੍ਰਾਈਵੇਟ ਬਾਡੀਗਾਰਡ, ਹੱਥ 'ਚ ਫੜਾਈ ਸਰਕਾਰੀ AK47, SSP ਨੇ ਕਰ'ਤੀ ਕਾਰਵਾਈ
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਗੁਰਦੁਆਰੇ ਦੀ ਮਰਿਆਦਾ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਚਨਾ ਬੋਰਡ ਵੀ ਲਗਾਏ ਗਏ ਹਨ। ਉਨ੍ਹਾਂ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਟੋਪੀਆਂ, ਸ਼ਾਰਟਸ, ਕੈਪਰੀ, ਮੋਜੇ ਅਤੇ ਮਿੰਨੀਸਕਰਟ ਪਹਿਨਣ ਦੀ ਇਜਾਜ਼ਤ ਨਹੀਂ ਹੈ। ਸ਼ਰਧਾਲੂਆਂ ਨੂੰ ਆਪਣੇ ਸਿਰ ਢੱਕਣ ਅਤੇ ਸਿਰਫ਼ ਪੂਰੇ ਕੱਪੜੇ ਪਾ ਕੇ ਹੀ ਗੁਰਦੁਆਰੇ ਸਾਹਿਬ ਵਿੱਚ ਦਾਖਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਦੀ ਵੱਡੀ ਕਾਰਵਾਈ, ਕਾਰੋਬਾਰੀ ਦੀ ਦੁਕਾਨ 'ਤੇ ਫਾਇਰਿੰਗ ਕਰਨ ਵਾਲੇ ਦੋ ਸ਼ੂਟਰ ਗ੍ਰਿਫਤਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
