ਖੁਸ਼ੀ ''ਚ ਕੀਤੇ ਫਾਇਰ ਦੌਰਾਨ ਵਿਆਹ ''ਚ ਪੈ ਗਿਆ ਭੜਥੂ, ਸ਼ਖ਼ਸ ਦੇ ਪੈਰ ''ਚ ਲੱਗੀ ਗੋਲੀ
Wednesday, Dec 04, 2024 - 01:17 PM (IST)
ਮਹਰਾਜਗੰਜ- ਵਿਆਹ ਸਮਾਗਮਾਂ ਦੌਰਾਨ ਖੁਸ਼ੀ 'ਚ ਕੀਤੇ ਗਏ ਫਾਇਰ ਅਕਸਰ ਮਹਿੰਗੇ ਪੈ ਜਾਂਦੇ ਹਨ। ਅਜਿਹੀ ਹੀ ਇਕ ਦੁਖਦ ਘਟਨਾ ਉੱਤਰ ਪ੍ਰਦੇਸ਼ 'ਚ ਵਾਪਰੀ ਹੈ, ਜਿੱਥੇ ਵਿਆਹ ਦੌਰਾਨ ਹੋਈ ਫਾਇਰਿੰਗ ਵਿਚ ਲਾੜੀ ਦੇ ਕਰੀਬੀ ਰਿਸ਼ਤੇਦਾਰ ਦੇ ਗੋਲੀ ਲੱਗ ਗਈ। ਗੋਲੀ ਸ਼ਖ਼ਸ ਦੇ ਪੈਰ 'ਚ ਲੱਗੀ, ਜਿਸ ਕਾਰਨ ਉਸ ਦਾ ਅੱਧਾ ਪੰਜਾ ਉੱਡ ਗਿਆ। ਇਸ ਘਟਨਾ ਮਗਰੋਂ ਵਿਆਹ 'ਚ ਭੜਥੂ ਪੈ ਗਿਆ। ਜ਼ਖ਼ਮੀ ਸ਼ਖ਼ਸ ਨੂੰ ਤੁਹੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਵੇਖਿਆ ਕਿ ਗੋਲੀ ਲੱਗਣ ਦੀ ਵਜ੍ਹਾ ਨਾਲ ਪੈਰ ਵਿਚ ਡੂੰਘਾ ਸੁਰਾਖ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਸ਼ਹਿਰ ਦੇ ਗੋਰਖਪੁਰ ਰੋਡ 'ਤੇ ਸਥਿਤ ਸ਼ਿਆਮ ਪੈਲਸ 'ਚ ਮੰਗਲਵਾਰ ਰਾਤ ਬਰਾਤ ਆਈ ਸੀ। ਬਰਾਤ ਦੇ ਸਵਾਗਤ ਦੌਰਾਨ ਉੱਥੇ ਮੌਜੂਦ ਅਸਲਾਧਾਰੀ ਖੁਸ਼ੀ ਵਿਚ ਫਾਇਰਿੰਗ ਕਰ ਰਹੇ ਸਨ। ਇਸ ਦਰਮਿਆਨ ਫਾਇਰਿੰਗ ਵਿਚ ਲਾੜੀ ਪੱਖ ਦੇ ਪੱਟੀਦਾਰੀ ਦੇ ਬਾਬਾ ਦੇ ਪੈਰ ਵਿਚ ਗੋਲੀ ਲੱਗ ਗਈ, ਜਿਸ ਕਾਰਨ ਉਨ੍ਹਾਂ ਦੇ ਪੈਰ ਦੇ ਪੰਜੇ 'ਚ ਡੂੰਘਾ ਜ਼ਖ਼ਮ ਹੋ ਗਿਆ। ਪੁਲਸ ਨੇ ਅਸਲਾ ਲੈ ਕੇ ਘੁੰਮ ਰਹੇ 4 ਬਾਡੀਗਾਰਡ ਨੂੰ ਹਿਰਾਸਤ 'ਚ ਲੈ ਕੇ ਥਾਣੇ ਭੇਜ ਦਿੱਤਾ ਹੈ।
ਦਰਅਸਲ ਸੈਂਟਰਲ ਬੈਂਕ ਦੇ ਸਾਬਕਾ ਮੈਨੇਜਰ ਦੇ ਪੁੱਤਰ ਦੀ ਬਰਾਤ ਗੋਰਖਪੁਰ ਰੋਡ 'ਤੇ ਸਥਿਤ ਸ਼ਿਆਮ ਪੈਲਸ ਵਿਚ ਆਈ ਸੀ। ਮੈਰਿਜ ਹਾਲ ਵਿਚ ਬਰਾਤ ਪਹੁੰਚਣ ਮਗਰੋਂ ਬਰਾਤੀਆਂ ਦਾ ਹਾਰ ਪਹਿਨਾ ਕੇ ਸਵਾਗਤ ਕੀਤਾ ਜਾ ਰਿਹਾ ਸੀ। ਉਸ ਦੌਰਾਨ ਫਾਇਰਿੰਗ ਹੋ ਗਈ। ਗੋਲੀ ਰਾਜਨ ਤਿਵਾੜੀ ਨਾਂ ਦੇ ਸ਼ਖ਼ਸ ਦੇ ਸੱਜੇ ਪੈਰ ਦੀ ਅੱਡੀ ਕੋਲ ਜਾ ਲੱਗੀ। ਜਿਸ ਕਾਰਨ ਉਸ ਦੇ ਪੈਰ ਦੇ ਹੇਠਲੇ ਹਿੱਸੇ ਦਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।